kc bokadia move bollywod to pollywood:ਫਿਲਮ ਬਾਜ਼ਾਰ ਭਾਵੇਂ ਇਹਨੀ ਦਿਨੀ ਕਰੋਨਾ ਦੀ ਮਾਰ ਕਰਕੇ ਠੰਢਾ ਹੈ।ਪਰ ਪਾਲੀਵੁੱਡ ਦੀ ਚੜ੍ਹਤ ਪੂਰੀ ਕਾਇਮ ਹੈ।ਜਿਸਦਾ ਅੰਦਾਜ਼ਾ ਇਸ ਗੱਲ ਤੋ ਲਾਇਆ ਜਾ ਸਕਦਾ ਹੈ।ਕਿ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਨਿਰਮਾਤਾ-ਨਿਰਦੇਸ਼ਕ “ਕੇ.ਸੀ ਬੋਕਾਡੀਆ” ਨੇ ਪੰਜਾਬੀ ਫਿਲਮ ਇੰਡਸਟਰੀ ਵੱਲ ਰੁਖ਼ ਕਰਦਿਆਂ ਵੱਡੀ ਕਾਸਟ ਲੈ ਕੇ ਦੋ ਫਿਲਮਾਂ ਅਨਾਊਸ ਕੀਤੀਆਂ ਹਨ।
ਪਹਿਲੀ ਫਿਲਮ “ਮੇਰੀ ਵਹੁਟੀ ਦਾ ਵਿਆਹ ਹੈ” ਜੋ ਹਾਸੇ-ਠੱਠੇ ਭਰਪੂਰ ਹੈ।ਅਤੇ ਦੂਜੀ ਫਿਲਮ “ਭੂਤ ਅੰਕਲ ਤੁਸੀ ਗ੍ਰੇਟ ਹੋ” ਹੈ।ਜਿਸ ਵਿੱਚ ਹਾਰਰ ਕਾਮੇਡੀ ਦਾ ਮਿਕਸ ਤੜਕਾ ਲੱਗੇਗਾ।ਇਹਨਾਂ ਫਿਲਮਾਂ ਵਿੱਚ ਗੁੱਗੂ ਗਿੱਲ,ਜਸਵਿੰਦਰ ਭੱਲਾ,ਨਿਰਮਲ ਰਿਸ਼ੀ,ਗੁਰਪ੍ਰੀਤ ਘੁੱਗੀ,ਰਾਣਾ ਰਣਬੀਰ,ਰਾਣਾ ਜੰਗ ਬਹਾਦੁਰ ਜਿਹੇ ਵੱਡੇ ਸਿਤਾਰੇ ਸ਼ਾਮਿਲ ਹਨ।ਕੇ.ਸੀ.ਬੋਕਾਡੀਆ ਹੁਣ ਤੱਕ ਸ਼ਾਹਰੁਖ ਖਾਨ,ਅਮਿਤਾਬ ਬੱਚਨ,ਧਰਮਿੰਦਰ,ਜੈਕੀ ਸ਼ਰਾਫ਼,ਗੋਵਿੰਦਾ,ਰਜਨੀਕਾਂਤ,ਅਜੈ ਦੇਵਗਨ ਸਮੇਤ ਕਈ ਪ੍ਰਸਿੱਧ ਨਾਇਕਾਂ ਨੂੰ ਲੈ ਕੇ ਫਿਲਮ ਨਿਰਦੇਸ਼ਣ ਕਰ ਚੁੱਕੇ ਹਨ।
ਬਤੌਰ ਪ੍ਰੋਡਿਊਸਰ ਉਹਨਾਂ ਨੇ ਤੇਰੀ ਮਿਹਰਬਾਨੀਆਂ,ਨਸੀਬ ਅਪਨਾ,ਅਪਨਾ,ਆਜ ਕਾ ਅਰਜੁਨ, ਲਾਲ ਬਾਦਸ਼ਾਹ,ਸ਼ਕਤੀਮਾਨ ਸਮੇਤ 50 ਤੋ ਵੱਧ ਫਿਲਮਾਂ ਪ੍ਰੋਡਿਊਸ ਕੀਤੀਆ ਨੇ।ਜੇਕਰ ਉਹਨਾਂ ਦੀ ਡਾਇਰੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਕੁੰਦਨ,ਮੈਦਾਨ-ਏ-ਜੰਗ,ਖੁਦਾ ਕਸਮ,ਦਿਲ ਹੈ ਬੇਤਾਬ,ਫੂਲ ਬਣੇ ਅੰਗਾਰੇ ਵਰਗੀਆਂ ਫਿਲਮਾਂ ਬਤੌਰ ਡਾਇਰੈਕਟਰ ਉਹਨਾਂ ਦੇ ਨਾਮ ਹੇਠ ਦਰਜ ਹਨ।ਇਹ ਬੇਹੱਦ ਮਾਣ ਵੱਲ ਗੱਲ ਹੈ ਕਿ ਉਹਨਾਂ ਪੰਜਾਬੀ ਇੰਡਸਟਰੀ ਵਿੱਚ ਆਪਣੀ ਦਿਲਚਸਪੀ ਦਿਖਾਈ ਹੈ।ਉਮੀਦ ਹੈ ਕਿ ਪੰਜਾਬੀ ਸਿਨੇਮੇ ਨੂੰ ਵੀ ੳੇਹ ਆਪਣੇ ਸ਼ਾਨਦਾਰ ਤਜ਼ਰਬਿਆਂ ਨਾਲ ਨਵੇਂ ਮੁਕਾਮ ਤੇ ਪੁਹੰਚਾਉਣਗੇ।