punjabi tarsem jassar angry: ਪੰਜਾਬੀ ਅਦਾਕਾਰ ਤੇ ਗਾਇਕ ਤਰਸੇਮ ਜੱਸੜ ਅਕਸਰ ਸੋਸ਼ਲ ਮੀਡੀਆ ਤੇ ਫੈਨਜ਼ ਨਾਲ ਪੋਸਟਾਂ ਸਾਝੀਆਂ ਕਰਦੇ ਰਹਿੰਦੇ ਹਨ, ਜੋ ਫੈਨਜ਼ ਵੱਲੋ ਕਾਫੀ ਪੰਸਦ ਕੀਤੀਆ ਜਾਂਦੀਆਂ ਹਨ। ਦੱਸ ਦੇਈਏ ਕਿ ਤਰਸੇਮ ਜੱਸੜ ਨੇ ਹਾਲ ਹੀ ‘ਚ ਇੱਕ ਅਜਿਹੀ ਪੋਸਟ ਸਾਂਝੀ ਕੀਤੀ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਤਰਸੇਮ ਜੱਸੜ ਨੇ ਆਪਣੀ ਪੋਸਟ ‘ਚ ਲਿਖਿਆ ”ਗੱਦਾਰ ਨੂੰ ਖਰੀਦੋ ਜਾ ਕੇ ਜੱਸੜ ਵਿਕਾਊ ਨਹੀਂ।”
ਤਰਸੇਮ ਜੱਸੜ ਦੀ ਇਸ ਪੋਸਟ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਸੋਸ਼ਲ ਮੀਡੀਆ ‘ਤੇ ਇਹੀ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਸ਼ਾਇਦ ਤਰਸੇਮ ਜੱਸੜ ਨੂੰ ਕਿਸੇ ਅਜਿਹੀ ਕੰਪਨੀ ਤੋਂ ਕੋਈ ਪ੍ਰਾਜੈਕਟ ਆਫ਼ਰ ਹੋਇਆ ਹੈ, ਜੋ ਕਿਸਾਨਾਂ ਦੇ ਅੰਦੋਲਨ ਖ਼ਿਲਾਫ਼ ਚੱਲ ਰਹੀ ਹੈ। ਇਸੇ ਨੂੰ ਲੈ ਕੇ ਤਰਸੇਮ ਜੱਸੜ ਨੇ ਆਪਣੀ ਪੋਸਟ ਰਾਹੀਂ ਇਨਕਾਰ ਕਰ ਦਿੱਤਾ ਪਰ ਇਸ ਪੋਸਟ ‘ਚ ਜੋ ਇਸ਼ਾਰਾ ਉਨ੍ਹਾਂ ਨੇ ਕੀਤਾ ਹੈ, ਉਹ ਆਖਰ ਕਿਸ ਵੱਲ ਹੈ, ਇਸ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗਿਆ।
ਜਾਣਕਾਰੀ ਲੱਈ ਦੱਸ ਦੇਈਏ ਕਿ ਪਿਛਲੇ ਦਿਨਾਂ ਤੋਂ ਕਈ ਪੰਜਾਬੀ ਕਲਾਕਾਰਾਂ ਨੂੰ ਕੁਝ ਅਜਿਹੀਆਂ ਕੰਪਨੀਆਂ ਨਾਲ ਕੰਮ ਕਰਨ ਲਈ ਕਾਫੀ ਟਰੋਲ ਕੀਤਾ ਗਿਆ, ਜੋ ਕਿਸਾਨਾਂ ਖ਼ਿਲਾਫ਼ ਹਨ। ਹੁਣ ਤਰਸੇਮ ਜੱਸੜ ਦਾ ‘ਗੱਦਾਰ’ ਸ਼ਬਦ ਦਾ ਇਸਤੇਮਾਲ ਕਰਨਾ ਕਿ ਉਨ੍ਹਾਂ ਹੀ ਕਲਾਕਾਰਾਂ ਵੱਲ ਇਸ਼ਾਰਾ ਹੈ, ਇਹ ਤਾਂ ਉਹ ਆਪ ਹੀ ਜਾਣਦੇ ਹਨ।