sahir ludhianvi special News: ਸੂਬੇ ਦੀ ਧਰਤੀ ਨੂੰ ਇਹ ਮਾਣ ਹਾਸਿਲ ਹੈ ਕਿ ਇੱਥੋਂ ਮੁੰਬਈ ਗਏ ਕਲਾਕਾਰ ਲੰਮੇ ਅਰਸੇ ਤੋਂ ਫ਼ਿਲਮ ਇੰਡਸਟਰੀ ਵਿਚ ਸ਼ਾਨੋ-ਸ਼ੌਕਤ ਨਾਲ ਟਿਕੇ ਹੋਏ ਹਨ। ਇਸੇ ਦਾ ਨਾਲ ਫਿਲਮ ਇੰਡਸਟਰੀ ਵਿਚ ਜ਼ਿਆਦਾਤਰ ਪੰਜਾਬੀਆਂ ਨੇ ਰਾਜ ਕੀਤਾ ਹੈ। ਪੰਜਾਬ ਤੋਂ ਕਬੀਰ ਬੇਦੀ, ਮੁਹੰਮਦ ਰਫ਼ੀ, ਮਹਿੰਦਰ ਕਪੂਰ, ਧਰਮਿੰਦਰ, ਜਤਿੰਦਰ, ਰਾਜੇਸ਼ ਖੰਨਾ, ਦੇਵ ਅਨੰਦ, ਬੀਆਰ ਚੋਪੜਾ, ਰਜਿੰਦਰ ਕੁਮਾਰ ਤੇ ਦਾਰਾ ਸਿੰਘ ਤੇ ਹੋਰ ਅਨੇਕਾਂ ਨੇ ਜਾ ਕੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਇੱਥੇ ਗੱਲ ਕਰ ਰਹੇ ਹਾਂ ਸ਼ਾਇਰ ਸਾਹਿਰ ਲੁਧਿਆਣਵੀ ਦੀ, ਜਿਨ੍ਹਾਂ ਦਾ ਅਸਲੀ ਨਾਂ ਅਬਦੁਲ ਸੀ। ਉਨ੍ਹਾਂ ਨੇ 8 ਮਾਰਚ 1921 ਨੂੰ ਲੁਧਿਆਣਾ ਵਿਚ ਪਿਤਾ ਚੌਧਰੀ ਫਜ਼ਲ ਮੁਹੰਮਦ ਦੇ ਘਰ ਜਨਮ ਲਿਆ ਸੀ। ਸਾਹਿਰ ਵੱਲੋਂ ਲਿਖੇ ਗੀਤ ‘ਚਲੋ ਇਕ ਬਾਰ ਫਿਰ ਸੇ ਅਜਨਬੀ ਬਨ ਜਾਏਂ ਹਮ ਦੋਨੋਂ..’, ‘ਅਭੀ ਨਾ ਜਾਓ ਛੋੜ ਕਰ ਕਿ ਦਿਲ ਅਭੀ ਭਰਾ ਨਹੀਂ..’, ‘ਕਭੀ ਕਭੀ ਮੇਰੇ ਦਿਲ ਮੇਂ ਖ਼ਯਾਲ ਆਤਾ ਹੈ..’, ‘ਮੈਂ ਪਲ ਦੋ ਪਲ ਕਾ ਸ਼ਾਇਰ ਹੂੰ..’, ‘ਤੁਮ ਨਾ ਜਾਨੇ ਕਿਸ ਜਹਾਂ ਮੇ ਖੋ ਗਏ..’, ‘ਜ਼ਿੰਦਗੀ ਭਰ ਨਹੀਂ ਭੂਲੇਗੀ ਵੋ ਬਰਸਾਤ ਕੀ ਰਾਤ..’, ‘ਯੇ ਦੁਨੀਆਂ ਅਗਰ ਮਿਲ ਭੀ ਜਾਏ ਤੋ ਕਿਆ ਹੈ..’, ਤੇ ‘ਲਾਗਾ ਚੁਨਰੀ ਮੇਂ ਦਾਗ..’ ਸਮੇਤ ਅਨੇਕਾਂ ਗੀਤ ਮਨ ਨੂੰ ਸੁਕੂਨ ਦਿੰਦੇ ਹਨ। ਸਾਹਿਰ ਲੁਧਿਆਣਵੀ ਅੱਜ ਦੇ ਦਿਨ ਹੀ 25 ਅਕਤੂਬਰ 1980 ਨੂੰ 59 ਸਾਲ ਦੀ ਉਮਰੇ ਦੁਨੀਆ ਤੋਂ ਰੁਖ਼ਸਤ ਹੋਏ ਹਨ।
ਹਿੰਦ ਦੀ ਪ੍ਰਗਤੀਵਾਦੀ ਲਹਿਰ ਨਾਲ ਜੁੜੇ ਪ੍ਰਸਿੱਧ ਉਰਦੂ ਸ਼ਾਇਰ, ਲੇਖਕ ਅਤੇ ਗੀਤਕਾਰ ਨੂੰ ਦੋ ਵਾਰ ਫਿਲਮਫੇਅਰ ਐਵਾਰਡ ਅਤੇ 1971 ਵਿੱਚ ਪਦਮਸ੍ਰੀ ਮਿਲਿਆ। ਭਾਰਤ ਦੇ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ 8 ਮਾਰਚ 2013 ਵਿੱਚ ਨੂੰ ਰਾਸ਼ਟਰਪਤੀ ਭਵਨ ਵਿਖੇ ਇਸ ਸ਼ਾਇਰ ਦੀ ਜਨਮ ਸ਼ਤਾਬਦੀ ’ਤੇ ਯਾਦਗਾਰੀ ਟਿਕਟ ਜਾਰੀ ਕੀਤਾ ਸੀ। ਅੱਜ ਸਿਰਫ਼ ਉਨ੍ਹਾਂ ਦਾ ਆਪਣੀ ਮਾਂ ਨਾਲ ਪਿਆਰ ਤੇ ਔਰਤਾਂ ਹਾਲਤ ਬਾਰੇ ਵਿਚਾਰ ਸਾਂਝੇ ਕਰਾਂਗੇ।
ਅਬਦੁਲ ਹੈਈ ਉਰਫ਼ ਸਾਹਿਰ ਲੁਧਿਆਣਵੀ ਦਾ ਜਨਮ ਵੱਡੇ ਵਿਸਵੇਦਾਰ ਚੌਧਰੀ ਫਜ਼ਲ ਮੁਹੰਮਦ ਦੀ ਗਿਆਰਵੀਂ ਬੀਵੀ ਸਰਦਾਰ ਬੇਗ਼ਮ ਦੀ ਕੁੱਖੋਂ ਲੁਧਿਆਣਾ ਵਿਖੇ ਹੋਇਆ। ਆਪਣੇ ਬਾਪ ਦਾ ਇਹ ਇਕਲੌਤਾ ਪੁੱਤਰ ਸੀ। ਮਾਂ ’ਤੇ ਆਪਣੇ ਪਿਤਾ ਦਾ ਜ਼ੁਲਮ ਸਹਿਣ ਨਾ ਕਰ ਸਕਿਆ ਤੇ ਵੱਡੀ ਮਲਕੀਅਤ ਹੋਣ ਦੇ ਬਾਵਜੂਦ ਛੋਟੀ ਉਮਰੇ ਅਦਾਲਤ ਵਿੱਚ ਪਿਤਾ ਖ਼ਿਲਾਫ਼ ਖੜ੍ਹ ਗਿਆ ਤੇ ਮਾਂ ਨਾਲ ਰਹਿਣ ਦਾ ਫ਼ੈਸਲਾ ਕੀਤਾ। ਮਾਂ ਨੇ ਬੜੀਆਂ ਮੁਸੀਬਤਾਂ ਝੱਲ ਕੇ ਉਸ ਨੂੰ ਪਾਲਿਆ। ਇਸ ਦਾ ਸਾਹਿਰ ਦੇ ਮਨ ’ਤੇ ਡੂੰਘਾ ਅਸਰ ਹੋਇਆ। ਔਰਤ ਦੀ ਵੇਦਨਾ ਬਾਰੇ ਉਸ ਦਾ ਗੀਤ 1958 ਵਿੱਚ ਆਈ ਫਿਲਮ ਸਾਧਨਾ ਬਾਕਮਾਲ ਹੈ। ਜਿਸ ਦਿਲ ਦੀਆਂ ਗਹਿਰਾਈਆਂ ਤੋਂ ਉਸ ਨੇ ਇਹ ਲਿਖਿਆ ਉੰਨੀ ਹੀ ਸ਼ਿੱਦਤ ਨਾਲ ਲਤਾ ਮੰਗੇਸ਼ਕਰ ਨੇ ਗਾਇਆ।