ਪੰਜਾਬੀ ਮਿਊਜ਼ਿਕ ਦੀ ਪ੍ਰਸਿੱਧੀ ਪੂਰੀ ਦੁਨੀਆ ਵਿੱਚ ਦਿਨੋਂ-ਦਿਨ ਵੱਧ ਰਹੀ ਹੈ। ਪਿਛਲੇ ਸਾਲ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕੋਚੈਲਾ ਮਿਊਜ਼ਿਕ ਫੈਸਟੀਵਲ ਵਿੱਚ ਲਾਈਵ ਪਰਫਾਰਮ ਕੀਤਾ ਸੀ। ਜਿਸ ਤੋਂ ਬਾਅਦ ਦਿਲਜੀਤ ਅਜਿਹਾ ਕਰਨ ਵਾਲੇ ਪਹਿਲੇ ਪੰਜਾਬੀ ਤੇ ਭਾਰਤੀ ਕਲਾਕਾਰ ਬਣੇ ਸੀ। ਇਸ ਤੋਂ ਬਾਅਦ ਹੁਣ AP ਢਿੱਲੋਂ ਪੰਜਾਬੀਆਂ ਦਾ ਮਾਣ ਵਧਾਉਣ ਜਾ ਰਿਹਾ ਹੈ।
ਦੱਸ ਦੇਈਏ ਕਿ ਏਪੀ ਢਿੱਲੋਂ ਦਿਲਜੀਤ ਦੋਸਾਂਝ ਤੋਂ ਬਾਅਦ ਦੂਜੇ ਭਾਰਤੀ ਕਲਾਕਾਰ ਬਣਨਗੇ ਜੋ ਕੋਚੈਲਾ ਵਿੱਚ ਲਾਈਵ ਪਰਫਾਰਮ ਕਰਨਗੇ । ਇਸ ਸਬੰਧੀ ਕੋਚੈਲਾ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਸਾਂਝੀ ਕਰ ਜਾਣਕਾਰੀ ਦਿੱਤੀ ਗਈ ਹੈ। ਕੋਚੈਲਾ ਵੱਲੋਂ ਸਾਂਝੀ ਕੀਤੀ ਗਈ ਪੋਸਟ ਮੁਤਾਬਕ ਏਪੀ ਢਿੱਲੋਂ 14 ਅਪ੍ਰੈਲ ਤੇ 21 ਅਪ੍ਰੈਲ ਨੂੰ ਲਾਈਵ ਪਰਫਾਰਮ ਕਰਨਗੇ।
ਇਹ ਵੀ ਪੜ੍ਹੋ: ਚੰਡੀਗੜ੍ਹ ‘ਚ ਮੇਅਰ ਦੀ ਚੋਣ ਅਚਾਨਕ ਮੁਲਤਵੀ, ਚੋਣ ਅਧਿਕਾਰੀ ਦੀ ਖਰਾਬ ਸਿਹਤ ਦਾ ਦਿੱਤਾ ਹਵਾਲਾ
ਗੌਰਤਲਬ ਹੈ ਕਿ ਦਿਲਜੀਤ ਦੋਸਾਂਝ ਤੋਂ ਬਾਅਦ ਹੁਣ ਏਪੀ ਢਿੱਲੋਂ ਦੂਜੇ ਪੰਜਾਬੀ ਕਲਾਕਾਰ ਬਣ ਗਏ ਹਨ, ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਦਰਜ ਹੋਇਆ ਹੈ। ਕੋਚੈਲਾ 2024 ਵਿੱਚ ਬਹੁਤ ਸਾਰੇ ਦਿੱਗਜ ਇੰਟਰਨੈਸ਼ਨਲ ਕਲਾਕਾਰ ਪਰਫਾਰਮ ਕਰਨਗੇ । ਇਨ੍ਹਾਂ ਕਲਾਕਾਰਾਂ ਵਿੱਚ ਲਾਨਾ ਡੇਲ ਰੇ, ਟਾਈਲਰ ਦ ਕ੍ਰੀਏਟਰ, ਦੋਜਾ ਕੈਟ ਸਣੇ ਕਈ ਇੰਟਰਨੈਸ਼ਨਲ ਕਲਾਕਾਰ ਲਾਈਵ ਪਰਫਾਰਮ ਕਰਨਗੇ ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”