ravi wrote poem lockdown:ਸਰਗੁਨ ਮਹਿਤਾ ਤੇ ਰਵੀ ਦੁਬੇ ਦੀ ਜੋੜੀ ਜਿਨ੍ਹਾਂ ਦੇ ਲੱਖਾਂ ਹੀ ਫੈਨਜ਼ ਹਨ। ਇਹ ਕਪਲ ਆਏ ਦਿਨ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦਾ ਹੈ ਅਤੇ ਆਪਣੇ ਫੈਨਜ਼ ਨਾਲ ਆਪਣੀ ਹਰ ਅਪਡੇਟ ਸਾਂਝਾ ਕਰਦੇ ਹਨ। ਇਸ ਜੋੜੀ ਨੂੰ ਕਈ ਲੋਕ ਬਹੁਤ ਪਿਆਰ ਕਰਦੇ ਹਨ । ਉੱਤੇ ਹੀ ਲਾਕਡਾਊਨ ਦੀ ਗੱਲ ਕਰੀਏ ਤਾਂ ਰਵੀ ਦੁਬੇ ਅਤੇ ਸਰਗੁਨ ਦੀ ਵਧੀਆ ਬਾਂਡਿੰਗ ਅਤੇ ਆਪਸ ਪਿਆਰ ਵੇਖਣ ਨੂੰ ਮਿਲਦਾ ਹੈ। ਹੁਣ ਕਿਹਾ ਜਾ ਰਿਹਾ ਹੈ ਕਿ ਲਾਕਡਾਊਨ ਦੇ ਦੌਰਾਨ ਹੀ ਰਵੀ ਦੁਬੇ ਕਵੀ ਬਣ ਗਏ ਹਨ। ਉਨ੍ਹਾਂ ਨੇ ਲਾਕਡਾਊਨ ਦੌਰਾਨ ਆਂਕੜੇ ਨਾਂਅ ਦੀ ਕਵਿਤਾ ਲਿਖੀ ਹੈ ਜਿਸ ਨੂੰ ਕਿ ਹਰ ਕਿਸੇ ਨੇ ਪਸੰਦ ਕੀਤਾ ਹੈ । ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।
ਇਹ ਹੀ ਨਹੀਂ ਇਸ ਕਵਿਤਾ ਰਵੀ ਦੁਬੇ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਲਾਕਡਾਊਨ ਦੌਰਾਨ ਹਰ ਕਲਾਕਾਰ ਆਮ ਹੋ ਗਿਆ ਹੈ।ਉਨ੍ਹਾਂ ਨੇ ਆਪਣੇ ਆਡੀਸ਼ਨ ਤੋਂ ਲੈ ਕੇ ਹੁਣ ਤੱਕ ਦੇ ਕਾਮਯਾਬੀ ਦੇ ਸਫ਼ਰ ਨੂੰ ਵੀ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ । ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।
ਉੱਥੇ ਹੀ ਗੱਲ ਕਰੀਏ ਪੰਜਾਬੀ ਇੰਡਸਟਰੀ ਵਿੱਚ ਸਰਗਰਮ ਅਦਾਕਾਰਾ ਸਰਗੁਨ ਮਿਹਤਾ ਦੀ ਤਾਂ ਉਹ ਆਪਣੀ ਮਸਤੀ ਭਰੀਆਂ ਵੀਡੀਓ ਅਤੇ ਆਪਣੀ ਖੂਬਸੂਰਤ ਡਾਂਸਿੰਗ ਨੂੰ ਲੋਕਾਂ ਨੂੰ ਐਂਟਰਟੇਨ ਕਰਦੀ ਰਹਿੰਦੀ ਹੈ।ਤੇ ਉੱਥੇ ਹੀ ਵਿੱਚ ਕੁੱਝ ਦਿਨਾਂ ਪਹਿਲਾਂ ਹੀ ‘ਇੰਟਰਨੈਸ਼ਨਲ ਫਰੈਂਡਸ਼ਿਪ ਡੇਅ’ ਸੈਲੀਬ੍ਰੇਰਟ ਕੀਤਾ ਗਿਆ ਸੀ । ਅਗਸਤ ਦੇ ਪਹਿਲੇ ਐਤਵਾਰ ਨੂੰ ‘ਨੈਸ਼ਨਲ ਫਰੈਂਡਸ਼ਿਪ ਡੇਅ’ ਮਨਾਇਆ ਜਾਂਦਾ ਹੈ । ਜਿਸ ਕਰਕੇ ਅੱਜ ਪੂਰਾ ਦੇਸ਼ ਫਰੈਂਡਸ਼ਿਪ ਡੇਅ ਮਨਾ ਰਿਹਾ ਹੈ । ਪੰਜਾਬੀ ਸਿਤਾਰੇ ਵੀ ਬੜੀ ਗਰਮਜੋਸ਼ੀ ਦੇ ਨਾਲ ਇਸ ਦਿਨ ਨੂੰ ਮਨਾਇਆ।
ਪਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਸਰਗੁਣ ਮਹਿਤਾ ਨੇ ਆਪਣੇ ਪੰਜਾਬੀ ਮਨੋਰੰਜਨ ਜਗਤ ਦੇ ਚੰਗੇ ਦੋਸਤ ਗੁਰਨਾਮ ਭੁੱਲਰ ਦੇ ਲਈ ਪੋਸਟ ਪਾ ਕੇ ਵਿਸ਼ ਕੀਤਾ । ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਆਫ਼ ਸਕਰੀਨ ਦੋਸਤਾਂ ਨੂੰ ਦੋਸਤੀ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਵਿਸ਼ ਕੀਤਾ ਹੈ । ਉਧਰ ਗੁਰਨਾਮ ਭੁੱਲਰ ਨੇ ਵੀ ਸਰਗੁਣ ਮਹਿਤਾ ਦੇ ਨਾਲ ਤਸਵੀਰ ਸ਼ੇਅਰ ਕਰਦੇ happy friendship day 2020 ਵਿਸ਼ ਕੀਤਾ ਹੈ ।