Gippy son midnight cooking : ਪੰਜਾਬੀ ਜਗਤ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਕੋਰੋਨਾ ਵਾਇਰਸ ਕਾਰਨ ਹੋਏ ਲਾਕਡਾਊਨ ਦੌਰਾਨ ਸਭ ਸਿਤਾਰੇ ਆਪਣੇ ਆਪਣੇ ਘਰਾਂ ‘ਚ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ।
ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਵੀ ਆਪਣੇ ਪਰਿਵਾਰ ਨਾਲ ਕੁਆਲਿਟੀ ਸਮਾਂ ਬਿਤਾ ਰਹੇ ਹਨ। ਇਸ ਸਭ ਦੇ ਚਲਦੇ ਉਹਨਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਹ ਅਤੇ ਉਹਨਾਂ ਦੇ ਤਿੰਨੋਂ ਬੇਟੇ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਦੇਰ ਰਾਤ ਦੀ ਹੈ। ਇਸ ਵੀਡੀਓ ਵਿੱਚ ਗਿੱਪੀ ਗਰੇਵਾਲ ਕਹਿ ਰਹੇ ਹਨ ਕਿ ਸ਼ਿੰਦੇ ਨੂੰ ਅੱਧੀ ਰਾਤ ਨੂੰ ਭੁੱਖ ਲੱਗ ਗਈ ਹੈ ਤੇ ਉਹ ਤੇ ਸ਼ਿੰਦਾ ਮੈਗੀ ਬਨਾਉਣ ਜਾ ਰਹੇ ਹਨ।
ਗੱਲ ਕਰੀਏ ਵੀਡੀਓ ਦੀ ਤਾਂ ਇਸ ਨੂੰ ਦੇਖ ਕੇ ਲੱਗ ਨਹੀਂ ਰਿਹਾ ਕਿ ਕਿਸੇ ਨੂੰ ਵੀ ਮੈਗੀ ਬਨਾਉਣੀ ਆਉਂਦੀ ਹੈ। ਵੀਡੀਓ ਨੂੰ ਦੇਖ ਕੇ ਸਾਫ ਜ਼ਾਹਿਰ ਹੋ ਜਾਂਦਾ ਹੈ ਕਿ ਸ਼ਾਇਦ ਹੀ ਗਿੱਪੀ ਤੇ ਉੇਹਨਾਂ ਦੇ ਬੇਟੇ ਕਦੇ ਕਿਚਨ ਵਿੱਚ ਵੜੇ ਹੋਣਗੇ। ਪਹਿਲਾਂ ਤਾਂ ਦੋਨਾਂ ਨੂੰ ਮੈਗੀ ਬਨਾਉਣ ਲਈ ਸਮਾਨ ਹੀ ਨਹੀਂ ਲੱਭਦਾ, ਜੇ ਸਮਾਨ ਲੱਭ ਜਾਂਦਾ ਹੈ ਤਾਂ ਦੋਨਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਮੈਗੀ ਵਿੱਚ ਤੇਲ ਪਾਉਣਾ ਹੈ ਜਾਂ ਪਾਣੀ। ਆਖਿਰ ਸਾਰਾ ਪਰਿਵਾਰ ਕਿਚਨ ‘ਚ ਇੱਕਠਾ ਹੋ ਜਾਂਦਾ ਹੈ ਤੇ ਆਖਿਰ ਮੈਗੀ ਬਣਕੇ ਤਿਆਰ ਹੋ ਜਾਂਦੀ ਹੈ। ਗਿੱਪੀ ਦੀ ਇਹ ਵੀਡੀਓ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ ਤੇ ਇਹ ਵੀਡੀਓ ਲਗਾਤਾਰ ਸ਼ੇਅਰ ਹੋ ਰਹੀ ਹੈ। ਆਖਿਰ ‘ਚ ਮੈਗੀ ਗਿੱਪੀ ਗਰੇਵਾਲ ਦੀ ਪਤਨੀ ਹ ਬਣਾਉਂਦੀ ਹੈ।
ਲਾਕਡਾਊਨ ਦੇ ਚਲਦੇ ਸਿਤਾਰੇ ਆਪਣੇ ਫੈਨਜ਼ ਦਾ ਮਨੋਰੰਜਨ ਕਰਨਾ ਨਹੀਂ ਭੁੱਲਦੇ। ਇਸੇ ਨੂੰ ਦੇਖਦੇ ਹੋਏ ਪੰਜਾਬੀ ਗਾਇਕ ਗਿੱਪੀ ਗਰੇਵਾਲ ਆਪਣੇ ਨਵੇਂ ਸਿੰਗਲ ਟਰੈਕ ‘ਮੀ ਐਂਡ ਯੂ’ (‘Me & U’) ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਸਨ। ਇਹ ਗੀਤ ਰੋਮਾਂਟਿਕ-ਸੈਡ ਜ਼ੌਨਰ ਦਾ ਹੈ ਜਿਸ ਨੂੰ ਗਿੱਪੀ ਗਰੇਵਾਲ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਗਾਇਆ ਹੈ। ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਨਾਮੀ ਗੀਤਕਾਰ ਹੈਪੀ ਰਾਏਕੋਟੀ ਨੇ ਲਿਖੇ ਹਨ ਤੇ ਗਾਣੇ ‘ਚ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਵੱਲੋਂ ਦਿੱਤਾ ਗਿਆ ਹੈ। ਗੀਤ ਦਾ ਵੀਡੀਓ ਦਿਓ ਸਟੂਡੀਓ ਵੱਲੋਂ ਤਿਆਰ ਕੀਤਾ ਗਿਆ ਹੈ।