Punjabi Singer kurala Maan:ਪੰਜਾਬ ਸਰਕਾਰ ਨੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਤੇ ਕਾਫ਼ੀ ਸਖ਼ਤੀ ਕਰ ਦਿੱਤੀ ਹੋਈ ਹੈ। ਲਗਾਤਾਰ ਸਰਕਾਰਾਂ ਸਮੇਂ ‘ਤੇ ਇਸ ‘ਤੇ ਐਕਸ਼ਨ ਲੈਂਦੀ ਨਜ਼ਰ ਆਉਂਦੀਆਂ ਹੈ। ਇੱਕ ਵਾਰ ਫੇਰ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਤੇ ਐਕਸ਼ਨ ਦਿੱਤਾ ਗਿਆ ਹੈ। ਜਿਸ ਦੇ ਚੱਲਦੇ ਪੰਜਾਬੀ ਗਾਇਕ ਕੁਰਾਲਾ ਮਾਨ ਦਾ ਗੀਤ ਵੈਪਨ ਸ਼ੋਲਡਰ ਨੂੰ ਯੂ ਟਿਊਬ ਤੋਂ ਹਟਾ ਦਿੱਤਾ ਗਿਆ ਹੈ।
ਦੱਸ ਦੇਈਏ ਇਸ ਗੀਤ ਨੂੰ ਮਿਊਜ਼ਿਕ ਦੇਸੀ ਕ੍ਰਿਊ ਵਾਲਿਆਂ ਨੇ ਦਿੱਤਾ ਸੀ ਅਤੇ ਇਸ ਨੂੰ ਯੂ ਟਿਊਬ ਵੱਲੋਂ ਹੁਣ ਹਟਾ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਪੰਜਾਬੀ ਗਾਇਕ ਕੁਰਾਲਾ ਮਾਨ ਨੇ ਇਕ ਸਕ੍ਰੀਨਸ਼ਾਟ ਸਾਂਝਾ ਕੀਤਾ ਹੈ ਜੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ।
ਸਕ੍ਰੀਨ ਸਕ੍ਰੀਨਸ਼ਾਟ ਸਾਂਝਾ ਕਰਦਿਆਂ ਕੁਰਲਾ ਮਾਨ ਨੇ ਕਿਹਾ ਕਿ “ਸਰਕਾਰ ਵੱਲੋਂ ਵੈਪਨ ਸ਼ੋਲਡਰ ਗਾਣਾ ਬਲੌਕ ਕਰਵਾਇਆ ਗਿਆ, ਇਕ ਹੋਰ ਆਊ ਫੇਰ ਕੱਲ੍ਹ ਪਰਸੋਂ ਨੂੰ। ਕਿੰਨੇ ਕੁ ਬਲੈਕ ਕਰਦੇ ਰਹੋਗੇ। ਕਿਸਾਨ ਏਕਤਾ ਜ਼ਿੰਦਾਬਾਦ।”ਜਾਣਕਾਰੀ ਲਈ ਦੱਸ ਦੇਈਏ ਸਰਕਾਰ ਸਮੇਂ ਸਮੇਂ ਤੇ ਵੈਪਨ ਨੂੰ ਪ੍ਰਮੋਟ ਕਰਨ ਵਾਲੇ ਗਾਣਿਆਂ ਤੇ ਸਖ਼ਤੀ ਕਰਦੀ ਨਜ਼ਰ ਆ ਰਹੀ ਹੈ।