punjabi film industry OTT: ਜਿਵੇਂ ਜਿਵੇਂ ਸਮਾਂ ਬਦਲ ਰਿਹਾ ਉਵੇਂ ਉਵੇਂ ਹੁਣ ਨਵੇਂ ਨਵੇਂ ਪਲੇਟਫਾਰਮਸ ਈਜਾਦ ਹੋ ਰਹੇ ਹਨ। ਬਾਲੀਵੁੱਡ ਨੇ ਓਟੀਟੀ ਪਲੇਟਫਾਰਮ ‘ਤੇ ਧਮਾਲ ਮਚਾਈ ਹੋਈ ਹੈ ਅਤੇ ਲੋਕ ਇਸ ਨੂੰ ਕਾਫੀ ਪਸੰਦ ਵੀ ਕਰ ਰਹੇ ਹਨ। ਬਾਲੀਵੁੱਡ ਤੋਂ ਬਾਅਦ ਪੰਜਾਬੀ ਇੰਡਸਟਰੀ ਵੀ ਹੁਣ ਓਟੀਟੀ ਪਲੇਟਫਾਰਮ ‘ਤੇ ਤਹਿਲਕਾ ਮਚਾਉਣ ਲਈ ਤਿਆਰ ਹਨ। ਦੱਸ ਦੇਈਏ ਕਿ ਪਾਲੀਵੁੱਡ ਨੇ ਆਪਣੀਆਂ ਤਿੰਨ ਨਵੀਂ ਵੈੱਬ ਸੀਰੀਜ਼ ਦਾ ਐਲਾਨ ਵੀ ਕਰ ਦਿੱਤਾ ਹੈ। ਪੰਜਾਬੀ ਇੰਡਸਟਰੀ ਵੀ ਫ਼ਿਲਮਾਂ ਦੇ ਨਾਲ-ਨਾਲ ਓਟੀਟੀ ਪਲੇਟਫਾਰਮਸ ਦਾ ਰੁੱਖ ਕਰ ਰਹੀ ਹੈ। ਇਸ ਛੋਟੀ ਜਿਹੀ ਇੰਡਸਟਰੀ ‘ਚ ਵਰਲਡ ਲੈਵਲ ਦਾ ਮਿਊਜ਼ਿਕ ਅਤੇ ਫ਼ਿਲਮਾਂ ਤੋਂ ਬਾਅਦ ਹੁਣ ਵੈੱਬ ਸੀਰੀਜ਼ ਵੀ ਵੱਡੀ ਗਿਣਤੀ ‘ਚ ਬਣਨੀਆਂ ਸ਼ੁਰੂ ਹੋ ਗਈਆਂ ਹਨ, ਜਿਨ੍ਹਾਂ ‘ਚ 3 ਵੈੱਬ ਸੀਰੀਜ਼ ਦੇ ਨਾਂ ਵੀ ਸਾਹਮਣੇ ਆ ਚੁੱਕੇ ਹਨ।
ਲੇਬਲ ਗੀਤ ਐਮ ਪੀ 3 ਨੇ ਤਿੰਨ ਨਵੀਆਂ ਸੀਰੀਜ਼ ਦਾ ਐਲਾਨ ਕੀਤਾ ਹੈ। ਇਸ ਲਿਸਟ ‘ਚ ਸਭ ਤੋਂ ਪਹਿਲਾ ਨਾਂ ਹੈ ਸੀਰੀਜ਼ 500 ਮੀਟਰ ਦਾ, ਜਿਸ ‘ਚ ਕਰਤਾਰ ਚੀਮਾ, ਗੁਰਪ੍ਰੀਤ ਭੁੱਲਰ ਤੇ ਮਾਨਵ ਸ਼ਾਹ ਨਜ਼ਰ ਆਉਣਗੇ। ਕਰਤਾਰ ਚੀਮਾ ਨੇ ਕਈ ਪੰਜਾਬੀ ਫ਼ਿਲਮਾਂ ਕੀਤੀਆਂ ਹਨ ਪਰ ‘500 ਮੀਟਰ’ ਉਨ੍ਹਾਂ ਦੀ ਪਹਿਲੀ ਵੈੱਬ ਸੀਰੀਜ਼ ਹੋਵੇਗੀ। ਗੀਤ ਐਮ ਪੀ 3 ਵਲੋਂ ਵੈੱਬ ਸੀਰੀਜ਼ ਦੇ ਇਸ ਮੀਨੂ ‘ਚ ਅਗਲਾ ਨਾਂ ‘ਲਜ਼ੀਜ਼’ ਦਾ ਹੈ। ਨਵੇਂ ਚੇਹਰਿਆਂ ਤੋਂ ਇਲਾਵਾ ਇਸ ਸੀਰੀਜ਼ ‘ਚ ਹੋਰ ਕਿਹੜੇ-ਕਿਹੜੇ ਤੜਕੇ ਲਗਾਏ ਜਾਣਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਜਾਣਕਾਰੀ ਲਈ ਦੱਸ ਦੇਈਏ ਕਿ ਇਸ ਸੀਰੀਜ਼ ‘ਚ ਵੱਡਾ ਗਰੇਵਾਲ ਤੇ ਪ੍ਰੀਤ ਭੁੱਲਰ ਵਰਗੇ ਕਲਾਕਾਰ ਮਨੋਰੰਜਨ ਕਰਦੇ ਨਜ਼ਰ ਆਉਣਗੇ। ਗੀਤ ਐੱਮ. ਪੀ. 3 ਇਸ ਤੋਂ ਪਹਿਲਾ ਵੀ ਵੈੱਬ ਸੀਰੀਜ਼ ‘ਗੈਂਗਲੈਂਡ ਇਨ ਮਦਰਲੈਂਡ’ ਪੇਸ਼ ਕਰ ਚੁੱਕਾ ਹੈ, ਜਿਸ ਨੂੰ ਤਗੜੀ ਵਿਊਰਸ਼ਿਪ ਵੀ ਮਿਲ ਚੁੱਕੀ ਹੈ।