Prem Dhillon Liv In: ਪੰਜਾਬੀ ਗਾਇਕ ਪ੍ਰੇਮ ਢਿੱਲੋਂ ਜਲਦ ਹੀ ਫੈਂਸ ਵਾਸਤੇ ਕੁਝ ਨਵਾਂ ਲੈ ਕੇ ਆ ਰਹੇ ਹਨ। ਜੀ ਹਾਂ, ਦਰਅਸਲ ਪ੍ਰੇਮ ਢਿੱਲੋਂ ਬਹੁਤ ਜਲਦ ਆਪਣਾ ਇੱਕ ਨਵਾਂ ਗੀਤ ਦਰਸ਼ਕਾਂ ਵਿੱਚ ਲੈ ਕੇ ਆ ਰਹੇ ਨੇ, ਜਿਸ ਦਾ ਟਾਈਟਲ ਲਿਵ ਇਨ ਰੱਖਿਆ ਗਿਆ ਹੈ। ਦੱਸਦੇਈਏ ਇਸ ਗੀਤ ਨੂੰ ਪ੍ਰੇਮ ਢਿੱਲੋਂ ਨੇ ਖੁਦ ਲਿਖਿਆ ਹੈ ਅਤੇ ਕੰਬੋਜ਼ ਵੀ ਉਨ੍ਹਾਂ ਨੇ ਖੁਦ ਹੀ ਕੀਤਾ ਹੈ।
![Prem Dhillon Liv In](https://dailypost.in/wp-content/uploads/2020/08/3-44.jpg)
ਇਸ ਗੀਤ ਵਿੱਚ ਉਨ੍ਹਾਂ ਸੰਗ ਬਰਵਈ ਮਾਨ ਵੀ ਉਨ੍ਹਾਂ ਦਾ ਸਾਥ ਨਿਭਾਉਂਦੇ ਨਜ਼ਰ ਆਣਗੇ। ਗੀਤ ਦੀ ਗੱਲ ਕਰੀਏ ਤਾਂ ਇਸ ਗੀਤ ਦਾ ਮਿਊਜ਼ਿਕ ਦ ਕਿੱਡ ਵਾਲਿਆਂ ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓ ਰੂਬਰ ਜੀ ਟੀ ਆਰ ਵੱਲੋਂ ਤਿਆਰ ਕੀਤੀ ਗਈ ਹੈ। ਇਸ ਗੀਤ ਦਾ ਪੋਸਟਰ ਦ ਟਾਊਨ ਮੀਡੀਆ ਨੇ ਡਿਜ਼ਾਈਨ ਕੀਤਾ ਹੈ। ਲੈਵਲ ਸਿੱਧੂ ਮੂਸੇ ਵਾਲਾ। ਦੱਸ ਦੇਈਏ ਇਹ ਗੀਤ 30 ਅਗਸਤ 2020 ਨੂੰ ਰਿਲੀਜ਼ ਹੋਵੇਗਾ, ਜਿਸਦਾ ਫੈਂਸ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ।
![](https://dailypost.in/wp-content/uploads/2020/08/9541d42b-5e5f-4111-a79c-3599cb8a8c29-820x1024.jpg)
ਦੱਸ ਦਈਏ ਹਾਲ ਹੀ ਵਿੱਚ ਇਸ ਗੀਤ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਜਿਸ ਨੂੰ ਫੈਂਸ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।