Mukhyamantri and sonia mann: ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਇੱਕ ਅਲੱਗ ਗਾਇਕੀ ਨਾਲ ਪਛਾਣ ਬਣਾ ਚੁੱਕੇ ਗਾਇਕ ਮੁੱਖ ਮੰਤਰੀ ਅਤੇ ਸੋਨੀਆ ਮਾਨ ਨੇ ਹਾਲ ਹੀ ਵਿੱਚ ਡੇਲੀ ਪੋਸਟ ਪੰਜਾਬੀ ਨੂੰ ਦਿੱਤੇ ਇੰਟਰਵਿਊ ਵਿਚ ਕੁਝ ਖੁਲਾਸੇ ਕੀਤੇ ਹਨ। ਦਰਅਸਲ, ਅੰਮ੍ਰਿਤਸਰ ਵਿਖੇ ਖੁੱਲ੍ਹੇ ਸੈਲੂਨ ਵਿਚ ਮੁੱਖ ਮੰਤਰੀ ਨੇ ਇੰਟਰਵਿਊ ਵਿਚ ਕਿਹਾ ਕਿ ਉਹ ਬਹੁਤ ਜਲਦ ਆਪਣੇ ਨਵੇਂ ਗੀਤ ਲੈ ਕੇ ਮਾਰਕੀਟ ਵਿਚ ਦੁਬਾਰਾ ਵਾਪਸੀ ਕਰ ਰਹੇ ਹਨ। ਇਸ ਦੌਰਾਨ ਗਾਇਕਾ ਸੋਨੀਆ ਮਾਨ ਨੇ ਕਿਸਾਨਾ ਨੂੰ ਲੈ ਕੇ ਕਿਹਾ ਕਿ ਉਹ ਹਮੇਸ਼ਾ ਕਿਸਾਨਾਂ ਦੇ ਹੱਕਾਂ ਵਿੱਚ ਉਨ੍ਹਾਂ ਨਾਲ ਖੜ੍ਹੀ ਰਹੀ ਹੈ।
ਕੇਂਦਰ ਸਰਕਾਰ ਦੁਆਰਾ ਜਾਰੀ ਕੀਤੇ ਗਏ ਬਿੱਲਾਂ ਤੋਂ ਉਹ ਵੀ ਨਿਰਾਸ਼ ਹੈ ਅਤੇ ਉਸ ਸਮੇਂ ਸਮੇਂ ਤੇ ਕਿਸਾਨਾਂ ਦੇ ਨਾਲ ਪ੍ਰਦਰਸ਼ਨ ਵਿਚ ਸ਼ਾਮਿਲ ਹੁੰਦੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਵੀ ਇੱਕ ਕਿਸਾਨ ਦੀ ਧੀ ਹੈ, ਸੋ ਇਸ ਲਈ ਮੈਂ ਵੀ ਕਿਸਾਨਾਂ ਦੇ ਹੱਕਾਂ ਵਿੱਚ ਹਮੇਸ਼ਾ ਨਾਲ ਖੜ੍ਹੀ ਰਹੀ। ਇਸ ਦੌਰਾਨ ਸੋਨੇ ਮਾਨ ਨੇ ਕਿਹਾ ਕਿ ਜੋ ਬਜ਼ੁਰਗ ਆਪਣੇ ਹੱਕਾਂ ਲਈ ਲੜ ਰਹੇ ਨੇ ਉਨ੍ਹਾਂ ਦੇ ਬੱਚਿਆਂ ਨੂੰ ਵੀ ਇਸ ਲੜਾਈ ਵਿਚ ਅੱਗੇ ਆਉਣਾ ਚਾਹੀਦਾ ਹੈ। ਕਿਉਂ ਕਿ ਇਹ ਲੜਾਈ ਉਨ੍ਹਾਂ ਦੀ ਆਉਣ ਵਾਲੀ ਪੀੜ੍ਹੀ ਲਈ ਲੜੀ ਜਾ ਰਹੀ ਹੈ।
ਇਸ ਦੌਰਾਨ ਸੋਨੇ ਮਾਨ ਨੇ ਕਿਹਾ ਕਿ ਕਲਾਕਾਰਾਂ ਨੂੰ ਹਰ ਤਰ੍ਹਾਂ ਦਾ ਗਾਣੇ ਕਰਨੇ ਪੈਂਦੈ ਹਨ। ਇਸ ਲਈ ਇਸ ਨੂੰ ਦਿਲ ਤੇ ਨਾ ਲੈਂਦੇ ਹੋਏ ਸਿਰਫ ਮਸਤੀ ਦੇ ਰੂਪ ਵਿੱਚ ਲੈਣਾ ਚਾਹੀਦਾ ਹੈ, ਨਾ ਕਿ ਹਰ ਗਾਣੇ ਨੂੰ ਦਿਲ ਤੇ ਲੈ ਲੈਣਾ ਚਾਹੀਦਾ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਕਈ ਬੰਦੇ ਗੋਲੀਆਂ ਵਾਲੇ ਗਾਣੇ ਗਾਉਂਦੇ ਰਹਿੰਦੇ ਨੇ, ਤੇ ਜਦ ਉਹ ਫੜ ਹੋ ਜਾਂਦੇ ਨੇ ਤਾਂ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਗਾਣੇ ਲੋਕਲ ਸੁਧਾਰਨ ਵਾਲੇ ਕਰਨੀ ਚਾਹੀਦੀ ਹੈ ਨਾ ਕਿ ਲੋਕਾਂ ਨੂੰ ਵਿਗਾੜਨ ਵਾਲੇ ਗਾਣੇ ਗਾਉਣ ਗਾਉਣੇ ਚਾਹੀਦੇ ਹਨ।