Satish Kumar Singing Story: ਕਹਿੰਦੇ ਨੇ ਕੁਝ ਲੋਕ ਬਚਪਨ ਵਿੱਚ ਹੀ ਕਾਫ਼ੀ ਵੱਡੀ ਉੱਚਾਈਆਂ ਨੂੰ ਛੂਹ ਲੈਂਦੇ ਨਹ। ਜੇਕਰ ਪ੍ਰਮਾਤਮਾ ਨੇ ਕਿਸੇ ਇਨਸਾਨ ਨੂੰ ਬਣਾਇਆ ਹੈ ਤੇ ਉਹ ਕਦੇ ਬੇਵਜ੍ਹਾ ਨਹੀਂ ਬਣਾਏਗਾ। ਕਿਉਂਕਿ ਹਰ ਇਨਸਾਨ ਵਿੱਚ ਕੁੱਟ ਕੁੱਟ ਕੇ ਪ੍ਰਮਾਤਮਾ ਨੇ ਹੁਨਰ ਭਰਿਆ ਹੁੰਦਾ ਹੈ। ਅਸੀਂ ਗੱਲ ਕਰ ਰਹੇ ਹਾਂ ਇੱਕ ਅਜਿਹੇ ਹੀ ਸ਼ਖਸ ਦੀ ਜਿਸ ਦਾ ਨਾਮ ਸਤੀਸ਼ ਕੁਮਾਰ ਹੈ। ਜੋ ਜ਼ਿਲਾ ਫਿਰੋਜ਼ਪੁਰ ਦੇ ਪਿੰਡ ਤਲਵੰਡੀ ਦਾ ਰਹਿਣ ਵਾਲਾ ਹੈ। ਜਿਸ ਨੇ ਸਾਰੇਗਾਮਾਪਾ ਲਿਟਲ ਚੈਂਪ ਵਿੱਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ ਸੀ।
ਲੋਕਾਂ ਨੇ ਸਤੀਸ਼ ਕੁਮਾਰ ਦੀ ਆਵਾਜ਼ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਸੀ ਲੇਕਿਨ ਕਰੋਨਾ ਕਾਰਨ ਉਸ ਨੂੰ ਇਹ ਸ਼ੋਅ ਵਿਚਕਾਰ ਹੀ ਛੱਡਣਾ ਪਿਆ। ਸਤੀਸ਼ ਕੁਮਾਰ ਦੀ ਉਮਰ ਮਹਿਜ਼ 13 ਸਾਲ ਹੈ। ਸਕੂਲ ਵਿੱਚ ਉਨ੍ਹਾਂ ਨੂੰ ਬੱਚੇ ਗਿੱਠਾ ਜਾਂ ਬੌਣਾ ਕਹਿ ਕੇ ਛੇੜਦੇ ਸਨ। ਜਿਸਦੇ ਕਰਕੇ ਉਨ੍ਹਾਂ ਨੂੰ ਕਾਫੀ ਦੁੱਖ ਲੱਗਦਾ ਸੀ ਲੇਕਿਨ ਕਹਿੰਦੇ ਨੇ ਪ੍ਰਮਾਤਮਾ ਨੇ ਹਰ ਇਨਸਾਨ ਅੰਦਰ ਕੋਈ ਨਾ ਕੋਈ ਹੁਨਰ ਜ਼ਰੂਰ ਭਰਿਆ ਹੁੰਦਾ ਹੈ। ਅਜਿਹਾ ਹੀ ਸਤੀਸ਼ ਕੁਮਾਰ ਨੂੰ ਆਪਣੇ ਵਿੱਚ ਨਜ਼ਰ ਆਇਆ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ ਤੇ ਦਿਨ ਪਰ ਦਿਨ ਉਹ ਆਪਣੀ ਗਾਇਕੀ ਵਿੱਚ ਬੁਲੰਦੀਆਂ ਹੁੰਦੇ ਚਲੇ ਗਏ।
ਇਸ ਛੋਟੇ ਜਿਹੇ ਬੱਚੇ ਦੀ ਆਵਾਜ਼ ਸੁਣ ਵੱਡੇ ਵੱਡੇ ਲੋਕੀਂ ਉਸ ਦੇ ਦੀਵਾਨੇ ਹੋ ਜਾਂਦੇ ਹਨ। ਬਹੁਤ ਲੋਕੀ ਉਸ ਦੀਆਂ ਵੀਡੀਓ ਸੋਸ਼ਲ ਵੀਰੇ ਸ਼ੇਅਰ ਵੀ ਕਰਦੇ ਨਜ਼ਰ ਆਉਂਦੇ ਹਨ । ਤੁਹਾਨੂੰ ਦੱਸ ਦੇਈਏ ਸਤੀਸ਼ ਕੁਮਾਰ ਦੇ ਪਿਤਾ ਇੱਕ ਮਜ਼ਦੂਰ ਹਨ ਅਤੇ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕਰਦੇ ਹਨ। ਲੇਕਿਨ ਫਿਰ ਵੀ ਉਨ੍ਹਾਂ ਨੇ ਆਪਣੇ ਬੱਚੇ ਸਤੀਸ਼ ਕੁਮਾਰ ਨੂੰ ਕਦੀ ਇਹ ਅਹਿਸਾਸ ਨਹੀਂ ਹੋਣ ਦਿੱਤਾ ਕਿ ਉਸ ਨੂੰ ਕਿਸੇ ਚੀਜ਼ ਦੀ ਘਾਟ ਹੈ। ਉਨ੍ਹਾਂ ਦੇ ਪਿਤਾ ਨੇ ਇੱਕ ਗੁਰੂ ਵਾਂਗ ਆਪਣੇ ਬੱਚੇ ਨੂੰ ਇੱਕ ਚੰਗਾ ਸੰਗੀਤ ਦਾ ਦਾ ਦਿਖਾਇਆ। ਇਸ ਦੌਰਾਨ ਉਨ੍ਹਾਂ ਦੇ ਪਿਤਾ ਨੇ ਕਿਹਾ ਕਿ ਸਤੀਸ਼ ਕੁਮਾਰ ਗਾਉਣ ਤੋਂ ਪਹਿਲਾਂ ਤਬਲੇ ਤੋਂ ਉਨ੍ਹਾਂ ਨੇ ਆਪਣੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਹੌਲੀ ਹੌਲੀ ਉਨ੍ਹਾਂ ਰੁਝਾਨ ਗਾਉਣ ਵੱਲ ਵਧਦਾ ਗਿਆ। ਸਤੀਸ਼ ਕੁਮਾਰ ਦੇ ਪਿਤਾ ਵੀ ਸੰਗੀਤ ਨੂੰ ਪਿਆਰ ਕਰਦੇ ਹਨ।