punjabi starts Against Bill: ਕਿਸਾਨਾਂ ਖਿਲਾਫ ਕੇਂਦਰ ਵੱਲੋ ਪਾਸ ਕੀਤੇ ਗਏ ਕਾਨੂੰਨ ਦਾ ਵਿਰੋਧ ਲਗਾਤਾਰਾ ਵੱਧਦਾ ਜਾ ਰਿਹਾ ਹੈ। ਲੋਕੀਂ ਇਸਨੂੰ ਲੈ ਕੇ ਲਗਾਤਾਰ ਪਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ। ਇਸੇ ਨੂੰ ਲੈ ਕੇ ਪੰਜਾਬੀ ਕਲਾਕਾਰ ਵੀ ਲਗਾਤਾਰ ਇਸ ਕਾਲੇ ਕਾਨੂੰਨ ਦਾ ਵਿਰੋਧ ਕਰ ਰਹੇ ਨੇ।
ਇਸ ਸਭ ਕੁਝ ਦੇ ਚਲਦਿਆਂ ਅੱਜ ਪੰਜਾਬੀ ਕਲਾਕਾਰਾਂ ਦੀ ਸੰਸਥਾ ‘ਨੌਰਥ ਜੌਨ ਫਿਲਮ ਐਂਡ ਟੀ.ਵੀ. ਆਰਟੀਸ਼ਟ ਐਸੋਸੇਸ਼ੀਅਨ’ ਵੱਲੋਂ ਮੌਰਿੰਡਾ ਨੇੜੇ ਰੇਲਵੇ ਟਰੈਕ ‘ਤੇ ਧਰਨਾ ਲਗਾਇਆ ਗਿਆ। ਇਸ ਧਰਨੇ ‘ਚ ਕਈ ਨਾਮੀਂ ਕਲਾਕਾਰਾਂ ਨੇ ਸ਼ਿਰਕਤ ਕੀਤੀ ਅਤੇ ਕੇਂਦਰ ਸਰਕਾਰ ਤੇ ਇਸ ਕਾਲੇ ਕਾਨੂੰਨ ਖਿਲਾਫ ਰੱਜ ਕੇ ਭੜਾਸ ਕੱਢੀ।
ਯੋਗਰਾਜ ਸਿੰਘ ਦੀ ਅਗਵਾਈ ‘ਚ ਲਗਾਏ ਇਸ ਧਰਨੇ ‘ਚ ਸਰਦੂਲ ਸਿਕੰਦਰ, ਅਮਰ ਨੂਰੀ, ਸਰਦਾਰ ਸੋਹੀ, ਸੀਮਾ ਕੌਸ਼ਲ, ਮਲਕੀਤ ਰੌਣੀ, ਗੁਰਪ੍ਰੀਤ ਕੌਰ ਭੰਗੂ, ਸ਼ਵਿੰਦਰ ਮਾਹਲ, ਗੁਰਚੇਤ ਚਿੱਤਰਕਾਰ, ਬਨਿੰਦਰ ਬੰਨੀ, ਮਹਿਤਾਬ ਵਿਰਕ ਸਮੇਤ ਕਈ ਕਲਾਕਾਰ ਸ਼ਾਮਲ ਹੋਏ। ਧਰਨੇ ਦੌਰਾਨ ਯੋਗਰਾਜ ਸਿੰਘ ਨੇ ਬੋਲਦਿਆਂ ਕੇਂਦਰ ਸਰਕਾਰ ਨੂੰ ਖੂਬ ਭੰਡਿਆ। ਮਲਕੀਤ ਰੌਣੀ ਨੇ ਬੋਲਦਿਆਂ ਕਿਹਾ ਕਿ ਸਰਕਾਰਾਂ ਸਾਡੀਆਂ ਜ਼ਮੀਨਾਂ ‘ਤੇ ਨਜਾਇਜ਼ ਤੌਰ ‘ਤੇ ਕਬਜ਼ਾ ਕਰਨਾ ਚਾਹੁੰਦੀ ਹੈ ਉਨ੍ਹਾਂ ਕਿਹਾ ਕੀ ਮੈਂ ਲਗਾਤਾਰ ਧਰਨਿਆਂ ‘ਚ ਸਮੂਲੀਅਤ ਕਰ ਰਿਹਾ ਹੈ ਤੇ ਇਸ ਸੰਘਰਸ਼ ਦਾ ਸਾਥ ਦੇ ਰਿਹਾ।
ਸ਼ਵਿੰਦਰ ਮਾਹਲ ਨੇ ਬੋਲਦਿਆਂ ਕਿਹਾ ਕਿ ਸਰਕਾਰ ਨੇ ਜ਼ਬਰਦਸਤੀ ਕਿਸਾਨਾਂ ‘ਤੇ ਇਹ ਕਾਨੂੰਨ ਥੋਪੇ ਹੋਏ ਹਨ ਤੇ ਇਸ ਨਾਲ ਕਿਸਾਨ ਸੜਕਾਂ ‘ਤੇ ਆ ਗਿਆ ਹੈ ਤੇ ਧਰਨੇ ਲਗਾ ਰਿਹਾ ਹੈ। ਇਸ ਤੋਂ ਇਲਾਵਾ ਵੀ ਕਈ ਕਲਾਕਾਰ ਨੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ। ਜਾਣਕਾਰੀ ਲਈ ਦੱਸ ਦੇਈਏ ਜੱਦ ਦਾ ਇਹ ਕਾਨੂੰਨ ਪਾਸ ਕੀਤਾ ਗਿਆ ਹੈ ਉਦੋ ਤੋਂ ਹੀ ਲੋਕ ਇਸਦਾ ਵਿਰੋਧ ਕਰਦੇ ਨਜ਼ਰ ਆ ਰਹੇ ਹਨ।