ਯੂਟਿਊਬਰ ਅਰਮਾਨ ਮਲਿਕ ਬਿੱਗ ਬੌਸ ਓਟੀਟੀ ਵਿੱਚ ਆਏ ਹਨ, ਉਦੋਂ ਤੋਂ ਉਹ ਸੁਰਖੀਆਂ ਵਿੱਚ ਹਨ । ਜ਼ਿਆਦਾਤਰ ਉਹ ਆਪਣੇ ਦੋ ਵਿਆਹਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹੇ ਹਨ । ਅਰਮਾਨ ਮਲਿਕ ਇਸ ਸਮੇਂ ਟ੍ਰੋਲਰਸ ਦੇ ਨਿਸ਼ਾਨੇ ‘ਤੇ ਹਨ। ਇਸ ਸ਼ੋਅ ਵਿੱਚ ਉਹ ਆਪਣੀਆਂ ਦੋ ਪਤਨੀਆਂ ਨਾਲ ਆਏ ਸਨ ਪਰ ਹੁਣ ਸ਼ੋਅ ਵਿੱਚ ਐਂਟਰੀ ਕਰਨ ਤੋਂ ਬਾਅਦ ਅਰਮਾਨ ਮਲਿਕ ਦੀ ਪਹਿਲੀ ਪਤਨੀ ਪਾਇਲ ਸ਼ੋਅ ਤੋਂ ਬਾਹਰ ਹੋ ਗਈ ਹੈ ਅਤੇ ਕ੍ਰਿਤਿਕਾ ਉਨ੍ਹਾਂ ਦੇ ਨਾਲ ਹੈ। ਹੁਣ ਪਾਇਲ ਨੇ ਆਪਣੇ ਲੇਟੈਸਟ ਬਲੌਗ ਵਿੱਚ ਕੁਝ ਅਜਿਹਾ ਕਿਹਾ ਹੈ, ਜੋ ਚਰਚਾ ਦਾ ਵਿਸ਼ਾ ਬਣ ਗਿਆ ਹੈ ਅਤੇ ਕਾਫੀ ਹੈਰਾਨ ਕਰਨ ਵਾਲਾ ਹੈ।

Payal Malik to divorce Armaan Malik
ਦਰਅਸਲ, ਪਾਇਲ ਮਲਿਕ ਨੇ ਆਪਣੇ ਤਾਜ਼ਾ ਬਲਾਗ ਵਿੱਚ ਕਿਹਾ ਕਿ ਉਹ ਅਰਮਾਨ ਮਲਿਕ ਤੋਂ ਤਲਾਕ ਲੈਣਾ ਚਾਹੁੰਦੀ ਹੈ। ਅਰਮਾਨ ਹਾਲੇ ਵੀ ਇਸ ਸ਼ੋਅ ਵਿੱਚ ਬਣੇ ਹੋਏ ਹਨ, ਪਰ ਪਾਇਲ ਸ਼ੋਅ ਤੋਂ ਬਾਹਰ ਹੋ ਚੁੱਕੀ ਹੈ ਤੇ ਲਗਾਤਾਰ ਟਰੋਲਿੰਗ ਦਾ ਸਾਹਮਣਾ ਕਰ ਰਹੀ ਹੈ। ਨਾਲ ਹੀ ਉਸਨੂੰ ਆਪਣੇ ਬੱਚਿਆਂ ਦੇ ਲਈ ਵੀ ਬਹੁਤ ਕੁਝ ਸੁਣਨਾ ਪੈ ਰਿਹਾ ਹੈ। ਸ਼ੋਅ ਤੋਂ ਬਾਹਰ ਆਉਣ ਦੇ ਬਾਅਦ ਪਾਇਲ ਨੂੰ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣੇ ਪੈ ਰਹੇ ਹਨ, ਜਿਨ੍ਹਾਂ ਤੋਂ ਹੁਣ ਉਹ ਪਰੇਸ਼ਾਨ ਹੋ ਚੁੱਕੀ ਹੈ ਤੇ ਇਸਨੂੰ ਬਰਦਾਸ਼ਤ ਨਹੀਂ ਕਰ ਪਾ ਰਹੀ ਹੈ।
ਇਹ ਵੀ ਪੜ੍ਹੋ: ਬਟਾਲਾ ’ਚ ਨਹਿਰ ’ਚ ਨਹਾਉਂਦੇ ਸਮੇਂ ਸਰਪੰਚ ਸਣੇ ਤਿੰਨ ਲੋਕ ਰੁੜ੍ਹੇ, ਦੋ ਲੋਕਾਂ ਦੀਆਂ ਦੇਹਾਂ ਬਰਾਮਦ
ਪਾਇਲ ਨੇ ਆਪਣੇ ਤਾਜ਼ਾ ਬਲੌਗ ਵਿੱਚ ਅਰਮਾਨ ਤੋਂ ਤਲਾਕ ਦੀ ਗੱਲ ਕੀਤੀ ਹੈ। ਉਸਦਾ ਕਹਿਣਾ ਹੈ ਕਿ ਮੈਂ ਇਸ ਨਫ਼ਰਤ ਅਤੇ ਡਰਾਮੇ ਤੋਂ ਤੰਗ ਆ ਚੁੱਕੀ ਹਾਂ। ਜਦੋਂ ਤੱਕ ਇਹ ਸਭ ਕੁਝ ਮੇਰੇ ਬਾਰੇ ਸੀ, ਉਦੋਂ ਤੱਕ ਇਹ ਠੀਕ ਸੀ, ਪਰ ਹੁਣ ਇਹ ਮੇਰੇ ਬੱਚਿਆਂ ਤੱਕ ਪਹੁੰਚਣਾ ਸ਼ੁਰੂ ਹੋ ਗਿਆ ਹੈ। ਇਹ ਬਹੁਤ ਹੀ ਘਿਣਾਉਣੀ ਅਤੇ ਹੈਰਾਨ ਕਰਨ ਵਾਲੀ ਗੱਲ ਹੈ। ਇਸ ਕਾਰਨ ਮੈਂ ਅਰਮਾਨ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਮੈਂ ਬੱਚਿਆਂ ਦੀ ਦੇਖਭਾਲ ਕਰਾਂਗੀ, ਉਹ ਕ੍ਰਿਤਿਕਾ ਕੋਲ ਰਹਿ ਸਕਦੇ ਹਨ।

Payal Malik to divorce Armaan Malik
ਇਸ ਤੋਂ ਅੱਗੇ ਪਾਇਲ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਕ੍ਰਿਤਿਕਾ ਜੈਦ ਬਿਨ੍ਹਾਂ ਨਹੀਂ ਰਹਿ ਸਕਦੀ, ਇਸ ਲਈ ਹੋ ਸਕਦਾ ਹੈ ਕਿ ਉਹ ਉਸਨੂੰ ਆਪਣੇ ਕੋਲ ਰੱਖੇ। ਮੈਂ ਆਪਣੇ ਤਿੰਨ ਬੱਚਿਆਂ ਨਾਲ ਲੈ ਕੇ ਚੱਲੀ ਜਾਵਾਂਗੀ। ਪਾਇਲ ਨੇ ਕਿਹਾ ਕਿ ਅਸੀਂ ਤਿੰਨ ਵੱਖਰੇ ਹੋਵਾਂਗੇ, ਜਾਂ ਫਿਰ ਅਸੀਂ ਦੋ ਵੱਖਰੇ ਹੋਵਾਂਗੇ, ਮੈਨੂੰ ਨਹੀਂ ਪਤਾ, ਉਹ ਸਾਰੇ ਫੈਸਲਾ ਕਰਨਗੇ। ਕਿਉਂਕਿ ਮਾਪੇ ਇਹ ਸਭ ਸੁਣ ਸਕਦੇ ਹਨ, ਅਸੀਂ ਇਹ ਸਭ ਆਪਣੇ ਬੱਚਿਆਂ ਨੂੰ ਨਹੀਂ ਦੱਸ ਸਕਦੇ। ਅਸੀਂ ਅਜਿਹੀ ਥਾਂ ‘ਤੇ ਸ਼ਿਫਟ ਹੋਵਾਂਗੇ ਜਿੱਥੇ ਲੋਕ ਸਾਨੂੰ ਜਾਣਦੇ ਵੀ ਨਹੀਂ ਹੋਣਗੇ। ਲੋਕਾਂ ਨੇ ਬਹੁਤ ਸਾਰੀਆਂ ਗੱਲਾਂ ਬਣਾਈਆਂ ਹਨ ਜੋ ਮੈਂ ਦੱਸ ਨਹੀਂ ਸਕਦੀ। ਜਿਹੜੇ ਸਾਨੂੰ ਸਮਝਦੇ ਸਨ ਉਹ ਲੋਕ ਵੀ ਹੁਣ ਸਾਡੇ ਬਾਰੇ ਚੰਗਾ ਮਾੜਾ ਬੋਲ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: