Guru randhawa body transformation:ਲਾਕਡਾਊਨ ਵਿੱਚ ਕਈ ਲੋਕਾਂ ਨੇ ਆਪਣੀ ਫਿਟਨੈਸ ਨੂੰ ਬਰਕਰਾਰ ਰੱਖਣ ਦੇ ਲਈ ਹੋਮ ਵਰਕਆਊਟਸ ਕੀਤੇ।ਸਿੰਗਰ ਗੁਰੂ ਰੰਧਾਵਾ ਨੇ ਵੀ ਲਾਕਡਾਊਨ ਵਿੱਚ ਜੰਮ ਕੇ ਪਸੀਨਾ ਵਹਾਇਆ ਅਤੇ ਹੁਣ ਉਨ੍ਹਾਂ ਨੇ ਆਪਣੀ ਟ੍ਰਾਂਸਫਾਰਮੇਸ਼ਨ ਤਸਵੀਰਾਂ ਸ਼ੇਅਰ ਕੀਤੀਆਂਹਨ।ਇਸ ਵਿੱਚ ਗੁਰੂ ਰੰਧਾਵਾ ਦਾ ਬਿਲਕੁਲ ਬਦਲਿਆ ਹੋਇਆ ਲੁਕ ਦੇਖਿਆ ਜਾ ਸਕਦਾ ਹੈ।ਤਸਵੀਰਾਂ ਨੂੰ ਦੇਖ ਕੇ ਤੁਸੀਂ ਵੀ ਕਹੋਗੇ ਉਨ੍ਹਾਂ ਦੀ ਫਿਟਨੈੱਸ ਦਾ ਕੋਈ ਜਵਾਬ ਨਹੀਂ। ਗੁਰੂ ਰੰਧਾਵਾ ਨੇ ਇੰਸਟਾਗ੍ਰਾਮ ਤੇ ਇਹ ਤਸਵੀਰਾਂ ਸ਼ੇਅਰ ਕੀਤੀਆਂਹਨ।ਚਰਬੀ ਲੁਕਸ ਵਾਲੇ ਗੁਰੂ ਰੰਧਾਵਾ ਤੋਂ ਬਦਲ ਕੇ ਗੁਰੂ ਆਪਣੇ ਨਵੇਂ ਲੁਕ ਵਿੱਚ ਵੀ ਕਾਫੀ ਜੱਚ ਰਹੇ ਹਨ।
ਉਨ੍ਹਾਂ ਨੇ ਕਾਫੀ ਵਜਨ ਘਟਾਇਆ ਹੈ।ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਛਲੇ ਵੀਡੀਓ ਵਿੱਚ ਉਨ੍ਹਾਂ ਨੂੰ ਹੈਲਦੀ ਦੇਖਿਆ ਗਿਆ ਸੀ। ਗੁਰੂ ਨੇ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਫਿਟਨੈੱਸ ਕੋਚ ਨੂੰ ਧੰਨਵਾਦ ਦਿੱਤਾ ਹੈ।ਉਹ ਲਿਖਦੇ ਹਨ ਕਿ ਧੰਨਵਾਦ ਮੇਰੇ ਕੋਚ ਨੂੰ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕੀਤਾ ਅਤੇ ਹਰ ਦਿਨ ਮੇਰੇ ਟ੍ਰਾਂਸਫਾਰਮੇਸ਼ਨ ਦੇ ਕੜੀ ਮਿਹਨਤ ਕੀਤੀ।ਇਹ ਤਾਂ ਬਸ ਸ਼ੁਰੂਆਤ ਹੈ। ਗੁਰੂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਦੀ ਮਦਦ ਤੋਂ ਵੀਡੀਓ ਕਾਲ ਦੇ ਜਰੀਏ ਫੋਟੋਸ਼ੂਟ ਵੀ ਕਰਵਾਏ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਤਿੰਨ ਮਹੀਨੇ ਦੇ ਲਾਕਡਾਊਨ ਦੇ ਦੌਰਾਨ ਗੁਰੂ ਰੰਧਾਵਾ ਨੇ ਜਿੰਮ ਵਿੱਚ ਕਿੰਨਾ ਸਮਾਂ ਬਤੀਤ ਹੋਵੇਗਾ।ਉਂਝ ਗੁਰੂ ਨੇ 16 ਜੂਨ ਨੂੰ ਇੱਕ ਫੋਟੋ ਸ਼ੇਅਰ ਕੀਤੀ ਸੀ ਜਿਸ ਵਿੱਚ ਉਨ੍ਹਾਂ ਦਾ ਟ੍ਰਾਂਸਫਾਰਮੇਸ਼ਨ ਦੇਖਿਆ ਜਾ ਸਕਦਾ ਹੈ।ਉਨ੍ਹਾਂ ਨੇ ਇਹ ਵੀ ਦੱਸਿਆ ਸੀ ਕਿ ਉਹ ਫੋਟੋਸ਼ੂਟ ਦੀ ਪਲਾਨਿੰਗ ਕਰ ਰਹੇ ਹਨ।
ਸਿੰਗਰ ਨੇ ਪੋਸਟ ਵਿੱਚ ਲਿਖਿਆ ਸੀ’ ਲਗਭਗ ਤਿੰਨ ਮਹੀਨੇ ਬਾਅਦ ਇੱਕ ਨਵੀਂ ਤਸਵੀਰ ਪੋਸਟ ਕਰ ਰਿਹਾ ਹਾਂ। ਲਾਕਡਾਊਨ ਦੇ ਦੌਰਾਨ ਜਿੰਮ ਹੀ ਇੱਕ ਥਾਂ ਸੀ ਜਿੱਥੇ ਮੈਂ ਸਮਾਂ ਬਤੀਤ ਕੀਤਾ ਅਤੇ ਇਹ ਮੇਰੇ ਲਈ ਨਵਾਂ ਹੈ। ਅਜੇ ਅਸੀਂ ਟ੍ਰਾਂਸਫਾਰਮੇਸ਼ਨ ਦੇ ਫਾਈਨਲ ਸਟੇਜ ਵਿੱਚ ਹਾਂ ਅਤੇ ਜਲਦ ਹੀ ਰਿਜਲਟ ਆਉਣਗੇ।ਫੋਟੋਸ਼ੂਟ ਦੀ ਪਲਾਨਿੰਗ ਕਰ ਰਹੇ ਹਾਂ। ਗੁਰੂ ਨੇ ਕੁੱਝ ਸਮਾਂ ਪਹਿਲਾਂ ਆਪਣੇ ਬਚਪਨ ਦੀੳਾਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਇਹ ਤਸਵੀਰ 2020 ਦੀ ਹੈ। ਇਸ ਵਿੱਚ ਉਹ ਕਾਫੀ ਯੰਗ ਨਜ਼ਰ ਆ ਰਹੇ ਹਨ। ਆਪਣੇ ਭਰਾ ਦੇ ਜਨਮਦਿਨ ਤੇ ਸ਼ੇਅਰ ਗੁਰੂ ਦੀ ਇਸ ਤਸਵੀਰ ਵਿੱਚ ਉਹ ਆਪਣੇ ਭਰਾ ਰਮਣੀਕ ਰੰਧਾਵਾ ਨਾਲ ਦੇਖੋ ਜਾ ਸਕਦੇ ਹਨ। ਇਹ ਉਨ੍ਹਾਂ ਦੀ 15 ਸਾਲ ਪੁਰਾਣੀ ਤਸਵੀਰ ਹੈ। ਇਹ ਤਸਵੀਰ ਵੀ ਛੇਅ ਸਾਲ ਪੁਰਾਣੀ 2014 ਦੀ ਹੈ। ਉਨ੍ਹਾਂ ਨੇ ਸ਼ੇਅਰ ਕਰਦੇ ਹੋਏ ਲਿਖਿਆ ਸੀ ‘ ਨਾ ਮੈਂ ਐਡਿਟ ਦੀ ਹਾਂ ਅਤੇ ਨਾ ਕੋਈ ਵੱਡੀ ਥ੍ਰੋਬੈਕ ਹੈ। ਕਿਸ ਤਰ੍ਹਾਂ ਦੀ ਹੈ? ਸਾਲ 2014