ਕੁਝ ਲੋਕ ਸੋਚਦੇ ਹਨ ਕਿ ਭੀੜ-ਭੜੱਕੇ ਵਾਲੇ ਸਿਨੇਮਾਘਰਾਂ ਵਿੱਚ, ਸਖ਼ਤ ਸੀਟਾਂ ‘ਤੇ ਬੈਠ, ਅਤੇ ਮਹਿੰਗੇ ਸਾਫਟ ਡਰਿੰਕਸ ਅਤੇ ਪੌਪਕਾਰਨ ਨਾਲ ਹੀ ਫਿਲਮਾਂ ਦਾ ਸਭ ਤੋਂ ਵਧੀਆ ਆਨੰਦ ਮਾਣਿਆ ਜਾ ਸਕਦਾ ਹੈ। ਪਰ ਹਰ ਕੋਈ ਇਸ ਅਪ੍ਰਸਿੱਧ ਰਾਏ ਨਾਲ ਸਹਿਮਤ ਨਹੀਂ ਹੁੰਦਾ । OTT ਪਲੇਟਫਾਰਮਾਂ ਦੇ ਉਭਾਰ ਦੇ ਸਦਕੇ, ਸਾਡੇ ਕੋਲ ਇੱਕ ਵੱਖਰਾ ਦ੍ਰਿਸ਼ਟੀਕੋਣ ਹੈ । ਹੁਣ ਅਸੀਂ ਉਹੀ ਫਿਲਮਾਂ ਆਪਣੇ ਘਰ ਦੇ ਆਰਾਮ ਤੋਂ ਸਿਨੇਮਾ ਘਰ ਦੀ ਟਿਕਟ ਦੀ ਅੱਧੀ ਲਾਗਤ ਵਿੱਚ ਦੇਖ ਸਕਦੇ ਹਾਂ। ਬੇਆਰਾਮ ਕੁਰਸੀਆਂ ਬਾਰੇ ਚਿੰਤਾ ਕਰਨ ਦੀ ਜਾਂ ਅਜਨਬੀਆਂ ਨਾਲ ਆਰਮਰੇਸਟਾਂ ਨੂੰ ਸਾਂਝਾ ਕਰਨ ਦੀ ਕੋਈ ਲੋੜ ਨਹੀਂ ਹੈ। ਇਸ ਤੋਂ ਇਲਾਵਾ ਅਸੀਂ ਜੋ ਵੀ ਚਾਹੁੰਦੇ ਹਾਂ ਸ਼ੋ-ਟਾਈਮ ਦੀ ਚਿੰਤਾ ਕੀਤੇ ਬਿਨ੍ਹਾਂ ਦੇਖ ਸਕਦੇ ਹਾਂ।
ਸਰਪੰਚੀ ਪੰਜਾਬ ਦੇ ਪਿੰਡਾਂ ਦੀ ਸਿਆਸਤ ਅਤੇ ਇੱਥੋਂ ਦੇ ਲੋਕਾਂ ਦੀਆਂ ਖਾਹਿਸ਼ਾਂ ਦੀ ਕਹਾਣੀ ਹੈ । ਇਹ ਫ਼ਿਲਮ ਤੁਹਾਨੂੰ ਪਿੰਡ ਵਿੱਚ ਪੰਚਾਇਤੀ ਚੋਣਾਂ ਦੌਰਾਨ ਇੱਕ ਨੌਜਵਾਨ ਦੇ ਅਚਾਨਕ ਲੀਡਰਸ਼ਿਪ ਦੇ ਸਫ਼ਰ ਦੀ ਕਹਾਣੀ ਨਾਲ ਜੋੜੇਗੀ। ਫਿਲਮ ਵਿੱਚ ਲੀਡ ਕੋਈ ਹੋਰ ਨਹੀਂ ਬਲਕਿ ਜੱਸ ਬਾਜਵਾ ਹੈ, ਜੋ ਇੱਕ ਮਸ਼ਹੂਰ ਗਾਇਕ ਅਤੇ ਅਭਿਨੇਤਾ ਹਨ ਅਤੇ ਉਨ੍ਹਾਂ ਨੇ ‘ਏਸ ਜਹਾਨੋ ਦੂਰ ਕਿੱਤੇ ਚੱਲ ਜਿੰਦੀਏ’, ‘ਦੂਰਬੀਨ’, ‘ਠੱਗ ਲਾਈਫ’ ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਹਨ ।
ਬਾਗੀ ਹਵਾਵਾਂ 1984 ਦੇ ਦੰਗਿਆਂ ਤੋਂ ਬਾਅਦ ਦੇ ਪੰਜਾਬ ਦੀ ਸਥਿਤੀ ਬਾਰੇ ਇੱਕ ਫਿਲਮ ਹੈ ਅਤੇ ਕਿਸ ਤਰ੍ਹਾਂ ਆਮ ਪਰਿਵਾਰਾਂ ‘ਤੇ ਨਾ ਸਿਰਫ਼ ਅੱਤਵਾਦ, ਬਲਕਿ ਹੋਰ ਕਾਰਨਾਂ ਕਰਕੇ ਵੀ ਪ੍ਰਭਾਵ ਪਿਆ ਸੀ । ਕਹਾਣੀ ਉਨ੍ਹਾਂ ਦੇ ਦੁੱਖਾਂ, ਉਨ੍ਹਾਂ ਦੇ ਬਦਲੇ ਅਤੇ ਘਟਨਾਵਾਂ ਦੀ ਅਸਲ ਹਕੀਕਤ ਬਾਰੇ ਹੈ । ਫਿਲਮ ਵਿੱਚ ਗੁਰਸ਼ਬਦ, ਜਰਨੈਲ ਸਿੰਘ ਅਤੇ ਰਿਚਾ ਸਮੇਤ ਆਦਿ ਕਲਾਕਾਰ ਹਨ।
ਸੰਦੀਪ ਬਾਂਸਲ ਸੰਸਥਾਪਕ ਚੌਪਾਲ ਨੇ ਕਿਹਾ,“ਇਹ ਚੌਪਾਲ ਵਿਖੇ ਔਰਿਜਨਲਸ ਦਾ ਸਾਲ ਹੈ। ਅਸੀਂ ਨਾ ਸਿਰਫ ਆਪਣੇ ਪਲੇਟਫਾਰਮ ‘ਤੇ ਨਵੀਨਤਮ ਥੀਏਟਰਿਕ ਰੀਲੀਜ਼ਾਂ ਨੂੰ ਲਿਆਉਣਾ ਚਾਹੁੰਦੇ ਹਾਂ ਬਲਕਿ ਅਰਥਪੂਰਨ ਕੰਟੈਂਟ ਨੂੰ ਵੀ ਤਿਆਰ ਕਰਨਾ ਚਾਹੁੰਦੇ ਹਾਂ – ਭਾਵੇਂ ਇਹ ਸਾਡੇ ਦਰਸ਼ਕਾਂ ਲਈ ਫਿਲਮਾਂ ਜਾਂ ਵੈੱਬ ਸੀਰੀਜ਼ ਹੋਣ ਕਿਉਂਕਿ ਉਨ੍ਹਾਂ ਦੀ ਮੰਗ ਇਹੀ ਹੈ। ਚੌਪਾਲ ਤੋਂ ਇਲਾਵਾ ਕੋਈ ਹੋਰ ਪਲੇਟਫਾਰਮ ਨਹੀਂ ਹੈ ਜੋ ਪੰਜਾਬੀ ਭਾਸ਼ਾ ਵਿੱਚ ਵੈੱਬ ਸੀਰੀਜ਼ ਬਣਾ ਰਿਹਾ ਹੈ ਤਾਂ ਜੋ ਵਿਸ਼ਵ ਭਰ ਦੇ ਪੰਜਾਬੀ ਦਰਸ਼ਕਾਂ ਦੀਆਂ ਇੱਛਾਵਾਂ ਨੂੰ ਪੂਰਾ ਕੀਤਾ ਜਾ ਸਕੇ । ਸਰਪੰਚੀ ਅਤੇ ਬਾਗੀ ਹਵਾਵਾਂ ਦੋ ਅਜਿਹੀਆਂ ਆਗਾਮੀ ਵੈੱਬ ਸੀਰੀਜ਼ ਹਨ, ਜਿਨ੍ਹਾਂ ਦਾ ਸਾਨੂੰ ਯਕੀਨ ਹੈ ਕਿ ਲੋਕ ਪੂਰੀ ਤਰ੍ਹਾਂ ਆਨੰਦ ਮਾਣਨਗੇ।”
ਚੌਪਾਲ ਤੁਹਾਡੀਆਂ ਸਾਰੀਆਂ ਨਵੀਨਤਮ ਅਤੇ ਪ੍ਰਸਿੱਧ ਵੈੱਬ ਸੀਰੀਜ਼ਾਂ ਅਤੇ ਤਿੰਨ ਭਾਸ਼ਾਵਾਂ ਪੰਜਾਬੀ, ਹਰਿਆਣਵੀ ਅਤੇ ਭੋਜਪੁਰੀ ਵਿੱਚ ਫਿਲਮਾਂ ਲਈ ਵੰਨ-ਸਟਾਪ ਟਿਕਾਣਾ ਹੈ।ਸਾਡੇ ਕੁਝ ਵਧੀਆ ਕੰਟੈਂਟ ਵਿੱਚ ਸ਼ਾਮਲ ਹੈ: ਗੱਡੀ ਜਾਂਦੀ ਏ ਛਲਾਂਗਾ ਮਾਰਦੀ, ਬੂਹੇਬਾਰੀਆਂ, ਸ਼ਿਕਾਰੀ, ਕਲੀ ਜੋਟਾ, ਪੰਛੀ, ਆਜਾ ਮੈਕਸੀਕੋ ਚੱਲੀਏ, ਚੱਲ ਜਿੰਦੀਏ, ਅਤੇ ਹੋਰ ਬਹੁਤ ਕੁਝ। ਚੌਪਾਲ ਤੁਹਾਡੀ ਅੰਤਮ ਮਨੋਰੰਜਨ ਐਪ ਹੈ ਕਿਉਂਕਿ ਇਹ ਵਿਗਿਆਪਨ-ਮੁਕਤ ਹੈ, ਔਫਲਾਈਨ ਦੇਖੀ ਜਾ ਸਕਦੀ ਹੈ, ਮਲਟੀਪਲ ਪ੍ਰੋਫਾਈਲਾਂ ਬਣ ਸਕਦੀਆਂ ਹਨ। ਇਸ ਦੇ ਨਾਲ ਪਾਓ ਸੀਮਲੈਸ ਸਟ੍ਰੀਮਿੰਗ, ਵਿਸ਼ਵਵਿਆਪੀ/ਯਾਤਰਾ ਯੋਜਨਾਵਾਂ ਅਤੇ ਸਾਰਾ ਸਾਲ ਲਗਾਤਾਰ ਅਸੀਮਤ ਮਨੋਰੰਜਨ । ਮਨੋਰੰਜਨ ਨਾਲ ਸਬੰਧਤ ਹੋਰ ਖ਼ਬਰਾਂ ਲਈ, ਕਿਰਪਾ ਕਰਕੇ https://blog.chaupal.com/ ‘ਤੇ ਜਾਓ।
ਵੀਡੀਓ ਲਈ ਕਲਿੱਕ ਕਰੋ -: