gippy grewal unknown facts:ਏਨੀਂ ਦਿਨੀਂ ਗਾਇਕ ਗਿੱਪੀ ਗਰੇਵਾਲ ਦੀ ਸੋਸ਼ਲ ਮੀਡੀਆ ਤੇ ਇੱਕ ਪੁਰਾਣੀ ਇੰਟਰਵਿਊ ਕਾਫੀ ਵਾਇਰਲ ਹੋ ਰਹੀ ਹੈ । ਇਸ ਇੰਟਰਵਿਊ ਵਿੱਚ ਗਿੱਪੀ ਗਰੇਵਾਲ ਆਪਣੇ ਬੇਟੇ ਸ਼ਿੰਦੇ ਨੂੰ ਲੈ ਕੇ ਕਈ ਖੁਲਾਸੇ ਕਰ ਰਹੇ ਹਨ । ਇਸ ਇੰਟਰਵਿਊ ਵਿੱਚ ਗਿੱਪੀ ਗਰੇਵਾਲ ਕਹਿ ਰਹੇ ਹਨ ਕਿ ਸ਼ਿੰਦੇ ਦਾ ਸੁਭਾਅ ਆਪਣੇ ਦਾਦਾ ਜੀ ਵਰਗਾ ਹੈ । ਇਸੇ ਲਈ ਸ਼ਿੰਦੇ ਦਾ ਨਾਂਅ ਉਹਨਾਂ ਦੇ ਪਿਤਾ ਜੀ ਦੇ ਨਾਂਅ ਸ਼ਿੰਦੇ ਤੇ ਹੀ ਰੱਖਿਆ ਗਿਆ ਹੈ ।
ਇਸ ਇੰਟਰਵਿਊ ਵਿੱਚ ਗਿੱਪੀ ਕਹਿ ਰਹੇ ਹਨ ਕਿ ਉਹਨਾਂ ਦੇ ਪਿਤਾ ਜੀ ਬਹੁਤ ਹੱਸਮੁਖ ਸਨ, ਉਹਨਾਂ ਦੀ ਝਲਕ ਸ਼ਿੰਦੇ ਵਿੱਚ ਦਿਖਾਈ ਦਿੰਦੀ ਹੈ । ਇਸ ਇੰਟਰਵਿਊ ਵਿੱਚ ਗਿੱਪੀ ਨੇ ਦੱਸਿਆ ਕਿ ਸ਼ਿੰਦਾ ਕਿਸੇ ਗੱਲ ਨੂੰ ਬਹੁਤ ਛੇਤੀ ਫੜਦਾ ਹੈ, ਇਸੇ ਲਈ ਫ਼ਿਲਮ ‘ਅਰਦਾਸ ਕਰਾਂ’ ਵਿੱਚ ਉਸ ਦੀ ਪਰਫਾਰਮੈਂਸ ਹਰ ਇੱਕ ਨੂੰ ਪਸੰਦ ਆਈ ਹੈ । ਇਸ ਇੰਟਰਵਿਊ ਵਿੱਚ ਗਿੱਪੀ ਨੇ ਹੋਰ ਵੀ ਕਈ ਖੁਲਾਸੇ ਕੀਤੇ ।
ਗਿੱਪੀ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਹਾਲ ਹੀ ਵਿੱਚ ਆਪਣੀ ਨਵੀਂ ਫ਼ਿਲਮ ਦਾ ਐਲਾਨ ਕੀਤਾ ਹੈ । ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਨੀਰੂ ਬਾਜਵਾ ਨਜ਼ਰ ਆਉਣਗੇ । ਫ਼ਿਲਹਾਲ ਗਿੱਪੀ ਗਰੇਵਾਲ ਆਪਣੇ ਪਰਿਵਾਰ ਨਾਲ ਘਰ ਵਿੱਚ ਹੀ ਸਮਾਂ ਬਿਤਾ ਰਹੇ ਹਨ । ਇਸ ਨਾਲ ਗੱਲ ਕਰੀਏ ਗਿੱਪੀ ਗਰੇਵਾਲ ਦੇ ਫਿਲਮਾਂ ਦੇ ਨਾਲ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਦੀ ਤਾਂ ਉਹ ਬੇਹੱਦ ਐਕਟਿਵ ਰਹਿੰਦੇ ਹਨ ਅਤੇ ਹਾਲ ਹੀ ਵਿੱਚ ਉਨ੍ਹਾਂ ਨੇ ਪੋਸਟ ਪਾਈ ਸੀ ਜਿਸ ਵਿੱਚ ਉਨ੍ਹਾਂ ਨੇ ਆਪਣੀ ਆਉਣ ਵਾਲੀ ਨਵੀਂ ਐਲਬਮ ਦੀ ਜਾਣਕਾਰੀ ਵੀ ਦਿੱਤੀ ਸੀ ਅਤੇ ਨਾਲ ਹੀ ਫੈਨਜ਼ ਨੂੰ ਪੁੱਛਿਆ ਸੀ ਕਿ ਉਹ ਆਪਣੀ ਐਲਬਮ ਦਾ ਕੀ ਨਾਂਅ ਰੱਖਣ ਅਤੇ ਨਾਲ ਹੀ ਉਸ ਦੀ ਵੀਡੀਓ ਵੀ ਸਾਂਝੀ ਕੀਤੀ ਸੀ।
ਇਸ ਦੇ ਨਾਲ ਹੀ ਉਨ੍ਹਾਂ ਦੇ ਲੈਟੇਸਟ ਪੋਸਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਲਿਖਿਆ ਹੈ ‘Soon’ ਅਤੇ ਇਸ ਦੇ ਨਾਲ ਹੋਰ ਕੁੱਝ ਵੀ ਨਹੀਂ ਲਿਖਿਆ , ਪਰ ਉਨ੍ਹਾਂ ਦੀ ਇਸ ਪੋਸਟ ਤੋਂ ਸਾਫ ਜਾਹਿਰ ਹੈ ਕਿ ਉਹ ਆਪਣੇ ਫੈਨਜ਼ ਦੇ ਲਈ ਨਵਾਂ ਧਮਾਕਾ ਲੈ ਕੇ ਰਹੇ ਹਨ ਅਤੇ ਜਿਸ ਦੀ ਜਾਣਕਾਰੀ ਉਹ ਜਰੂਰ ਆਪਣੇ ਫੈਨਜ਼ ਨਾਲ ਸਾਂਝਾ ਕਰਨਗੇ ਫਿਲਹਾਲ ਉਹ ਕੀ ਹੋ ਸਕਦੀ ਹੈ ਇਸ ਦਾ ਜਵਾਬ ਤਾਂ ਖੁਦ ਪੰਜਾਬੀ ਸਿੰਗਰ ਗਿੱਪੀ ਗਰੇਵਾਲ ਹੀ ਦੇ ਸਕਦੇ ਹਨ।