Jaskiran Kaur Kisan Song: ਕੇਂਦਰ ਸਰਕਾਰ ਦੁਆਰਾ ਜਾਰੀ ਕੀਤੇ ਗਏ ਕਿਸਾਨ ਵਿਰੋਧੀ ਬਿੱਲਾਂ ਦਾ ਸ਼ਿਕਾਰ ‘ਚ ਲਗਾਤਾਰ ਪੂਰੇ ਦੇਸ਼ ਵਿੱਚ ਵਧ ਰਿਹਾ ਹੈ। ਹਰ ਬੱਚਾ ਜਵਾਨ ਅਤੇ ਬਜ਼ੁਰਗ ਇਸ ਸੰਘਰਸ਼ ਵਿੱਚ ਆਪਣਾ ਪੂਰਾ ਯੋਗਦਾਨ ਦਿੰਦਾ ਨਜ਼ਰ ਆ ਰਿਹਾ ਹੈ। ਆਮ ਲੋਕਾਂ ਦੇ ਨਾਨ ਨਾਲ ਕਲਾਕਾਰ ਸਮਾਜ ਵੀ ਇਸ ਪ੍ਰਦਰਸ਼ਨ ਵਿਚ ਕਿਸਾਨਾਂ ਦਾ ਸਾਥ ਦੇ ਰਿਹਾ ਹੈ।
ਹਾਲ ਹੀ ਵਿੱਚ ਡੇਲੀ ਪੋਸਟ ਪੰਜਾਬੀ ਨੂੰ ਦਿੱਤੇ ਇਕ ਇੰਟਰਵਿਊ ‘ਚ ਇਸ ਪਿਆਰੀ ਜਿਹੀ ਆਵਾਜ਼ ਦੀ ਮਾਲਕ ਕੁੜੀ ਜਸਕਿਰਨ ਕੌਰ ਨੇ ਇਕ ਸੁਰ ਗੀਤ ਰਾਹੀਂ ਕਿਸਾਨਾਂ ਦਾ ਦਰਦ ਬਿਆਨ ਕੀਤਾ ਹੈ। ਇਸ ਕੁੜੀ ਨੇ ਆਪਣੇ ਗੀਤ ਰਾਹੀਂ ਸਰਕਾਰ ਨੂੰ ਇਹ ਚਿਤਾਵਨੀ ਦਿੱਤੀ ਹੈ, ਉਹ ਕਿਸਾਨਾਂ ਨੂੰ ਇਨ੍ਹਾਂ ਮਜਬੂਰ ਨਾ ਕਰੇ, ਕਿਉਂਕਿ ਕਿਸਾਨ ਨੂੰ ਕਹੀ ਦੀ ਜਗ੍ਹਾ ਰਫ਼ਲ ਚੁੱਕਣੀ ਪੈ ਜਾਵੇ।
ਉਨ੍ਹਾਂ ਕਿਹਾ ਕਿ ਮੈਂ ਖ਼ੁਦ ਇੱਕ ਕਿਸਾਨ ਦੀ ਧੀ ਹਾਂ ਅਤੇ ਮੈਂ ਆਪਣੇ ਇਸ ਗੀਤ ਰਾਹੀਂ ਕਿਸਾਨਾਂ ਦਾ ਦਰਦ ਬਿਆਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦੇਣ ਚਾਹੀਦੇ ਹਨ। ਕਿਸਾਨਾਂ ਨੂੰ ਮਜ਼ਬੂਰ ਨਹੀਂ ਕਰਨਾ ਚਾਹੀਦਾ। ਉਨ੍ਹਾਂ ਦਾ ਗੀਤ ਰਫਲਾਂ ਨੂੰ ਪੈ ਜਾਣ ਨਾ ਹੱਥ ਕਹੀਆਂ ਵਾਲੇ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ.