Yograj Singh Kisan Dharna: ਕੇਂਦਰ ਸਰਕਾਰ ਦੁਆਰਾ ਜਾਰੀ ਕੀਤੇ ਗਏ ਕਿਸਾਨ ਵਿਰੋਧੀ ਬਿੱਲ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਜਾਰੀ ਨੇ ਹਰ ਰੋਜ਼ ਕਈ ਥਾਵਾਂ ‘ਤੇ ਪ੍ਰਦਰਸ਼ਨ ਕਰਦੇ ਲੋਕੀਂ ਨਜ਼ਰ ਆ ਰਹੇ ਹਨ। ਕਿਸਾਨ ਲਗਾਤਾਰ ਇਸ ਧਰਨੇ ਨੂੰ ਲੈ ਕੇ ਆਪਣਾ ਪੱਖ ਰੱਖਦੇ ਨਜ਼ਰ ਆ ਰਹੇ ਨੇ। ਇਸ ਧਰਨੇ ਵਿੱਚ ਸਿੰਗਰ ਗਾਇਕ ਕਲਾਕਾਰ ਵੀ ਇਸ ਵਿੱਚ ਹਿੱਸਾ ਲੈ ਰਹੇ ਹਨ। ਰੇਲ ਰੋਕੋ ਅੰਦੋਲਨ ਵਿੱਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਯੋਗਰਾਜ ਸਿੰਘ ਵੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਡਟੇ ਰਹੇ। ਇਸ ਦੌਰਾਨ ਭਾਰੀ ਤਾਦਾਦ ਵਿੱਚ ਉੱਥੇ ਲੋਕ ਕਿਸਾਨਾਂ ਦਾ ਸਾਥ ਦਿੰਦੇ ਨਜ਼ਰ ਆਏ।
ਯੋਗਰਾਜ ਸਿੰਘ ਦੇ ਨਾਲ ਨਾਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਾਸ਼ਾ ਅਲੀ, ਕਮਲ ਖਾਨ ਅਤੇ ਜੀ ਖਾਨ ਸਮੇਤ ਕਈ ਕਲਾਕਾਰ ਕਿਸਾਨਾਂ ਦੇ ਨਾਲ ਨਜ਼ਰ ਆਏ। ਉਨ੍ਹਾਂ ਨੇ ਇਸ ਦੌਰਾਨ ਇਹੀ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨ ਵਿਰੋਧੀ ਬਿੱਲਾਂ ਨੂੰ ਵਾਪਿਸ ਲੈਣਾ ਚਾਹੀਦਾ ਹੈ ਕਿਉਂਕਿ ਇਹ ਬਿੱਲ ਕਿਸਾਨਾਂ ਦੇ ਹੱਕਾਂ ਵਿੱਚ ਬਿਲਕੁਲ ਨਹੀਂ ਹਨ। ਕਿਸਾਨ ਪੂਰੇ ਦੇਸ਼ ਨੂੰ ਰੋਟੀ ਖਵਾਉਂਦਾ ਹੈ ਉਹ ਉਸ ਨੂੰ ਅੰਨਦਾਤਾ ਵੀ ਕਿਹਾ ਜਾਂਦਾ ਹੈ ਜੇਕਰ ਕਿਸਾਨਾਂ ਨਾਲ ਹੀ ਸਰਕਾਰ ਅਜਿਹਾ ਸਲੂਕ ਕਰੇਗੀ ਤਾਂ ਆਉਣ ਵਾਲਾ ਸਮੇਂ ਕਿੱਦਾਂ ਦਾ ਹੋਵੇਗਾ ਅਸੀਂ ਸੋਚ ਸਕਦੇ ਹਾਂ।
ਜਾਣਕਾਰੀ ਲਈ ਦੱਸ ਦੇਈਏ ਲਗਾਤਾਰ ਲੋਕੀਂ ਧਰਨੇ ਲਗਾ ਰਹੇ ਨੇ ਕਿਉਂਕਿ ਉਹ ਵੀ ਚਾਹੁੰਦੇ ਨੇ ਕਿ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲ ਸਕੇ। ਲੇਕਿਨ ਮੋਦੀ ਸਰਕਾਰ ਹੈ ਕਿ ਕਿਸਾਨਾਂ ਵਿਰੋਧੀ ਬਿੱਲਾਂ ਨੂੰ ਵਾਪਸ ਲੈਣ ਲਈ ਕੋਈ ਕਦਮ ਨਹੀਂ ਚੁੱਕ ਰਹੀ, ਜਿਸ ਕਾਰਨ ਕਿਸਾਨਾਂ ਵਿਚ ਕਾਫ਼ੀ ਰੋਸ ਹੈ।