Diljit Dosanjh News Update: ਅਦਾਕਾਰ ਅਤੇ ਗਾਇਕ ਦਿਲਜੀਤ ਦੁਸਾਂਝ ਆਪਣੇ ਗੀਤਾਂ ਦੇ ਨਾਲ-ਨਾਲ ਸਟਾਈਲਿਸ਼ ਲੁੱਕ ਲਈ ਵੀ ਜਾਣੇ ਜਾਂਦੇ ਹਨ। ਦਿਲਜੀਤ ਦੇ ਗਾਣਿਆਂ ਨਾਲ ਪ੍ਰਸ਼ੰਸਕ ਵੀ ਉਨ੍ਹਾਂ ਦੇ ਲੁੱਕ ਦੇ ਲਈ ਦੀਵਾਨੇ ਹਨ। ਦਿਲਜੀਤ ਨੂੰ ਬ੍ਰਾਂਡ ਵਾਲੇ ਕਪੜੇ ਅਤੇ ਜੁੱਤੀਆਂ ਬਹੁਤ ਪਸੰਦ ਹਨ। ਉਨ੍ਹਾਂ ਦੇ ਕੱਪੜਿਆਂ ਤੋਂ ਜੁੱਤੀਆਂ ਤੱਕ ਹਰ ਚੀਜ਼ ਹਾਈ-ਫਾਈ ਹੈ। ਦਿਲਜੀਤ ਦੀ ਅਲਮਾਰੀ ਵਿਚ ਬਹੁਤ ਸਾਰੇ ਬ੍ਰਾਂਡ ਹਨ। ਦਿਲਜੀਤ ਦੇ ਬੂਟਾਂ ਦੀ ਕੌਲੈਕਸ਼ਨ ਵਿਚ ਇਕ ਅਜਿਹਾ ਬੂਟ ਵੀ ਹੈ ਜਿਸਦੀ ਕੀਮਤ 72 ਹਜ਼ਾਰ ਤੋਂ ਵੱਧ ਹੈ।
ਹਾਲ ਹੀ ਵਿੱਚ ਦਿਲਜੀਤ ਦੇ ਗਾਣੇ ਬੋਰਨ ਸ਼ਾਈਨ ਦਾ ਵੀਡੀਓ ਲਾਂਚ ਕੀਤਾ ਗਿਆ ਹੈ। ਜਿਸ ਵਿੱਚ ਦਿਲਜੀਤ ਨੇ ਬਹੁਤ ਚੰਗੇ ਕੱਪੜੇ ਅਤੇ ਬੂਟ ਪਹਿਨੇ ਹਨ। ਇਸ ਗਾਣੇ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ। ਗਾਣੇ ਦੇ ਨਾਲ ਦਿਲਜੀਤ ਦੀਆਂ ਬੂਟ ਨੇ ਵੀ ਪ੍ਰਸ਼ੰਸਕਾਂ ਨੂੰ ਆਕਰਸ਼ਤ ਕੀਤਾ ਹੈ।
ਤੁਸੀਂ ਇਨ੍ਹਾਂ ਬੂਟਾਂ ਦੀ ਕੀਮਤ ਸੁਣ ਕੇ ਹੈਰਾਨ ਹੋਵੋਗੇ। ਜੀ ਹਾਂ, ‘ਐਡਵਾਂਸਡ ਟੈਕ ਸਿਸਟਮ’ ਵਿਚ ਬਣੇ ਲੂਯਿਸ ਵਿਯੂਟਨ ਬੂਟ ਦੀ ਕੀਮਤ ਭਾਰਤੀ ਕਰੰਸੀ ਵਿਚ ਤਕਰੀਬਨ 1 ਲੱਖ 25 ਹਜ਼ਾਰ ਰੁਪਏ ਹੈ! ਕੰਮ ਦੀ ਗੱਲ ਕਰੀਏ ਤਾਂ ਦਿਲਜੀਤ ਨੇ ਗਾਣੇ ਦੇ ਨਾਲ ਅਭਿਨੈ ਕਰਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਦਿਲਜੀਤ ਨੇ ਪੰਜਾਬੀ ਫਿਲਮਾਂ ‘ਜੱਟ ਐਂਡ ਜੂਲੀਅਟ’, ‘ਪੰਜਾਬ 1984’, ‘ਸਰਦਾਰ ਜੀ’, ਸੁਪਰ ਸਿੰਘ, ‘ਅੰਬਰਸਰੀਆ’ ਵਿੱਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਦਿਲਜੀਤ ਬਾਲੀਵੁੱਡ ਫਿਲਮ ‘ਗੁੱਡ ਨਿਉਜ਼’ ‘ਚ ਵੀ ਨਜ਼ਰ ਆ ਚੁੱਕੇ ਹਨ।