B Praak father insta post:ਮਸ਼ਹੂਰ ਪੰਜਾਬੀ ਸਿੰਗਰ ਬੀ ਪਰਾਕ ਦੇ ਘਰ ਹੁਣ ਜਲਦ ਹੀ ਕਿਲਕਾਰੀਆਂ ਗੁੰਜਣ ਵਾਲੀਆਂ ਹਨ। ਜੀ ਹਾਂ ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਸਿੰਗਰ ਬੀ ਪਰਾਕ ਦੀ ਪਤਨੀ ਮਾਂ ਬਣਨ ਵਾਲੀ ਹੈ ਅਤੇ ਸਿੰਗਰ ਜਲਦ ਹੀ ਪਾਪਾ ਬਣਨ ਵਾਲੇ ਹਨ। ਜੀ ਹਾਂ ਹਾਲ ਹੀ ਵਿੱਚ ਬੀ ਪਰਾਕ ਨੇ ਇੰਸਟਾਗ੍ਰਾਮ ਤੇ ਪਤਨੀ ਨਾਲ ਤਸਵੀਰ ਸ਼ੇਅਰ ਕੀਤੀ ਹੈ।ਜਿਸ ਵਿੱਚ ਉਨ੍ਹਾਂ ਦੀ ਪਤਨੀ ਬੇਬੀ ਬੰਪ ਫਲਾਂਟ ਕਰਦੇ ਹੋਏ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਕਪਲ ਵਿੱਚ ਰੋਮਾਂਟੋਕ ਪੋਜ ਦਿੰਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਬੀ ਪਰਾਕ ਨੇ ਆਪਣੇ ਫੈਨਜ਼ ਨਾਲ ਗੁਡ ਨਿਊਜ ਸ਼ੇਅਰ ਕਰਦੇ ਹੋਏ ਲਿਖਿਆ’ ਹੈ ਬੇਬੀ ਮੰਮੀ ਪਾਪਾ ਤੁਹਾਡਾ ਇੰਤਜ਼ਾਰ ਕਰ ਰਹੇ ਹਨ।
ਬੀ ਪਰਾਕ ਨੇ ਇਸ ਗੁਡਨਿਊਜ ਦੇਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਫੈਨਜ਼ ਅਤੇ ਸਿਤਾਰੇ ਸਿੰਗਰ ਨੂੰ ਵਧਾਈਆਂ ਮਿਲ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਸਿੰਗਰ ਮੀਕਾ ਸਿੰਘ, ਸੋਨਮ ਬਾਜਵਾ, ਕਨਿਕਾ ਕਪੂਰ, ਗੌਹਰ ਖਾਨ, ਅਲੀ ਗੌਨੀ , ਨਿਸ਼ਾ ਰਾਵਲ ਵਰਗੇ ਸਿਤਾਰਿਆਂ ਨੇ ਵੀ ਬੀ ਪਰਾਕ ਨੂੰ ਵਧਾਈਆਂ ਦਿੱਤੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਬੀ ਪਰਾਕ ਪੰਜਾਬੀ ਇੰਡਸਟਰੀ ਦੇ ਵੱਡੇ ਸਿੰਗਰ ਹਨ। ਉਨ੍ਹਾਂ ਦੀ ਆਵਾਜ ਦਾ ਜਾਦੂ ਫੈਨਜ਼ ਦੇ ਸਿਰ ਚੜ ਕੇ ਬੋਲਦਾ ਹੈ।
ਬੀ ਪਰਾਕ ਨੇ ਕੇਸਰੀ ਦਾ ਪਾਪੂਲਰ ਗੀਤ ਤੇਰੀ ਮਿੱਟੀ ਗਾਇਆ ਸੀ। ਇਸ ਗੀਤ ਨੇ ਪਰਾਕ ਨੂੰ ਬਾਲੀਵੁਡ ਲਵਰਜ਼ ਦੇ ਵਿੱਚ ਵੀ ਕਾਫੀ ਫੇਮਸ ਕਰ ਦਿੱਤਾ। ਬਾਲੀਵੁਡ ਅਦਾਕਾਰ ਅਕਸ਼ੇ ਕੁਮਾਰ ਅਤੇ ਨੁਪੁਰ ਸੇਨਨ ਦੇ ਸੁਪਰਹਿੱਟ ਸਿੰਗਲ ਫਿਲਹਾਲ ਨੂੰ ਵੀ ਬੀ ਪਰਾਕ ਨੇ ਗਾਇਆ ਸੀ।ਉਹ ਖਿਡਾਰੀ ਕੁਮਾਰ ਨਾਲ ਚੰਗੀ ਬਾਂਡਿੰਗ ਸ਼ੇਅਰ ਕਰ ਰਹੇ ਹਨ।ਬੀ ਪਰਾਕ ਨੇ ਗੀਤ ਰਿਲੀਜ਼ ਹੁੰਦੇ ਹੀ ਚਾਰਟਬਸਟਰ ਤੇ ਟ੍ਰੈਂਡ ਕਰਦੇ ਹਨ। ਇਹ ਹੀ ਨਹੀਂ ਮੀਡੀਆ ਨਾਲ ਗੱਲਬਾਤ ਦੌਰਾਨ ਵੀ ਬੀ ਪਰਾਕ ਨੇ ਅਕਸ਼ੇ ਨਾਲ ਪਹਿਲੀ ਮੁਲਾਕਾਤ ਦਾ ਜਿਕਰ ਕੀਤਾ ਸੀ।
ਸਿੰਗਰ ਨੇ ਕਿਹਾ ਸੀ ਕਿ ਮੈਂ ਦੁਬਈ ਵਿੱਚ ਸੀ ਅਤੇ ਧਰਮਾ ਪ੍ਰੋਡਕਸ਼ਨ ਦੇ ਮਿਊਜਿਕ ਸੁਪਰਵਾਈਜਰ ਨੂੰ ਮੈਂ ਆਪਣਾ ਗੀਤ ਭੇਜਿਆ ਹੋਇਆ ਸੀ।ਉਨ੍ਹਾਂ ਨੇ ਇਸ ਗੀਤ ਨੂੰ ਅਕਸ਼ੇ ਕੁਮਾਰ ਅਤੇ ਕਰਨ ਜੌਹਰ ਨੂੰ ਸੁਣਾਇਆ ਫਰ ਉਸ ਤੋਂ ਬਾਅਦ ਉਨ੍ਹਾਂ ਨਾਲ ਮੈਂ ਫੋਨ ਤੇ ਗੱਲ ਕਰਨ ਲੱਗਾ।ਫੋਨ ਤੇ ਉਨ੍ਹਾਂ ਨੇ ਅਕਸ਼ੇ ਨੂੰ ਕਾਨਫਰੈਂਸ ਤੇ ਲੈ ਲਿਆ। ਅਕਸ਼ੇ ਨੇ ਪੰਜਾਬੀ ਵਿੱਚ ਕਿਹਾ ਕਿ ਉਨ੍ਹਾਂ ਨੂੰ ਇਹ ਗੀਤ ਬਹੁਤ ਪਸੰਦ ਆਇਆ , ਮੈਂ ਉਨ੍ਹਾਂ ਦੀ ਗੱਲ ਸੁਣਾ ਰਿਹਾ ਪਰ ਮੈਨੂੰ ਸਮਝ ਨਹੀਂ ਆਇਆ ਕੌਣ ਬੋਲ ਰਿਹਾ ਹੈ । ਮੈਂ ਪੁੱਛਿਆ ਕਿ ਭਾਜੀ ਮੈਂ ਤੁਹਾਨੂੰ ਪਹਿਚਾਣਿਆ ਨਹੀਂ ਇੰਨੇ ਵਿੱਚ ਅਕਸ਼ੇ ਹੱਸਣ ਲੱਗ ਪਏ ਅਤੇ ਕਿਹਾ ਕਿ ਮੈਂ ਅਕਸ਼ੇ ਬੋਲ ਰਿਹਾ ਹਾਂ। ਇਹ ਸੁਣ ਮੈਂ ਬਿਲਕੁਲ ਹੈਰਾਨ ਰਹਿ ਗਿਆ, ਮੈਂ ਇਹ ਸੁਣ ਐਨਾ ਐਕਸਾਈਟਿਡ ਹੋ ਗਿਆ ਕਿ ਮੈਂ ਦੱਸ ਨਹੀਂ ਸਕਦਾ।ਅਤੇ ਜਦੋਂ ਮੈਂ ਉਨ੍ਹਾਂ ਨਾਲ ਗੱਲ ਕੀਤੀ ਤਾਂ ਲੱਗਿਆ ਸਪਨੇ ਵੀ ਪੂਰੇ ਹੁੰਦੇ ਹਨ ਤੇ ਉਹ ਮੇਰੇ ਲਈ ਭਗਵਾਨ ਸਾਮਾਣ ਹਨ ਅਤੇ ਮੈਂ ਉਨ੍ਹਾਂ ਦਾ ਬਹੁਤ ਵੱਡਾ ਫੈਨ ਹਾਂ।