PERMISSION granted shooting tv serials:ਕੇਂਦਰ ਸਰਕਾਰ ਨੇ ਕੋਰੋਨਾ ਸੰਕਟ ਦੇ ਵਿੱਚ ਟੀਵੀ ਸੀਰੀਅਲ ਅਤੇ ਫਿਲਮਾਂ ਦੀ ਸ਼ੂਟਿੰਗ ਨੂੰ ਲੈ ਕੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।ਇਸਦੀ ਜਾਣਕਾਰੀ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦਿੱਤੀ।ਉਨ੍ਹਾਂ ਨੇ ਕਿਹਾ ਕਿ ਫਿਲਮਾਂ ਅਤੇ ਟੀਵੀ ਸੀਰੀਅਲ ਦੀ ਸ਼ੂਟਿੰਗ ਹੁਣ ਫਿਰ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ।ਪ੍ਰਕਾਸ਼ ਜਾਵੜੇਕਰ ਨੇ ਅੱਗੇ ਕਿਹਾ ਕਿ ਪਰ ਇਸ ਦੌਰਾਨ ਸਾਮਾਜਿਕ ਦੂਰੀ ਦੇ ਨਿਯਮਾਂ ਦਾ ਪੂਰਾ ਪਾਲਣ ਕਰਨਾ ਹੋਵੇਗਾ। ਦਰਅਸਲ, ਕੋਰੋਨਾ ਵਾਇਰਸ ਦੇ ਵੱਧਦੇ ਕੇਸ ਨੂੰ ਵੇਖਦੇ ਹੋਏ ਸੀਰੀਅਲ ਅਤੇ ਫਿਲਮਾਂ ਅਤੇ ਹੋਰ ਕਿਸੇ ਦੀ ਸ਼ੂਟਿੰਗ ਤੇ ਰੋਕ ਲਗਾ ਦਿੱਤੀ ਗਈ ਸੀ।
ਹਾਲਾਂਕਿ ਅਨਲਾਕ ਦੀ ਪ੍ਰਕਿਰਿਆ ਦੇ ਦੌਰਾਨ ਕੁੱਝ ਸੀਰੀਅਲ ਅਤੇ ਫਿਲਮਾਂ ਦੀ ਸ਼ੂਟਿੰਗ ਫਿਰ ਤੋਂ ਸ਼ੁਰੂ ਕੀਤੀ ਗਈ।ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਕੈਮਰੇ ਤੇ ਰਿਕਾਰਡ ਕੀਤੇ ਜਾ ਰਹੇ ਲੋਕਾਂ ਨੂੰ ਛੱਡ ਕੇ ਸਾਰੇ ਲੋਕਾਂ ਨੂੰ ਸਾਮਾਜਿਕ ਦੂਰੀ ਅਤੇ ਮਾਸਕ ਪਾਉਣ ਦੇ ਨਿਯਮ ਦਾ ਪਾਲਣ ਕਰਨਾ ਹੋਵੇਗਾ।ਜਾਵੜੇਕਰ ਨੇ ਕਿਹਾ ਕਿ ਐਸਓਪੀ ਸ਼ੂਟ ਸਥਾਨਾਂ ਅਤੇ ਕਈ ਕੰਮ ਕਰਨ ਦੀ ਥਾਵਾਂ ਤੇ ਪੂਰੀ ਦੂਰੀ ਨੂੰ ਧਿਆਨ ਵਿੱਚ ਰੱਖਦਾ ਹੈ।ਨਾਲ ਹੀ ਇਸ ਵਿੱਚ ਸਾਫ–ਸਫਾਈ, ਭੀੜ ਮੈਨੇਜਮੈਂਟ ਅਤੇ ਸੁਰੱਖਿਆ ਦੇ ਸਾਮਾਨ ਹੋਣਾ ਜਰੂਰੀ ਹੈ।
ਇਨ੍ਹਾਂ ਨਿਯਮਾਂ ਦਾ ਕਰਨਾ ਹੋਵੇਗਾ ਪਾਲਣ
*ਮੂੰਹ ਤੇ ਮਾਸਕ ਲਗਾਉਣਾ ਜਰੂਰੀ ਹੋਵੇਗਾ
*ਕੰਮ ਕਰਨਾ ਵਾਲੀ ਥਾਂ ਤੇ ਹੱਥ ਧੌਣ ਦੀ ਪੂਰੀ ਸਹੀ ਤਰੀਕੇ ਦੀ ਥਾਂ ਹੋਣੀ ਚਾਹੀਦੀ ਹੈ।
*ਬਾਥਰੂਮ ਅਤੇ ਕੰਮ ਕਰਨ ਵਾਲੀ ਥਾਂ ਨੂੰ ਪੂਰੇ ਤਰੀਕੇ ਨਾਲ ਸੈਨੇਟਾਈਜ ਕੀਤਾ ਜਾਵੇ
*ਇੱਥੇ ਉੱਥੇ ਥੂਕਣ ਤੇ ਰੋਕ ਹੋਣੀ ਚਾਹੀਦੀ ਹੈ
*ਸਾਰਿਆਂ ਨੂੰ ਆਰੋਗਿਆ ਸੇਤੂ ਐਪ ਦਾ ਇਸਤੇਮਾਲ ਕਰਨਾ ਹੋਵੇਗਾ।
*ਕੰਮ ਕਰਨ ਵਾਲੀ ਥਾਂ ਤੇ ਆਉਣ ਦੇ ਦੌਰਾਨ , ਐਂਟਰੀ ਗੇਟ ਤੇ ਥਰਮਲ ਸਕ੍ਰੀਨਿੰਗ ਜਰੂਰੀ
*ਸਾਮਾਜਿਕ ਦੂਰੀ ਦਾ ਪਾਲਣ ਕੀਤਾ ਜਾਵੇ
*ਕੰਮ ਕਰਨ ਵਾਲੀ ਥਾਂ ਤੇ ਲੋਕਾਂ ਨੂੰ ਖੜੇ ਕਰਨ ਦੇ ਲਈ ਮਾਰਕਿੰਗ ਬਣਾਈ ਜਾਵੇ
*ਕੋਰੋਨਾ ਦੇ ਨਿਯਮ ਵਾਲੇ ਪੋਸਟਰ ਲਗਾਏ ਜਾਣ
*ਜੇਕਰ ਕੋਈ ਕੋਰੋਨਾ ਪੀੜਤ ਪਾਇਆ ਜਾਂਦਾ ਹੈ ਤਾਂ ਪੂਰੇ ਇਲਾਕੇ ਨੂੰ ਸੈਨੇਟਾਈਜ ਕੀਤਾ ਜਾਵੇ
*ਸ਼ੱਕੀ ਕੇਸ ਮਿਲਣ ਤੇ ਉਸਦੇ ਅਸਥਾਈ ਆਈਸੋਲੇਸ਼ਨ ਦੀ ਥਾਂ ਬਣਾਈ ਜਾਵੇ
*ਸ਼ੂਟਿੰਗ, ਰਿਕਾਰਡਿੰਗ ਸਟੂਡੀਓ, ਐਡੀਟਿੰਗ ਰੂਮ ਵਰਗੇ ਸਥਾਨਾਂ ‘ਤੇ ਛੇ ਫੁੱਟ ਦੀ ਦੂਰੀ ਬਣਾਓ
*ਨਿਯਮਾਂ ਦੀ ਪਾਲਣਾ ਕਰਦਿਆਂ, ਸੀਨ, ਸੀਕੁਵੈਂਸ, ਕੈਮਰਾ ਲੋਕੇਸ਼ਨ, ਬੈਠਣ ਅਤੇ ਕੈਟਰਿੰਗ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ
*ਸ਼ੂਟਿੰਗ ਦੌਰਾਨ ਘੱਟੋ ਘੱਟ ਲੋਕਾਂ ਦੀ ਮੌਜੂਦਗੀ ਹੋਵੇ
*ਬਾਹਰ ਸ਼ੂਟਿੰਗ ਦੌਰਾਨ ਸਥਾਨਕ ਪ੍ਰਸ਼ਾਸਨ ਦੀ ਮਦਦ ਲਓ
*ਸ਼ੂਟਿੰਗ ਦੇ ਸਥਾਨ ‘ਤੇ ਐਂਟਰੀ ਅਤੇ ਐਗਜ਼ਿਟ ਪੁਆਇੰਟ ਸੈੱਟ ਕਰੋ
*ਦਸਤਾਨੇ, ਬੂਟ, ਮਾਸਕ ਦਾ ਪ੍ਰਬੰਧ ਕੀਤਾ ਜਾਵੇ
*ਮਾਸਕ ਹਰ ਕਿਸੇ ਲਈ ਲਾਜ਼ਮੀ ਹੁੰਦੇ ਹਨ ਸਿਵਾਏ ਕੈਮਰਾ ਤੇ ਆਉਣ ਵਾਲਿਆਂ ਦੇ ਇਲਾਵਾ