dilpreet dhillon new controversy:ਪੰਜਾਬ ਦੇ ਪ੍ਰਸਿੱਧ ਗੀਤਕਾਰ ਦਿਲਪ੍ਰੀਤ ਢਿੱਲੋਂ ਜਿਹਨਾਂ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਿਆਰ ਮਿਲਦਾ ਹੈ ।ਪਿਛਲੇ ਕੁੱਝ ਸਮੇਂ ਤੋ ਉਹ ਕਾਫੀ ਵਿਵਾਦਾਂ ਵਿੱਚ ਘਿਰੇ ਹੋਏ ਸਨ ।ਹਾਲ ‘ਹੀ ਵਿੱਚ ਉਹਨਾਂ ਦਾ ਇੱਕ ਨਵਾਂ ਗੀਤ ਆਇਆ ਹੈ ‘ਦਿਲਪ੍ਰੀਤ ਢਿੱਲੋ ਇਜ਼ ਬੈਕ ‘(ਕਰਾਰਾ ਜਵਾਬ ਮਿਲੇਗਾ) ਨੂੰ ਲੈ ਕੇ ਫਿਰ ਤੋਂ ਵਿਵਾਦਾਂ ਵਿੱਚ ਘਿਰ ਗਏ ਹਨ।ਇਸ ਗੀਤ ਵਿੱਚ ਦਿਲਪ੍ਰੀਤ ਵੱਲੋ ਹੱਥਿਆਰਾਂ ਨੂੰ ਪ੍ਰਮੋਟ ਕਰਨ ਦਾ ਇਲਜਾਮ ਹੈ ।ਦਿਲਪ੍ਰੀਤ ਢਿੱਲੋ ਦਾ ਇਹ ਗੀਤ ਹਥਿਆਰਾਂ ਨੂੰ ਪ੍ਰਮੋਟ ਕਰਨ ਅਤੇ ਨੌਜੁਆਨ ਪੀੜੀ ਨੂੰ ਗਲਤ ਦਿਸ਼ਾ ਵੱਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ ।
ਦਿਲਪ੍ਰੀਤ ਢਿੱਲੋ ਦੇ ਇਸ ਗੀਤ ਨੂੰ ਲੈ ਕੇ ਪੰਜਾਬ ਹਰਿਆਣਾ ਹਾਈਕੋਰਟ ਦੇ ਐਡਵੋੇਟ ਹਾਕਮ ਸਿੰਘ ਅਤੇ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਅਤੇ RTI ਐਕਟੀਵਿਸਟ ਕੁਲਦੀਪ ਸਿੰਘ ਖਹਿਰਾ ਵੱਲੋ ਮਾਣਯੋਗ ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਅਤੇ ਏ.ਡੀ.ਜੀ.ਪੀ ਪੰਜਾਬ ਅਰਪਿਤ ਸ਼ੁਕਲਾ ਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ ਗਈ।
ਇਸ ਸ਼ਿਕਾਇਤ ਵਿੱਚ ਗਾਇਕ ਦਿਲਪ੍ਰੀਤ ਢਿੱਲੋ,ਗੁਰਲੇਜ ਅਖਤਰ,ਗੀਤਕਾਰ ਨਰਿੰਦਰ ਬਾਠ ,ਸੰਗੀਤਕਾਰ ਦੇਸੀ ਕਰਿਊ ਅਤੇ ਮਿਊਜਿਕ ਕੰਪਨੀ ਸਪੀਡ ਰਿਕਾਡਜ਼ ਤੇ ਆਈ .ਪੀ.ਸੀ ਦੀ ਧਾਰਾ 123-ਏ,188,294,504,120-ਬੀ ਅਧਿਨ ਐਂਫ.ਆਈ. ਆਰ ਦਰਜ਼ ਕਰਨ ਦੀ ਮੰਗ ਕੀਤੀ ਹੈ ।ਨਾਲ ਹੀ ਇਸ ਨੂੰ ਟੀ.ਵੀ. ਚੈਨਲਾਂ ਤੋ ਬੈਨ ਕਰਨ ਲਈ ਵੀ ਮੰਗ ਕੀਤੀ ਹੈ ।ਹੁਣ ਦੇਖਣਾ ਇਹ ਹੈ ਕਿ ਪੰਜਾਬ ਪੁਲਿਸ ਇਸ ਭੇਜੀ ਗਈ ਸ਼ਿਕਾਇਤ ਤੇ ਕੀ ਕਾਰਵਾਈ ਕਰਦੀ ਹੈ ।