Roopi Gill unknown fact : ਪਾਲੀਵੁਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਗੱਲ ਕਰੀਏ ਪੰਜਾਬ ਦੀ ਮਾਡਲ ਤੇ ਅਦਾਕਾਰਾ ਰੂਪੀ ਗਿੱਲ ਦੀ ਤਾਂ ਉਹ ਕਈ ਫਿਲਮਾਂ ‘ਚ ਅਦਾਕਾਰੀ ਕਰ ਚੁੱਕੀ ਹੈ ਜਿਸ ਨੂੰ ਦਰਸ਼ਕਾਂ ਦਾ ਭਰਵਾ ਹੁੰਗਾਰਾ ਮਿਲਿਆ ਹੈ।
ਰੂਪੀ ਗਿੱਲ ਨੇ ‘ਲਾਈਏ ਜੇ ਯਾਰੀਆਂ’ ਵਰਗੀ ਫ਼ਿਲਮ ‘ਚ ਆਪਣੀ ਅਦਾਕਾਰੀ ਕਰ ਸਭ ਦਾ ਦਿਲ ਜਿੱਤ ਲਿਆ ਸੀ ਤੇ ਅੱਜ ਪੰਜਾਬੀ ਇੰਡਸਟਰੀ ‘ਚ ਆਪਣਾ ਵੱਖਰਾ ਮੁਕਾਮ ਬਣਾ ਚੁੱਕੀ ਹੈ। ਦਸ ਦੇਈਏ ਕਿ ਰੂਪੀ ਗਿੱਲ ਦਾ ਜਨਮ ਤੇ ਪਾਲਣ ਪੋਸ਼ਣ ਵਿਦੇਸ਼ ਵਿੱਚ ਹੋਇਆ ਹੈ ਅਤੇ ਐਕਟਿੰਗ ਦੇ ਖੇਤਰ ‘ਚ ਆਉਣ ਦਾ ਉਨ੍ਹਾਂ ਦਾ ਕੋਈ ਵੀ ਇਰਾਦਾ ਨਹੀਂ ਸੀ। ਰੂਪੀ ਗਿੱਲ ਨੇ ਕੈਨੇਡਾ ਤੋਂ ਹੀ ਆਪਣੀ ਪੜ੍ਹਾਈ ਪੂਰੀ ਕੀਤੀ ਹੈ।ਰੂਪੀ ਨੂੰ ਐਕਟਿੰਗ ਸਿਰਫ਼ ਸ਼ੌਂਕੀਆਂ ਤੌਰ ‘ਤੇ ਕਰਨਾ ਪਸੰਦ ਸੀ ਪਰ ਉਹਨਾਂ ਦਾ ਇਹ ਸ਼ੌਂਕ ਪ੍ਰੋਫੈਸ਼ਨ ਬਣ ਜਾਵੇਗਾ ਇਸ ਬਾਰੇ ਰੂਪੀ ਨੇ ਕਦੇ ਸਪਨੇ ਵਿੱਚ ਵੀ ਸੋਚਿਆ ਨਹੀਂ ਸੀ।
ਦਰਅਸਲ ਰੂਪੀ ਗਿੱਲ ਦਾ ਸੁਪਨਾ ਇੱਕ ਪੁਲਿਸ ਅਫ਼ਸਰ ਬਣਨ ਦਾ ਸੀ ਅਤੇ ਉਹ ਇਸ ਫੀਲਡ ‘ਚ ਹੀ ਅੱਗੇ ਵੱਧਣਾ ਚਾਹੁੰਦੀ ਸੀ ਪਰ ਕਿਸਮਤ ਉਹਨਾਂ ਨੂੰ ਅਦਾਕਾਰੀ ਵਾਲੇ ਪਾਸੇ ਲੈ ਆਈ। ਬਹੁਤ ਹੀ ਘੱਟ ਸਮੇਂ ਵਿੱਚ ਰੂਪੀ ਇੱਕ ਪ੍ਰਸਿੱਧ ਅਦਾਕਾਰਾ ਬਣ ਗਈ। ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ। ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪ੍ਰਭ ਗਿੱਲ ਦੇ ਰੋਮਾਂਟਿਕ ਗੀਤ ‘ਤਾਰਿਆਂ ਦੇ ਦੇਸ’ ‘ਚ ਮਾਡਲਿੰਗ ਤੋਂ ਕੀਤੀ। ਇਸ ਗੀਤ ਦੇ ਵੀਡੀਓ ਨੂੰ ਸੁੱਖ ਸੰਘੇੜਾ ਵੱਲੋਂ ਡਾਇਰੈਕਟ ਕੀਤਾ ਗਿਆ ਸੀ।ਸੁੱਖ ਸੰਘੇੜਾ ਨੇ ਹੀ ਰੂਪੀ ਗਿੱਲ ‘ਤੇ ਵਿਸ਼ਵਾਸ ਜਤਾਇਆ ਸੀ ਅਤੇ ਉਹਨਾਂ ਨੂੰ ਇਸ ਗੀਤ ‘ਚ ਕੰਮ ਕਰਨ ਦਾ ਮੌਕਾ ਦਿਵਾਇਆ।
ਰੂਪੀ ਗਿੱਲ ਦੀ ਕਿਊਟ ਲੁੱਕ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਰੂਪੀ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਲਗਾਤਾਰ ਪੰਜਾਬੀ ਇੰਡਸਟਰੀ ‘ਚ ਉਨ੍ਹਾਂ ਦੀ ਡਿਮਾਂਡ ਵੱਧਦੀ ਗਈ ਅਤੇ ਉਹ ਕਈ ਹਿੱਟ ਗੀਤਾਂ ‘ਚ ਨਜ਼ਰ ਆਈ। ਭਾਵੇਂ ਉਹ ਗੁਰਨਾਮ ਭੁੱਲਰ ਦਾ ਡਾਇਮੰਡ ਗੀਤ ਹੋਵੇ, ਮਨਕੀਰਤ ਔਲਖ ਦਾ ਗੀਤ ‘ਕਮਲੀ’ ਹੋਵੇ ਜਾਂ ਫ਼ਿਰ ਹੋਰ ਕੋਈ ਗੀਤ। ਹਰ ਗਾਣੇ ‘ਚ ਰੂਪੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰਦੀ ਵਿਖਾਈ ਦਿੱਤੀ। ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਗੀਤਾਂ ਅਤੇ ਫ਼ਿਲਮਾਂ ਦੇ ਰੋਲ ਉਹਨਾਂ ਦੇ ਝੋਲੀ ਪੈਣ ਲੱਗੇ ਅਤੇ ਉਸ ਨੂੰ ਮੌਕਾ ਮਿਲਿਆ ਫ਼ਿਲਮ ਵੱਡਾ ਕਲਾਕਾਰ ‘ਚ ਕੰਮ ਕਰਨ ਦਾ। ਰੂਪੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ।