Petition against bollywood actors: ਬਾਲੀਵੁੱਡ ਦੇ ਤਿੰਨ ਵੱਡੇ ਸਿਤਾਰਿਆਂ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਅਜੇ ਦੇਵਗਨ ਅਤੇ ਰਣਵੀਰ ਸਿੰਘ ਦੀਆਂ ਮੁਸ਼ਕਿਲਾਂ ਵਧਣ ਵਾਲੀਆਂ ਹਨ। ਦਰਅਸਲ, ਬਿਹਾਰ ਦੀ ਇੱਕ ਅਦਾਲਤ ਵਿੱਚ ਇਨ੍ਹਾਂ ਚਾਰਾਂ ਖ਼ਿਲਾਫ਼ ਗੁਟਕਾ ਅਤੇ ਤੰਬਾਕੂ ਦੇ ਸੇਵਨ ਨੂੰ ਉਤਸ਼ਾਹਿਤ ਕਰਨ ਲਈ ਪਟੀਸ਼ਨ ਦਾਇਰ ਕੀਤੀ ਗਈ ਹੈ।
ਪਟੀਸ਼ਨ ਦਾਇਰ ਕਰਨ ਵਾਲੀ ਕਾਰਕੁਨ ਤਮੰਨਾ ਹਾਸ਼ਮੀ ਨੇ ਦੋਸ਼ ਲਾਇਆ ਹੈ ਕਿ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਅਜੈ ਦੇਵਗਨ ਅਤੇ ਰਣਵੀਰ ਸਿੰਘ ਦੇ ਤੰਬਾਕੂ ਉਤਪਾਦਾਂ ਨਾਲ ਸਬੰਧਤ ਇਸ਼ਤਿਹਾਰਾਂ ਨੇ ਲੋਕਾਂ ਨੂੰ ਇਨ੍ਹਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਹੈ। ਗੌਰਤਲਬ ਹੈ ਕਿ ਅਮਿਤਾਭ ਬੱਚਨ ਸਮੇਤ ਕਈ ਸਿਤਾਰਿਆਂ ਨੂੰ ਪਾਨ ਮਸਾਲਾ ਬ੍ਰਾਂਡ ਦੀ ਮਸ਼ਹੂਰੀ ਲਈ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਟ੍ਰੋਲ ਕੀਤਾ ਗਿਆ ਹੈ। ਬਿਹਾਰ ਦੇ ਮੁਜ਼ੱਫਰਪੁਰ ਸੀਜੇਐੱਮ ਕੋਰਟ ‘ਚ ਇਨ੍ਹਾਂ ਚਾਰ ਸਿਤਾਰਿਆਂ ਖਿਲਾਫ ਪਟੀਸ਼ਨ ਦਾਇਰ ਕੀਤੀ ਗਈ ਹੈ। ਅਮਿਤਾਭ ਬੱਚਨ ,ਸ਼ਾਹਰੁਖ ਖਾਨ, ਅਜੇ ਦੇਵਗਨ ਅਤੇ ਰਣਵੀਰ ਸਿੰਘ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਹਨ ਅਤੇ ਹਰ ਪੀੜ੍ਹੀ ਦੇ ਲੋਕ ਉਨ੍ਹਾਂ ਨੂੰ ਫਾਲੋ ਕਰਦੇ ਹਨ। ਇਸ ਲਈ ਇਨ੍ਹਾਂ ਲੋਕਾਂ ਦੇ ਪਾਨ ਮਸਾਲਾ ਦੀ ਮਸ਼ਹੂਰੀ ਕਰਨ ਨਾਲ ਲੋਕਾਂ ਅਤੇ ਸਮਾਜ ‘ਤੇ ਗਲਤ ਪ੍ਰਭਾਵ ਪਵੇਗਾ।
ਇਸ ਮਾਮਲੇ ਵਿੱਚ ਆਈਪੀਸੀ ਦੀਆਂ ਧਾਰਾਵਾਂ 467, 468, 420, 120ਬੀ ਅਤੇ 311 ਲਗਾਈਆਂ ਗਈਆਂ ਹਨ। ਸੀਜੇਐਮ ਅਦਾਲਤ 27 ਮਈ ਨੂੰ ਮੁੜ ਸੁਣਵਾਈ ਕਰੇਗੀ। ਅਕਸ਼ੈ ਕੁਮਾਰ ਨੇ ਪਾਨ ਮਸਾਲਾ ਬ੍ਰਾਂਡ ਦੀ ਮਸ਼ਹੂਰੀ ਲਈ ਮੁਆਫੀ ਮੰਗੀ ਸੀ। ਅਸਲ ‘ਚ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਅਜੇ ਦੇਵਗਨ ਅਤੇ ਰਣਵੀਰ ਸਿੰਘ ਪਾਨ ਮਸਾਲਾ ਬ੍ਰਾਂਡ ਦੇ ਵਿਗਿਆਪਨ ‘ਚ ਨਜ਼ਰ ਆਏ ਸਨ। ਇਸ ਦੇ ਨਾਲ ਹੀ ਇਸ ਲਿਸਟ ‘ਚ ਅਕਸ਼ੈ ਕੁਮਾਰ ਨੂੰ ਵੀ ਸ਼ਾਮਲ ਕੀਤਾ ਗਿਆ ਸੀ ਪਰ ਵਿਵਾਦ ਵਧਦੇ ਹੀ ਅਕਸ਼ੇ ਕੁਮਾਰ ਨੇ ਮੁਆਫੀ ਮੰਗ ਕੇ ਮਾਮਲਾ ਸ਼ਾਂਤ ਕਰ ਲਿਆ। ਹਾਲਾਂਕਿ, ਅਜੇ ਦੇਵਗਨ ਅਤੇ ਸ਼ਾਹਰੁਖ ਖਾਨ ਬ੍ਰਾਂਡ ਪਾਨ ਮਸਾਲ ਦੀ ਮਸ਼ਹੂਰੀ ਕਰ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਅਜੇ ਦੇਵਗਨ ਅਤੇ ਰਣਵੀਰ ਸਿੰਘ ਦੀਆਂ ਮੁਸ਼ਕਿਲਾਂ ਕਿੰਨੀਆਂ ਵਧਦੀਆਂ ਹਨ।