sonam voice cyber bullying:ਸਿਤਾਰਿਆਂ ਦੇ ਨਾਮ ਤੇ ਧੋਖਾ ਕਰਨਾ ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਨਾਮ ਦੀ ਫੇਕ ਆਈ ਡੀ ਬਣਾਉਣਾ ਅੱਜਕੱਲ ਆਮ ਹੋ ਚਲਿਆ ਹੈ। ਅਕਸਰ ਸਿਤਾਰੇ ਹੁਣ ਓਨਾ ਚੀਜਾਂ ਨੂੰ ਇਗਨੋਰ ਵੀ ਕਰਦੇ ਹਨ ਪਰ ਇਹ ਤਾਂ ਗੁਨਾਹ ਹੈ।ਇਸ ਸਭ ਨੂੰ ਵੇਖਦੇ ਹੋਏ ਹੁਣ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਅਜਿਹੇ ਲੋਕਾਂ ਦੇ ਖਿਾਲਫ ਆਪਣੀ ਆਵਾਜ ਚੁੱਕੀ ਹੈ।ਉਨ੍ਹਾਂ ਨੇ #cyberbullyingshouldstop ਦੇ ਨਾਲ ਇੱਕ ਅਜਿਹਾ ਸਕ੍ਰੀਨਸ਼ਾਟ ਸ਼ੇਅਰ ਕੀਤਾ ਹੈ ਜੋ ਕਾਫੀ ਵਾਇਰਲ ਹੋ ਰਿਹਾ ਹੈ।ਇਸ ਪੋਸਟ ਦੇ ਨਾਲ ਹੀ ਸੋਨਮ ਬਾਜਵਾ ਨੇ ਇੱਕ ਨਵੀਂ ਚਰਚਾ ਵੀ ਸੋਸ਼ਲ ਮੀਡੀਆ ਤੇ ਸ਼ੁਰੂ ਕਰ ਦਿੱਤੀ ਹੈ।
ਆਪਣੀ ਆਵਾਜ ਚੁੱਕਣ ਦੇ ਲਈ ਸੋਨਮ ਬਾਜਵਾ ਨੇ ਫਰਜੀ ਚੈਟ ਦੇ ਨਾਲ ਸਕ੍ਰੀਨਸ਼ਾਟ ਨੂੰ ਇੰਸਟਾਗ੍ਰਾਮ ਤੇ ਸ਼ੇਅਰ ਕਰਦੇ ਹੋਏ ਇੱਕ ਲੰਬੇ ਕੈਪਸ਼ਨ ਵਿੱਚ ਆਪਣੀ ਗੱਲ ਰੱਖੀ ਹੈ।ਇੱਥੇ ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਖੁਦ ਦੇ ਮਜੇ ਦੇ ਲਈ ਕਿਸੇ ਨੇ ਉਨ੍ਹਾਂ ਦੇ ਨਾਂਅ ਦਾ ਗਜ ਕੀਤਾ।ਉਨ੍ਹਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਉਨ੍ਹਾਂ ਦੀ ਇਸ ਤੇ ਨਜ਼ਰ ਪਈ ਉਨ੍ਹਾਂ ਨੇ ਇਸ ਨੂੰ ਲੁਕਾਉਣ ਦੀ ਥਾਂ ਇਸ ਨੂੰ ਜਲਦ ਹੀ ਇੰਸਟਾਗ੍ਰਾਮ ਤੇ ਪਾ ਦਿੱਤਾ, ਤੁਸੀਂ ਵੀ ਦੇਖੋ ਪੋਸਟ
ਨਕਲੀ ਚੈਟ ਦਾ ਸਕ੍ਰੀਨਸ਼ਾਟ ਸ਼ੇਅਰ ਕਰਦੇ ਹੋਏ , ਸੋਨਮ ਨੇ ਕਿਹਾ ਕਿ ਇਹ ਹੀ ਉਨ੍ਹਾਂ ਖਾਤਿਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਮੇਰੇ ਬਾਰੇ ਫਰਜੀ ਇੰਸਟਾ ਬਣਾਇਆ ਹੈ।ਮੈਨੂੰ ਵਿਸ਼ਵਾਸ ਨਹੀਂ ਹੈ ਕਿ ਉਹ ਇਸ ਨੂੰ ਦੂਜਿਆਂ ਦੇ ਨਾਲ ਅਜਿਹਾ ਕਰਨਾ ਉਨ੍ਹਾਂ ਦੇ ਲਈ ਕੇਵਲ ਮਜਾਕ ਹੈ ਜਾਂ ਇਸ ਪਿੱਛੇ ਇੱਕ ਅਲੱਗ ਅਜੈਂਡਾ ਹੈ।ਪਰ ਇਹ ਜਾਣ ਕੇ ਬਹੁਤ ਦੁੱਖ ਹੁੰਦਾ ਹੈ ਕਿ ਕੁੱਝ ਲੋਕ ਇਸ ਤਰ੍ਹਾਂ ਦੇ ਕੰਮਾਂ ਦੇ ਪਿੱਛੇ ਲੁਕ ਜਾਂਦੇ ਹਨ ਅਤੇ ਇਹ ਸਭ ਕਰ ਸਕਦੇ ਹਨ। ਇਸ ਤੋਂ ਅੱਗੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਜੀਵਣ ਝੂਠ ਅਤੇ ਨਫਰਤ ਨਾਲ ਭਰਿਆ ਹੋਇਆ ਹੈ।ਭਗਵਾਨ ਤੁਹਾਨੂੰ ਚੰਗੀ ਮਤ ਦੇਵੇ ਤਾਂ ਕਿ ਤੁਸੀਂ ਸਿਖੋਕਿ ਮਹਿਲਾਵਾਂ ਦਾ ਸਨਮਾਣ ਕਿਸ ਤਰ੍ਹਾਂ ਕਰੋ।ਨਾਲ ਹੀ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮੈਂ ਤੁਹਾਨੂੰਂ ਸਾਰਿਆਂ ਨੂੰ ਬੇਨਤੀ ਕਰਾਂਗੀ ਕਿ ਅਜਿਹੇ ਖਾਤਿਆਂ ਦੀ ਰਿਪੋਰਟ ਕਰਨ। ਭਲੇ ਹੀ ਉਹ ਕਿਸੇ ਅਤੇ ਹੋਰ ਦੇ ਨਾਲ ਅਜਿਹਾ ਕਰ ਰਹੇ ਹਣੋ #CyberBullyingShouldStop