dev khraod life depression:ਪੰਜਾਬੀ ਫਿਲਮ ਇੰਡਸਟਰੀ ਵਿੱਚ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਪੰਜਾਬੀ ਅਦਾਕਾਰ ਦੇਵ ਖਰੌੜ ਨੂੰ ਕੌਣ ਨਹੀਂ ਜਾਣਦਾ, ਉਨ੍ਹਾਂ ਦੀ ਅਦਾਕਾਰੀ ਦਾ ਅੱਜ ਹਰ ਕੋਈ ਫੈਨ ਹੈ ਅਤੇ ਜਦੋਂ ਵੀ ਇਨ੍ਹਾਂ ਦੀ ਫਿਲਮ ਕੋਈ ਫਿਲਮੀ ਪਰਦੇ ਤੇ ਰਿਲੀਜ਼ ਹੁੰਦੀ ਹੈ ਤਾਂ ਨੌਜਵਾਨਾਂ ਦਾ ਇਕੱਠ ਵੇਖਣ ਵਾਲਾ ਹੁੰਦਾ ਹੈ ਅਤੇ ਦਰਸ਼ਕਾਂ ਵਲੋਂ ਇੰਨਾ ਦੀਆਂ ਫਿਲਮਾਂ ਨੂੰ ਭਰਵਾਂ ਹੁੰਗਾਰਾ ਮਿਲਦਾ ਹੈ।
ਪਰ ਤੁਹਾਨੂੰ ਦੱਸ ਦੇਈਏ ਕਿ ਦੇਵ ਖਰੌੜ ਨੇ ਇਸ ਮੁਕਾਮ ਤੇ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ। ਤੁਹਾਨੂੰ ਦੱਸ ਦੇਈੇਏ ਕਿ ਦੇਵ ਖਰੌੜ ਦੀ ਜਿੰਦਗੀ ਵਿੱਚ ਫਿਲਮ ਗਾਂਧੀ ਦਾ ਬਹੁਤ ਵੱਡਾ ਰੋਲ ਸੀ, ਅਤੇ ਇਸ ਕਿਰਦਾਰ ਤੇ ਫਿਲਮ ਨੇ ਉਨ੍ਹਾਂ ਦੀ ਸਾਰੀ ਜਿੰਦਗੀ ਹੀ ਬਦਲ ਦਿੱਤੀ ਜੀ ਹਾਂ ਹਾਲ ਹੀ ਵਿੱਚ ਦੇਵ ਖਰੌੜ ਨੇ ਨਿਜੀ ਚੈਨਲ ਨਾਲ ਗੱਲ ਬਾਤ ਦੌਰਾਨ ਦੱਸਿਆ ਕਿ ਇਸ ਫਿਲਮ ਨੂੰ ਕਰਨ ਸਮੇਂ ਉਨ੍ਹਾਂ ਨੂੰ ਕੇਵਲ ਸਵਾ ਲੱਖ ਰੁਏ ਮਿਲੇ ਸਨ।ਦਰਅਸਲ ਦੇਵ ਖਰੌੜ ਦੇ ਵਲੋਂ ਪ੍ਰਡਿਊਸ ਕੀਤੀ ਫਿਲਮ ਕਬੱਡੀ ਇੱਕ ਮੁਹੱਬਤ ਦੇ ਅਸਫਲ ਹੋਣ ਤੋਂ ਬਾੳਦ ਦੇਵ ਨੂੰ ਜਿਆਦਾ ਕੰਮ ਨਹੀਂ ਮਿਲਿਆ। ਫਿਰ ਦੇਵ ਖਰੌੜ ਨੂੰ ਜਦੋਂ ਰੁਪਿੰਦਰ ਗਾਂਧੀ ਆਫਰ ਹੋਈ ਤਾਂ ਉਨ੍ਹਾਂ ਨੂੰ ਕੇਵਲ ਸਵਾ ਲੱਖ ਰੁਪਏ ਹੀ ਮਿਲੇ। ਪਰ ਜੇਕਰ ਅੱਜ ਗੱਲ ਕਰੀਏ ਤਾਂ ਉਨ੍ਹਾਂ ਨੂੰ ਅੱਜ ਵੱਡੇ ਅਦਾਕਾਰਾਂ ਦੀ ਤਰ੍ਹਾਂ ਕਾਫੀ ਜਿਆਦਾ ਫੀਸ ਮਿਲਦੀ ਹੈ ਪਰ ਇਸ ਦੇ ਨਾਲ ਉਹ ਇਹ ਵੀ ਦੱਸਦੇ ਹਨ ਕਿ ਜਦੋਂ ਉਨ੍ਹਾਂ ਕੋਲ ਕੋਈ ਕੰਮ ਨਹੀਂ ਸੀ ਤਾਂ ਉਹ ਡ੍ਰਿਪੈਸ਼ਨ ਵਿੱਚ ਵੀ ਚਲੇ ਗਏ ਸਨ। ਪਰ ਆਪਣੀ ਜਿੰਦਗੀ ਦੇ ਸੰਘਰਸ਼ਾਂ ਨਾਲ ਲੜਦੇ ਹੋਏ ਅੱਜ ਉਹ ਇੱਕ ਕਾਮਯਾਬ ਅਦਾਕਾਰ ਬਣ ਗਏ ਹਨ।
ਤੁਹਾਨੂੰ ਦੱਸ ਦੇਈਏ ਕਿ ਦੇਵ ਖਰੋੜ ਬਚਪਨ ਤੋਂ ਹੀ ਅਦਾਕਾਰ ਬਣਨਾ ਚਾਹੁੰਦੇ ਸਨ, ਪਟਿਆਲਾ ਦੇ ਜੰਮ ਪਲ ਦੇਵ ਖਰੋੜ ਨੇ ਆਪਣੀ ਮੁੱਢਲੀ ਪੜਾਈ ਪੂਰੀ ਕਰਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਤੋਂ ਬੇ.ਏ ਕੀਤੀ ਹੈ। ਇਸ ਨਾਲ ਜੇਕਰ ਖੇਡਾਂ ਦੀ ਗੱਲ ਕਰੀਏ ਤਾਂ ਉਹ ਵਾਲੀਬਾਲ ਵਿੱਚ ਵੀ ਕਾਫੀ ਵਧੀਆ ਸਨ ਅਤੇ ਉੱਚਾ ਲੰਬਾ ਕੱਦ ਹੋਣ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰ ਨੇ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਲਈ ਕਿਹਾ ਜਿਸ ਤੋਂ ਬਾਅਦ ਉਹ ਉਨ੍ਹਾਂ ਦੀ ਜਾਂਚ ਤੋਂ ਬਾਅਦ ਉਹ ਭਰਤੀ ਹੋ ਗਏ ਪਰ ਉਨ੍ਹਾਂ ਦਾ ਮਨ ਅਤੇ ਦਿਲ ਅਦਾਕਾਰੀ ਵਿੱਚ ਸੀ ਜਿਸ ਕਰਕੇ ਉਨ੍ਹਾਂ ਨੇ ਸਰਕਾਰੀ ਨੂੰ ਨੌਕਰੀ ਨੂੰ ਵੀ ਛੱਡ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਕਈ ਰਿਸ਼ਤੇਦਾਰ ਉਨ੍ਹਾਂ ਨੂੰ ਤਾਹਣਾ ਦਿੰਦੇ ਰਹੇ ਕਿ ਇਸ ਮੁੰਡੇ ਦਾ ਕੁੱਝ ਨਹੀਂ ਹੋ ਸਕਦਾ ਪਰ ਦੇਵ ਖਰੌੜ ਲਗਾਤਾਰ ਆਪਣੀ ਅਦਾਕਾਰੀ ਦੇ ਖੇਤਰ ਵਿੱਚ ਮਿਹਨਤ ਕਰਦੇ ਰਹੇ।