ਦੱਖਣੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਤੇ ‘ਪੁਸ਼ਪਾ’ ਨਾਲ ਪ੍ਰਸਿੱਧੀ ਖੱਟਣ ਵਾਲੇ ਅੱਲੂ ਅਰਜੁਨ ਵੀਰਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ । ਇਸ ਮੌਕੇ ਅੱਲੂ ਅਰਜੁਨ ਦੇ ਨਾਲ ਉਨ੍ਹਾਂ ਦੀ ਪਤਨੀ ਸਨੇਹਾ ਰੈੱਡੀ ਤੇ ਬੱਚੇ ਵੀ ਮੌਜੂਦ ਸਨ। ਉਹ ਆਪਣੀ ਪਤਨੀ ਦੇ ਜਨਮ ਦਿਨ ‘ਤੇ ਮੌਕੇ ਗੁਰੂ ਘਰ ਪੁੱਜੇ ਤੇ ਨਤਮਸਤਕ ਹੋ ਕੇ ਅਕਾਲ ਪੁਰਖ ਦਾ ਆਸ਼ੀਰਵਾਦ ਲਿਆ ।

ਇਸ ਦੌਰਾਨ ਅੱਲੂ ਅਰਜੁਨ ਦੇ ਪ੍ਰਸ਼ੰਸਕ ਵੀ ਉੱਥੇ ਮੌਜੂਦ ਸਨ। ਪ੍ਰਸ਼ੰਸਕਾਂ ਨੇ ਅੱਲੂ ਅਰਜੁਨ ਨਾਲ ਫੋਟੋਆਂ ਵੀ ਖਿੱਚਵਾਈਆਂ । ਹਾਲਾਂਕਿ ਅੱਲੂ ਅਰਜੁਨ ਵਲੋਂ ਪੱਤਰਕਾਰਾਂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਇੱਕ ਆਮ ਸ਼ਰਧਾਲੂ ਦੀ ਤਰ੍ਹਾਂ ਗੁਰੂਘਰ ਨਤਮਸਤਕ ਹੋਣ ਪਹੁੰਚੇ ਹਨ ।
ਇਹ ਵੀ ਪੜ੍ਹੋ: ‘ਫੋਟੋ ਫੋਬੀਆ’ ਬੀਮਾਰੀ ਦਾ ਸ਼ਿਕਾਰ ਹੋਏ ਸਾਬਕਾ CM ਚਰਨਜੀਤ ਚੰਨੀ ! USA ‘ਚ ਚੱਲ ਰਿਹੈ ਇਲਾਜ
ਦੱਸ ਦੇਈਏ ਕਿ ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵਲੋਂ ਅੱਲੂ ਅਰਜੁਨ ਨੂੰ ਸਨਮਾਨਿਤ ਵੀ ਕੀਤਾ । ਕਈ ਫ਼ਿਲਮੀ ਸਿਤਾਰੇ ਤੇ ਕਈ ਸਿਆਸੀ ਆਗੂ ਵੀ ਨਤਮਸਤਕ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “























