ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਅੱਜ ਗੋਲਡਨ ਟੈਂਪਲ ਵਿਚ ਮੱਥਾ ਟੇਕਣ ਪਹੁੰਚਗੀ। ਨਵੀਂ ਫਿਲਮ ‘ਜੱਟ ਨੂੰ ਚੁੜੈਲ ਟੱਕਰੀ’ ਦੀ ਸਫਲਤਾ ਦੇ ਬਾਅਦ ਸਰਗੁਣ ਸ਼ੁਕਰਾਣਾ ਕਰਨ ਪਹੁੰਚੀ। ਉਨ੍ਹਾਂ ਕਿਹਾ ਕਿ ਉਹ ਅਕਸਰ ਇਥੇ ਆਉਂਦੀ ਰਹਿੰਦੀ ਹੈ। ਉਹ ਹਮੇਸ਼ਾ ਫਿਲਮ ਤੋਂ ਪਹਿਲਾਂ ਆਉਂਦੀ ਸੀ ਪਰ ਇਸ ਵਾਰ ਫਿਲਮ ਦੇ ਬਾਅਦ ਆਈਹੈ। ਉਹ ਤਾਂ ਹਰ ਮਹੀਨੇ ਹਰਿਮੰਦਰ ਸਾਹਿਬ ਆਉਣਾ ਚਾਹੁੰਦੀ ਹੈ ਪਰ ਆ ਨਹੀਂ ਪਾਉਂਦੀ। ਇਥੇ ਆ ਕੇ ਬਹੁਤ ਸਕੂਨ ਮਹਿਸੂਸ ਹੁੰਦਾ ਹੈ।
ਸਰਗੁਣ ਆਪਣੀ ਨਵੀਂ ਫਿਲਮ ਨੂੰ ਲੈ ਕੇ ਚਰਚਾ ਵਿਚ ਹੈ। ਇਹ ਫਿਲਮ ਉਨ੍ਹਾਂ ਦੇ ਆਪਣੇ ਪ੍ਰੋਡਕਸ਼ਨ ਵਿਚ ਬਣੀ ਹੈ ਤੇ ਸਫਲਤਾ ਦੀਆਂ ਸੀੜ੍ਹੀਆਂ ਚੜ੍ਹ ਰਹੀ ਹੈ। ਫਿਲਮ ਤੋਂ ਇਲਾਵਾ ਸਰਗੁਣ ਅਕਸਰ ਹੀ ਸੋਸ਼ਲ ਮੀਡੀਆ ‘ਤੇ ਵੀ ਸਰਗਰਮ ਰਹੰਦੀ ਹੈ। ਉਹ ਅਕਸਰ ਹੀ ਵੱਖ ਗਾਣਿਆਂ ‘ਤੇ ਰੀਲਸ ਬਣਾਉਂਦੀ ਰਹਿੰਦੀ ਹੈ ਤੇ ਉਸ ਨੂੰ ਬਹੁਤ ਸਾਰੇ ਲਾਈਕਸ ਤੇ ਕਮੈਂਟਸ ਮਿਲਦੇ ਹਨ।
ਇਹ ਵੀ ਪੜ੍ਹੋ : ‘ਅਸੀਂ ਲੋਕ ਕੰਮ ਦੀ ਰਾਜਨੀਤੀ ਕਰਦੇ ਹਾਂ, ਨਾਂ ਦੀ ਰਾਜਨੀਤੀ ਨਹੀਂ ਕਰਦੇ’ : CM ਭਗਵੰਤ ਮਾਨ
ਸਰਗੁਣ ਮਹਿਤਾ ਦੇ ਪਤੀ ਰਵੀ ਦੁਬੇ ਵੀ ਮੰਨੇ-ਪ੍ਰਮੰਨੇ ਓਟੀਟੀ ਤੇ ਟੀਵੀ ਐਕਟਰ ਹਨ। ਉਹ ਆਪਣੇ ਨਵੇਂ ਪ੍ਰਾਜੈਕਟ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ। ਸਰਗੁਣ ਨੇ ਗੋਲਡ ਟੈਂਪਲ ਵਿਚ ਮੱਥਾ ਟੇਕਣ ਦੇ ਬਾਅਦ ਫੈਨਸ ਨਾਲ ਮੁਲਾਕਾਤ ਵੀ ਕੀਤੀ। ਉਨ੍ਹਾਂ ਨੇ ਪ੍ਰਸ਼ੰਸਕਾਂ ਨਾਲ ਸੈਲਫੀ ਵੀ ਖਿਚਵਾਈ ਤੇ ਉਨ੍ਹਾਂ ਨੂੰ ਫਿਲਮ ਦੇਖਣ ਲਈ ਵੀ ਕਿਹਾ।
ਵੀਡੀਓ ਲਈ ਕਲਿੱਕ ਕਰੋ -: