ਸੋਨਮ ਬਾਜਵਾ ਅਤੇ ਤਾਨੀਆ ਨੇ ਜ਼ੀ ਸਟੂਡੀਓਜ਼ ਅਤੇ ਵੀ.ਐੱਚ. ਐਂਟਰਟੇਨਮੈਂਟ ਦੀ ਫਿਲਮ ‘ਗੋਡੇ ਗੋਡੇ ਚਾਅ’ ਦਾ ਅਗਲਾ ਗੀਤ ‘ ਅੱਲ੍ਹੜਾਂ ਦੇ’ ਵਿੱਚ ਗਿੱਧੇ ਦੇ ਜਨੂੰਨ ਨੂੰ ਉਜਾਗਰ ਕਰਦੇ ਹੋਏ ਪੁਰਾਣੇ ਸੰਸਾਰ ਨੂੰ ਦਰਸਾਇਆ ਹੈ । ਇਸ ਗੀਤ ਨੂੰ ਨੈਸ਼ਨਲ ਐਵਾਰਡ ਜੇਤੂ ਕ੍ਰੂਤੀ ਮਹੇਸ਼ ਨੇ ਕੋਰੀਓਗ੍ਰਾਫ ਕੀਤਾ ਹੈ।
ਜ਼ੀ ਸਟੂਡੀਓਜ਼ ਅਤੇ ਵੀ.ਐੱਚ. ਐਂਟਰਟੇਨਮੈਂਟ ਨੇ ਆਪਣੀ ਆਉਣ ਵਾਲੀ ਫਿਲਮ ‘ਗੋਡੇ ਗੋਡੇ ਚਾਅ’ ਦਾ ਦੂਜਾ ਗੀਤ ‘ਅੱਲ੍ਹੜਾਂ ਦੇ’ ਰਿਲੀਜ਼ ਕੀਤਾ ਹੈ। ਇਸ ਊਰਜਾਵਾਨ ਟਰੈਕ ਵਿੱਚ ਤਾਨੀਆ, ਸੋਨਮ ਬਾਜਵਾ, ਨਿਰਮਲ ਰਿਸ਼ੀ ਸਭ ਕੁਝ ਭੁੱਲ ਕੇ ਅਤੇ ਕ੍ਰੂਤੀ ਮਹੇਸ਼ ਦੀ ਕੋਰੀਓਗ੍ਰਾਫੀ ‘ਤੇ ਗਿੱਧਾ ਪੇਸ਼ ਕਰ ਰਹੇ ਹਨ।
ਗੀਤ ਨੂੰ ਕਪਤਾਨ ਨੇ ਲਿਖਿਆ ਹੈ ਤੇ ਸੰਗੀਤ ਐੱਨ.ਵੀ ਵੱਲੋਂ ਦਿੱਤਾ ਗਿਆ ਹੈ ਅਤੇ ਆਵਾਜ਼ ਨਛੱਤਰ ਗਿੱਲ ਨੇ ਦਿੱਤੀ ਹੈ। ‘ਗੋਡੇ ਗੋਡੇ ਚਾਅ’ 26 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਫਿਲਮ ‘ਚ ਸੋਨਮ ਬਾਜਵਾ, ਤਾਨੀਆ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਗੀਤਾਜ ਬਿੰਦਰਖੀਆ ਅਤੇ ਗੁਰਜੈਜ਼ ਮੁੱਖ ਭੂਮਿਕਾਵਾਂ ‘ਚ ਹਨ ।
ਵੀਡੀਓ ਲਈ ਕਲਿੱਕ ਕਰੋ -: