ਪੰਜਾਬੀ ਮਨੋਰੰਜਨ ਇੰਡਸਟਰੀ ਵਿੱਚ ਤੂਫ਼ਾਨ ਲੈ ਕੇ ਆਉਣ ਵਾਲੀ ‘ਕੈਰੀ ਆਨ ਜੱਟਾ 3’ ਦੀ ਦੁਨੀਆਂ ਵਿੱਚ ਆਪਣੇ ਆਪ ਨੂੰ ਲੀਨ ਕਰਨ ਲਈ ਤਿਆਰ ਹੋ ਜਾਓ। ਸਾਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਸਾਡੇ ਇਕਲੌਤੇ ਸ਼ਾਨਦਾਰ ਅਦਾਕਾਰ ਗਿੱਪੀ ਗਰੇਵਾਲ ਅਤੇ ਖੂਬਸੂਰਤ ਸੋਨਮ ਬਾਜਵਾ ਦੀ ਇਹ ਫ਼ਿਲਮ ਹੁਣ ਸਿਰਫ਼ ਚੌਪਾਲ ‘ਤੇ ਰੀਲੀਜ਼ ਹੋ ਰਹੀ ਹੈ। ਜ਼ਿਆਦਾਤਰ ਪੰਜਾਬੀ ਫਿਲਮਾਂ ਦੀ ਕਹਾਣੀ, ਕਾਮੇਡੀ ਅਤੇ ਖੂਬਸੂਰਤ ਕਿਰਦਾਰਾਂ ਨਾਲ ਸ਼ਿੰਗਾਰੀ ਜਾਂਦੀ ਹੈ ਅਤੇ ਇਨ੍ਹਾਂ ਵਿਚੋਂ ਕੁਝ ਹੀ ਫ਼ਿਲਮਾਂ ਕੈਰੀ ਆਨ ਜੱਟਾ ਫ੍ਰੈਂਚਾਇਜ਼ੀ ਵਾਂਗ ਇੱਕ ਛਾਪ ਛੱਡਦੀਆਂ ਹਨ। ਇਸ ਲੜੀ ਵਿੱਚ ਨਵੀਂ ਫ਼ਿਲਮ ‘ਕੈਰੀ ਆਨ ਜੱਟਾ 3’ ਸ਼ਾਮਿਲ ਹੋਈ ਹੈ ਜੋ ਨਾ ਕਿ ਸਿਰਫ਼ ਚੰਗੇ ਦਿਸ਼੍ਰ ਅਤੇ ਕਾਮੇਡੀ ਦਾ ਸਬੂਤ ਹੈ ,ਬਲਕਿ ਇਹ ਪੰਜਾਬੀ ਸਿਨੇਮਾ ਦੇ ਵੱਧ ਰਹੇ ਕਾਰੋਬਾਰ ਨੂੰ ਵੀ ਦਰਸਾਉਂਦੀ ਹੈ।
ਗਿੱਪੀ ਗਰੇਵਾਲ ਨੇ ਮਾਰਕੀਟਿੰਗ ਸਮਝ ਦੇ ਨਾਲ਼ ਨਾਲ਼ ਆਪਣੀ ਕਲਾ ਤੇ ਹੁਨਰ ਨਾਲ ‘ਕੈਰੀ ਆਨ ਜੱਟਾ 3’ ਨੂੰ ਸਿਨੇਮਾਟੋਗ੍ਰਾਫੀ ਦੀ ਇੱਕ ਸ਼ਾਨਦਾਰ ਮਿਸਾਲ ਬਣਾਇਆ ਹੈ। ਲਗਭਗ 100 ਕਰੋੜ ਰੁਪਏ ਦੀ ਕਮਾਈ ਵਾਲੀ ਇਸ ਫ਼ਿਲਮ ਨੇ ਪੰਜਾਬੀ ਸਿਨੇਮਾ ਲਈ ਵਿੱਚ ਨਵਾਂ ਇਤਿਹਾਸ ਰਚਿਆ ਹੈ ਜੋ ਸਿਰਫ਼ ਬਾਕਸ ਆਫ਼ਿਸ ਲਈ ਨਹੀਂ ਬਲਕਿ ਇਸਦੀ ਪ੍ਰਤਿਭਾਸ਼ਾਲੀ ਕਾਸਟ ਜਿਸ ਵਿੱਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਜਸਵਿੰਦਰ ਭੱਲਾ, ਬਿੰਨੂ ਢਿੱਲੋਂ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ ਲਈ ਵੀ ਨਵਾਂ ਸਫ਼ਰ ਸ਼ੁਰੂ ਕਰੇਗਾ । ਫ਼ਿਲਮ ਦੀ ਸ਼ਾਨਦਾਰ ਕਾਸਟ ਨੇ ਆਪਣੀ ਅਦਾਕਾਰੀ ਅਤੇ ਹਾਸਰਸ ਨਾਲ ਇਸ ਵਿੱਚ ਜਾਨ ਪਾ ਦਿੱਤੀ ਹੈ। ਗਿੱਪੀ ਗਰੇਵਾਲ ਨੂੰ ਫ਼ਿਲਮਾਂ ਦੇ ਨਿਰਮਾਣ, ਨਿਰਦੇਸ਼ਨ ਅਤੇ ਅਦਾਕਾਰੀ ਤੋਂ ਲੈ ਕੇ ਸੁਚੱਜੇ ਢੰਗ ਨਾਲ ਪ੍ਰਚਾਰ ਕਰਨ ਦੇ ਉਸਦੇ ਸਫ਼ਰ ਨੇ ਉਸਨੂੰ ਬਹੁਪੱਖੀ ਪ੍ਰਤਿਭਾ ਨਾਲ ਪੰਜਾਬੀ ਸਿਨੇਮਾ ਵਿੱਚ ਸਭ ਤੋਂ ਸਤਿਕਾਰਯੋਗ ਅਤੇ ਪ੍ਰਤਿਭਾਸ਼ਾਲੀ ਸ਼ਖਸੀਅਤਾਂ ਵਿੱਚੋਂ ਇੱਕ ਬਣਾ ਦਿੱਤਾ ਹੈ। ‘ਕੈਰੀ ਆਨ ਜੱਟਾ 3’ ਗਿੱਪੀ ਗਰੇਵਾਲ ਦਾ ਉਸਦੇ ਦਰਸ਼ਕਾਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਮੰਨੋਰੰਜਨ ਰਾਹੀਂ ਪ੍ਰਭਾਵਿਤ ਕਰਨ ਦਾ ਸਬੂਤ ਹੈ। ਇਹ ਫਰੈਂਚਾਇਜ਼ੀ ਇੰਨੀ ਵੱਡੀ ਹੈ ਕਿ ਆਮਿਰ ਖ਼ਾਨ ਨੇ ਵੀ ‘ਕੈਰੀ ਆਨ ਜੱਟਾ 3’ ਦੇ ਟ੍ਰੇਲਰ ਨੂੰ ਮੁੰਬਈ ਵਿੱਚ ਫ਼ਿਲਮ ਦੀ ਸਟਾਰ ਕਾਸਟ ਨਾਲ਼ ਪਸੰਦ ਅਤੇ ਲਾਂਚ ਕੀਤਾ। ‘ਕੈਰੀ ਆਨ ਜੱਟਾ 3’ ਦੀ ਕਾਸਟ ਨੇ ਕਪਿਲ ਸ਼ਰਮਾ ਸ਼ੋਅ ‘ਤੇ ਆ ਕੇ ਆਪਣੀ ਫ਼ਿਲਮ ਦੇ ਕਈ ਪਹਿਲੂਆਂ ਬਾਰੇ ਗੱਲ ਕੀਤੀ । ਇੰਨਾ ਹੀ ਨਹੀਂ ਬਲਕਿ ਉਨ੍ਹਾਂ ਨੂੰ ਬਿੱਗ ਬੌਸ ਦੇ ਘਰ ਵੀ ਬੁਲਾਇਆ ਗਿਆ ਸੀ, ਜਿੱਥੇ ਸਲਮਾਨ ਖਾਨ ਨੇ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਨੂੰ ਫ਼ਿਲਮ ਲਈ ਮੁਬਾਰਕਬਾਦ ਦਿੱਤੀ।
ਇਹ ਵੀ ਪੜ੍ਹੋ: ਮਾਨ ਸਰਕਾਰ ਦਾ ਇਕ ਹੋਰ ਉਪਰਾਲਾ, ਅਧਿਆਪਕਾਂ ਨੂੰ ਹਰ ਮਹੀਨੇ ਟਰਾਂਸਫਰ ਪਾਲਿਸੀ ‘ਚ ਦਿੱਤੀ ਇਹ ਸਹੂਲਤ
ਇਹ ਵੀ ਧਿਆਨਯੋਗ ਹੈ ਕਿ ਜਿਵੇਂ ਸੰਨੀ ਦਿਓਲ ਦੇ ਗ਼ਦਰ 2 ਵਰਗੇ ਵੱਡੇ ਬਾਲੀਵੁੱਡ ਪ੍ਰੋਜੈਕਟ ਨੇ ਧਮਾਲ ਮਚਾਈ ਸੀ,ਅਜਿਹਾ ਉਤਸ਼ਾਹ ਹੀ ਕੈਰੀ ਆਨ ਜੱਟਾ ਸੀਰੀਜ਼ ਦੇ ਲਈ ਪੰਜਾਬੀਆਂ ਵਿੱਚ ਨਜ਼ਰ ਆਇਆ ਸੀ। ਅੱਜ ਦਾ ਦਿਨ ਵੀ ਇੰਡੀਅਨ ਸਿਨੇਮਾ ਇੰਡਸਟਰੀ ਲਈ ਇੱਕ ਵੱਡਾ ਦਿਨ ਹੈ, ਕਿਉਂ ਕਿ ਇੱਕ ਪਾਸੇ ‘ਕੈਰੀ ਆਨ ਜੱਟਾ 3’, ਸਭ ਤੋਂ ਵੱਡੀ ਪੰਜਾਬੀ ਫ਼ਿਲਮ ਚੌਪਾਲ ‘ਤੇ ਰਿਲੀਜ਼ ਹੋ ਗਈ ਹੈ ਅਤੇ ਦੂਜੇ ਪਾਸੇ ਸ਼ਾਹਰੁਖ ਖ਼ਾਨ ਦੀ ਹੁਣ ਤੱਕ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਬਾਲੀਵੁੱਡ ਫ਼ਿਲਮ ਜਵਾਨ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ।
ਚੌਪਾਲ ਦੇ ਚੀਫ਼ ਕੰਟੈਂਟ ਅਫ਼ਸਰ ਨਿਤਿਨ ਗੁਪਤਾ ਨੇ ਟਿੱਪਣੀ ਕੀਤੀ ਕਿ, “ਚੌਪਾਲ ਆਪਣੇ ਦਰਸ਼ਕਾਂ ਲਈ ਇੱਕ ਤੋਹਫ਼ੇ ਵਾਂਗ ਹੈ ਅਤੇ ਅਸੀਂ ਬਹੁਤ ਖੁਸ਼ ਹੈ ਕਿ ਹੁਣ ਇਸ ਪਲੇਟਫਾਰਮ ‘ਤੇ ਸਭ ਤੋਂ ਵੱਡੀ ਪੰਜਾਬੀ ਪਰਿਵਾਰਕ ਫ਼ਿਲਮ ਆ ਰਹੀ ਹੈ । ਬਹੁਤ ਸਾਰੇ ਲੋਕ ਪਹਿਲਾਂ ਹੀ ਸਿਨੇਮਾਘਰਾਂ ਵਿੱਚ ਫ਼ਿਲਮ ਦੇਖ ਚੁੱਕੇ ਹਨ, ਪਰ ਹੁਣ ਤੁਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ਼ ਚੌਪਾਲ ‘ਤੇ ਇਸ ਦਾ ਦੁਬਾਰਾ ਆਨੰਦ ਲੈ ਸਕਦੇ ਹੋ। ਅਸੀਂ ਆਪਣੇ ਦਰਸ਼ਕਾਂ ਲਈ ਵੱਧ ਤੋਂ ਵੱਧ ਨਵੀਆਂ ਫ਼ਿਲਮਾਂ ਲਿਆ ਕੇ ਉਹਨਾਂ ਦੀ ਸੇਵਾ ਕਰਦੇ ਰਹਿਣ ਦਾ ਵਾਅਦਾ ਕਰਦੇ ਹਾਂ।“ ਚੌਪਾਲ ਸਾਰੀਆਂ ਨਵੀਆਂ ਅਤੇ ਪ੍ਰਸਿੱਧ ਫ਼ਿਲਮਾਂ ਤੇ ਵੈੱਬ ਸੀਰੀਜ਼ ਨੂੰ ਤਿੰਨ ਭਾਸ਼ਾਵਾਂ ਪੰਜਾਬੀ, ਹਰਿਆਣਵੀ ਅਤੇ ਭੋਜਪੁਰੀ ਵਿੱਚ ਲੈ ਕੇ ਆਉਣ ਵਾਲਾ ਇੱਕੋ ਹੀ ਪਲੇਟਫਾਰਮ ਹੈ। ਨਵੇਂ ਕੰਟੈਂਟ ਵਿੱਚ ਸ਼ਿਕਾਰੀ, ਕਲੀ ਜੋਟਾ,ਆਊਟਲਾਅ, ਕੈਰੀ ਆਨ ਜੱਟਾ 3 ਅਤੇ ਹੋਰ ਕਈ ਫ਼ਿਲਮਾਂ ਸ਼ਾਮਿਲ ਹਨ। ਚੌਪਾਲ ਸਭ ਤੋਂ ਵਧੀਆ ਮਨੋਰੰਜਨ ਕਰਨ ਵਾਲਾ ਐਪ ਹੈ ਕਿਉਂਕਿ ਇਹ ਵਿਗਿਆਪਨ-ਮੁਕਤ ਹੈ, ਇਸ ਤੇ ਕੰਟੈਂਟ ਆਫਲਾਈਨ ਅਤੇ ਇੱਕ ਤੋਂ ਜ਼ਿਆਦਾ ਪ੍ਰੋਫਾਈਲਾਂ ਬਣਾ ਕੇ ਬਿਨ੍ਹਾਂ ਕਿਸੇ ਰੁਕਾਵਟ ਤੋਂ ਵਿਸ਼ਵ ਭਰ ਵਿੱਚ ਕਿਤੇ ਵੀ ਵੇਖਿਆ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: