Punjabi Singer Singga news: ਲਾਲ ਕਿਲ੍ਹੇ ਵਾਲੇ ਹੰਗਾਮੇ ਤੋਂ ਬਾਅਦ ਪ੍ਰਦਰਸ਼ਨਕਾਰੀਆਂ ’ਚ ਸ਼ਾਮਲ ਅਦਾਕਾਰ ਦੀਪ ਸਿੱਧੂ ਨੂੰ ਦਿੱਲੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੀਪ ਸਿੱਧੂ ਬਾਰੇ ਗੱਲ ਕਰਨ ਲਈ ਸਿੰਗਾ ਲਾਈਵ ਹੋਇਆ। ਪੰਜਾਬੀ ਗਾਇਕ ਤੇ ਗੀਤਕਾਰ ਸਿੰਗਾ ਵਿਵਾਦਾਂ ’ਚ ਘਿਰੇ ਅਦਾਕਾਰ ਦੀਪ ਸਿੱਧੂ ਦੇ ਹੱਕ ’ਚ ਉੱਤਰੇ ਹਨ।

ਸਿੰਗਾ ਨੇ ਕਿਹਾ, ‘ਦੀਪ ਬਹੁਤ ਚੰਗਾ ਇਨਸਾਨ ਹੈ। ਜੋ ਕੁਝ ਵੀ ਹੋਇਆ, ਉਸ ’ਚ ਦੀਪ ਸਿੱਧੂ ਦਾ ਕੋਈ ਕਸੂਰ ਨਹੀਂ ਹੈ। ਮੈਂ ਚਾਹੁੰਦਾ ਹਾਂ ਕਿ ਸਰਕਾਰ ਵੀ ਧਿਆਨ ਦੇਵੇ, ਕੋਈ ਵੀ ਦੁਖੀ ਨਾ ਹੋਵੇ। ਮੈਂ 26 ਜਨਵਰੀ ਨੂੰ ਉਥੇ ਨਹੀਂ ਸੀ, ਜਿਸ ਕਾਰਨ ਉਸ ਦਿਨ ਦੀ ਜ਼ਿਆਦਾ ਚਰਚਾ ਨਹੀਂ ਕਰਨਾ ਚਾਹੁੰਦਾ।’

ਸਿੰਗਾ ਨੇ ਅੱਗੇ ਕਿਹਾ, ‘ਦੀਪ ਸਿੱਧੂ ਇਕ ਪੜ੍ਹਿਆ-ਲਿਖਿਆ ਤੇ ਸਮਝਦਾਰ ਇਨਸਾਨ ਹੈ। ਉਸ ਨੂੰ ਸਹੀ-ਗਲਤ ਦੀ ਸਮਝ ਹੈ। ਮੈਂ ਹਮੇਸ਼ਾ ਪੰਜਾਬ ਦੇ ਨਾਲ ਹਾਂ, ਪੰਜਾਬੀਅਤ ਦੇ ਨਾਲ ਹਾਂ। ਬਸ ਇੰਨੀ ਤਸ਼ੱਦਦ ਨਾ ਹੋਵੇ ਕਿ ਕਿਸੇ ਦੀ ਮਾਂ ਦੀਆਂ ਅੱਖਾਂ ’ਚੋਂ ਹੰਝੂ ਆ ਜਾਣ।’ ਸਿੰਗਾ ਨੇ ਆਪਣੀ ਡੈਬਿਊ ਪੰਜਾਬੀ ਫ਼ਿਲਮ ‘ਜੋਰਾ : ਦਿ ਸੈਕਿੰਡ ਚੈਪਟਰ’ ਅਦਾਕਾਰ ਦੀਪ ਸਿੱਧੂ ਨਾਲ ਕੀਤੀ ਸੀ। ਫ਼ਿਲਮ ’ਚ ਸਿੰਗਾ ਨੈਗੇਟਿਵ ਕਿਰਦਾਰ ’ਚ ਨਜ਼ਰ ਆਇਆ ਸੀ






















