siddharth shukla react on shehnaz filter video:ਪੰਜਾਬੀ ਸਿੰਗਰ ਤੇ ਐਕਟਰੈੱਸ ਸ਼ਹਿਨਾਜ਼ ਗਿੱਲ ਜੋ ਕਿ ਹਰ ਇੱਕ ਦੀ ਪਹਿਲੀ ਪਸੰਦ ਬਣੀ ਹੋਈ ਹੈ । ਜਿਸ ਕਰਕੇ ਉਨ੍ਹਾਂ ਦੇ ਸੋਸ਼ਲ ਮੀਡੀਆ ਉੱਤੇ ਫਾਲੋਵਰਸ ਦੀ ਗਿਣਤੀ ਵੀ ਵੱਧ ਗਈ ਹੈ । ਸ਼ਹਿਨਾਜ਼ ਗਿੱਲ ਨੇ ਆਪਣਾ ਨਵਾਂ ਵੀਡੀਓ ਸ਼ੇਅਰ ਕੀਤਾ ਹੈ ਜਿਸ ਨੂੰ ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ । ਸ਼ਹਿਨਾਜ਼ ਨੇ ਇੰਸਟਾਗ੍ਰਾਮ ਵੱਲੋਂ ਸਿਧਾਰਥ ਸ਼ੁਕਲਾ ਦੇ ਨਾਂਅ ਦਾ ਬਣੇ ਫਿਲਟਰ ਦੀ ਵਰਤੋਂ ਕਰਦੇ ਹੋਏ ਵੀਡੀਓ ਬਣਾਈ ਹੋਈ ਹੈ ।ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਸ਼ਹਿਨਾਜ਼ ਨੇ ਲਿਖਿਆ ਹੈ– ‘ਮੁਬਾਰਕਾਂ @realsidharthshukla ਤੁਹਾਨੂੰ ਤੁਹਾਡੇ ਫਿਲਟਰ ਦੇ ਲਈ । ਇਸ ਫਿਲਟਰ ਦੀ ਵਰਤੋਂ ਕਰੋ ਜਿਵੇਂ ਮੈਂ ਕੀਤੀ ਹੈ ।’ ਇਸ ਪੋਸਟ ‘ਤੇ ਸਿਧਾਰਥ ਸ਼ੁਕਲਾ ਨੇ ਵੀ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ ਹੈ– ‘ਧੰਨਵਾਦ ਸ਼ਹਿਨਾਜ਼..ਇਹ ਬਹੁਤ ਹੀ ਪਿਆਰਾ ਹੈ’ ।
ਜੇ ਗੱਲ ਕਰੀਏ SidNaaz ਦੀ ਜੋੜੀ ਨੇ ਇੱਕ ਸਾਲ ਪੂਰਾ ਕਰ ਲਿਆ ਹੈ । ਜਿਸ ਕਰਕੇ ਟਵਿੱਟਰ ਉੱਤੇ #JabSidNaazMet ਟਰੈਂਡਿੰਗ ‘ਤੇ ਚੱਲ ਰਿਹਾ ਹੈ । ਦੋਵੇਂ ਦੀ ਦੋਸਤੀ ਬਿੱਗ ਬਾਸ ਦੇ ਪਿਛਲੇ ਸੀਜ਼ਨ ‘ਚ ਹੋਈ ਸੀ । ਦੋਵਾਂ ਦੀ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆਈ ਸੀ । ਜਿਸ ਕਰਕੇ ਸ਼ੋਅ ਤੋਂ ਬਾਅਦ ਵੀ ਫੈਨਜ਼ ਦੋਵਾਂ ਨੂੰ ਇਕੱਠੇ ਦੇਖਣ ਦੇ ਲਈ ਉਤਸੁਕ ਰਹਿੰਦੇ ਹਨ । ਇਹ ਜੋੜੀ ਗਾਇਕ ਦਰਸ਼ਨ ਰਾਵਲ ਦੇ ਹਿੰਦੀ ਗੀਤ ‘ਚ ਨਜ਼ਰ ਆਈ ਸੀ । ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ ਸੀ । ਸ਼ਹਿਨਾਜ਼ ਗਿੱਲ ਕਿਸੇ ਨਾ ਕਿਸੇ ਗੱਲ ਕਰਕੇ ਚਰਚਾ ਵਿੱਚ ਰਹਿੰਦੀ ਹੈ । ਏਨੀਂ ਦਿਨੀਂ ਸ਼ਹਿਨਾਜ਼ ਆਪਣੀਆਂ ਗਲੈਮਰਸ ਤਸਵੀਰਾਂ ਕਰਕੇ ਚਰਚਾ ਵਿੱਚ ਹੈ ।
ਲੋਕ ਉਸ ਦੀਆਂ ਸੋਸ਼ਲ ਮੀਡੀਆ ਤੇ ਛਾਇਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹੈਰਾਨ ਹਨ ਕਿਉਂਕਿ ਇਹਨਾਂ ਵਿੱਚ ਉਸ ਦਾ ਲੁੱਕ ਬਿਲਕੁਲ ਬਦਲ ਗਿਆ ਹੈ । ਇਸ ਸਭ ਦੇ ਚਲਦੇ ਸ਼ਹਿਨਾਜ਼ ਨੇ ਦੱਸਿਆ ਹੈ ਕਿ ਉਹਨਾਂ ਵਿੱਚ ਇਹ ਬਦਲਾਅ ਕਿਸ ਤਰ੍ਹਾਂ ਆਇਆ । ਸ਼ਹਿਨਾਜ਼ ਨੇ ਦੱਸਿਆ ਹੈ ਕਿ ਉਹਨਾਂ ਨੇ 6 ਮਹੀਨਿਆਂ ਵਿੱਚ 12 ਕਿਲੋ ਵਜ਼ਨ ਘਟਾਇਆ ਹੈ । ਪੰਜਾਬ ਦੀ ਇਹ ਕੈਟਰੀਨਾ ਕੈਫ ਹੁਣ ਫਿਟਨੈੱਸ ਦੇ ਮਾਮਲੇ ਵਿੱਚ ਕੈਟਰੀਨਾ ਨੂੰ ਮਾਤ ਦਿੰਦੀ ਹੈ । ਲਾਕਡਾਊਨ ਦੌਰਾਨ ਸ਼ਹਿਨਾਜ਼ ਨੇ 12 ਕਿਲੋ ਵਜ਼ਨ ਘਟਾਇਆ ਹੈ । ਇਸ ਬਾਰੇ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ । ਸ਼ਹਿਨਾਜ਼ ਦਾ ਕਹਿਣਾ ਹੈ ਕਿ ਉਸ ਦੇ ਵਜ਼ਨ ਨੂੰ ਲੈ ਕੇ ਬਿੱਗ ਬਾਸ ਵਿੱਚ ਬਹੁਤ ਗੱਲਾਂ ਹੁੰਦੀਆਂ ਸਨ । ਇਸ ਲਈ ਉਸ ਨੇ ਵਜਨ ਘੱਟ ਕਰਕੇ ਸਭ ਨੂੰ ਇਸ ਦਾ ਜਵਾਬ ਦਿੱਤਾ ਹੈ ।
ਸਹਿਨਾਜ਼ ਨੇ ਕਿਹਾ ਕਿ ਲਾਕਡਾਊਨ ਕਰਕੇ ਹਰ ਕੰਮ ਠੱਪ ਪਿਆ ਹੈ । ਇਸੇ ਲਈ ਮੈਂ ਸੋਚਿਆ ਕਿ ਵਜ਼ਨ ਘੱਟ ਕਰ ਲਿਆ ਜਾਵੇ । ਵਜ਼ਨ ਘੱਟ ਕਰਨਾ ਔਖਾ ਨਹੀਂ, ਜੇਕਰ ਤੁਸੀਂ ਇਸ ਤਰ੍ਹਾਂ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ । ਸ਼ਹਿਨਾਜ਼ ਨੇ ਦੱਸਿਆ ਕਿ ਉਸ ਨੇ ਆਈਸਕਰੀਮ, ਚਾਕਲੇਟ ਅਤੇ ਨਾਨਵੈੱਜ ਖਾਣਾ ਬੰਦ ਕੀਤਾ । ਇਸ ਤੋਂ ਇਲਾਵਾ ਉਸ ਨੇ ਡਾਈਟ ਚਾਰਟ ਵੀ ਫਾਲੋ ਕੀਤਾ । ਜਿਸ ਕਰਕੇ ਉਸ ਦਾ ਵਜ਼ਨ ਘੱਟ ਗਿਆ ਹੈ ।