ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਦੇ ਦਿਨ ਯਾਨੀ ਕਿ 31 ਮਈ 2022 ਨੂੰ ਅੰਤਿਮ ਸਸਕਾਰ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਮਾਤਾ ਚਰਨ ਕੌਰ ਨੇ ਸੋਸ਼ਲ ਮੀਡੀਆ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ।

Mata Charan Kaur shared emotional post
ਮਾਤਾ ਚਰਨ ਕੌਰ ਨੇ ਭਾਵੁਕ ਪੋਸਟ ਸਾਂਝੀ ਕਰਦਿਆਂ ਲਿਖਿਆ, “ਪੁੱਤ ਅੱਜ ਲੱਜਾਂ ਵਰਗੇ ਵਾਲਾਂ ਨੂੰ ਦਿਲ ਬੰਨ੍ਹ ਕੇ ਬੰਨ੍ਹਿਆ ਸੀ, ਤੈਨੂੰ ਸਦੀਆਂ ਲਈ ਤੋਰਨ ਨੂੰ ਦਿਲ ਮੇਰਾ ਔਖਾ ਮੰਨਿਆ ਸੀ, ਕਿੱਥੇ ਤਾਂ ਸੀ ਸ਼ਗਨ ਮਨਾਉਣੇ, ਚਾਂਵਾ ਨਾਲ ਸੀ ਸਿਹਰੇ ਲਾਉਣੇ, ਕੱਲੇ ਕੱਲੇ ਜੀ ਨੂੰ ਰੋਗ ਉਮਰਾਂ ਦੇ ਲਾ ਗਿਆ ਐ, ਜਾਂਦਾ-ਜਾਂਦਾ ਜਨਮਾਂ ਲਈ ਸਾਰਾ ਜੱਗ ਰਵਾ ਗਿਆ ਐ। ਅੱਜ ਦੇ ਦਿਨ ਤੁਹਾਡਾ ਅੰਤਿਮ ਸਸਕਾਰ ਸੀ, ਮੇਰੇ ਸੋਹਣੇ ਪੁੱਤ ਨੂੰ ਮੈਂ ਕਦੇ ਤੱਤੀ ਵਾਹ ਨਾ ਲੱਗਣ ਦਿੱਤੀ ਸੀ। ਮੈਂ ਇਹ ਮਨਹੂਸ ਘੜੀਆਂ ਸਾਰੀ ਉਮਰ ਨਹੀਂ ਭੁੱਲ ਸਕਦੀ। ਪੁੱਤ ਅਸੀਂ ਇਨਸਾਫ਼ ਦੀ ਜੰਗ ਜਾਰੀ ਰੱਖਾਂਗੇ।”
ਇਹ ਵੀ ਪੜ੍ਹੋ: ਵਿਸ਼ਵ ਨੰਬਰ- 1 ਕਲਾਰਸਨ ਨੂੰ ਸ਼ਤਰੰਜ ‘ਚ ਪਹਿਲੀ ਵਾਰ ਹਰਾ ਕੇ R Praggnanandhaa ਨੇ ਰਚਿਆ ਇਤਿਹਾਸ
ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰ ਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅੱਜ ਦੇ ਦਿਨ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਅੱਜ ਮਾਤਾ ਚਰਨ ਕੌਰ ਵੱਲੋਂ ਬੇਹੱਦ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: