ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਨੂੰ ਵੱਡਾ ਸਦਮਾ ਲੱਗਿਆ ਹੈ। ਗਾਇਕ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਇਸ ਦੀ ਪੁਸ਼ਟੀ ਗਾਇਕ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਕੀਤੀ ਹੈ। ਮਿਲੀ ਜਾਣਕਾਰੀ ਲਹਿੰਬਰ ਹੁਸੈਨਪੁਰੀ ਇਸ ਸਮੇਂ ਵਿਦੇਸ਼ ‘ਚ ਹਨ। ਦੱਸਿਆ ਜਾ ਰਿਹਾ ਹੈ ਉਨ੍ਹਾਂ ਦੇ ਭਾਰਤ ਪਰਤਣ ‘ਤੇ ਹੀ ਪਿਤਾ ਦਾ ਸਸਕਾਰ ਕੀਤਾ ਜਾਵੇਗਾ।
ਗਾਇਕ ਲਹਿੰਬਰ ਹੁਸੈਨਪੁਰੀ ਨੇ ਪੋਸਟ ਵਿੱਚ ਲਿਖਿਆ ਕਿ- “ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੁਚਿਤ ਕੀਤਾ ਜਾਂਦਾ ਹੈ ਕਿ ਮੇਰੇ ਸਤਿਕਾਰਯੋਗ ਪਿਤਾ ਜੀ ਸਰਦਾਰ ਮੋਹਨ ਸਿੰਘ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦਿਆਂ ਅੱਜ ਮਿਤੀ 3 ਸਿਤੰਬਰ 2024 ਨੂੰ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਹੁਸੈਨਪੁਰ, ਡਾਕਖਾਨਾ ਮਾਲੜੀ, ਤਹਿਸੀਲ ਨਕੋਦਰ, ਜਿਲਾ ਜਲੰਧਰ, ਪੰਜਾਬ ਵਿਖੇ ਹੋਵੇਗਾ। ਮੈਂ ਆਪ ਹਾਲੇ ਇੰਡੀਆ ਤੋਂ ਬਾਹਰ ਹਾਂ ਜੀ ਇਸ ਲਈ ਸਸਕਾਰ ਦੀ ਤਾਰੀਖ ਜਲਦ ਹੀ ਦੱਸੀ ਜਾਏਗੀ। ਆਪ ਸਭ ਮੇਰੇ ਪਿਤਾ ਜੀ ਲਈ ਅਰਦਾਸ ਕਰੋ ਕਿ ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ।”
ਇਹ ਵੀ ਪੜ੍ਹੋ : ਪੈਰਿਸ ਪੈਰਾਲੰਪਿਕ ‘ਚ ਭਾਰਤੀ ਖਿਡਾਰੀਆਂ ਨੇ ਗੱਡੇ ਝੰਡੇ, 20 ਮੈਡਲ ਜਿੱਤ ਕੇ ਬਣਾਇਆ ਵੱਡਾ ਰਿਕਾਰਡ
ਵੀਡੀਓ ਲਈ ਕਲਿੱਕ ਕਰੋ -: