rakhi sawant filed case forgery in delhi: ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਦੀ ਮੁਸ਼ਕਿਲਾਂ ਵੱਧ ਗਈਆਂ ਹਨ।ਉਨਾਂ੍ਹ ਦੇ ਵਿਰੁੱਧ ਧੋਖਾਧੜੀ ਦੇ ਮਾਮਲੇ ‘ਚ ਕੇਸ ਦਰਜ ਹੋਇਆ ਹੈ।ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਅਤੇ ਉਸਦੇ ਭਰਾ ਦੇ ਵਿਰੁੱਧ ਦਿੱਲੀ ਦੇ ਵਿਕਾਸਪੁਰੀ ਥਾਣੇ ‘ਚ ਠੱਗੀ ਅਤੇ ਫਰਜ਼ੀਵਾੜਾ ਦਾ ਮਾਮਲਾ ਦਰਜ ਕੀਤਾ ਗਿਆ ਹੈ।ਅਦਾਲਤ ਦੇ ਨਿਰਦੇਸ਼ ‘ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਹੈ ਕਿ ਇੱਕ ਫਿਲਮ ਦੀ ਸ਼ੂਟਿੰਗ ਅਤੇ ਵਿਕਾਸਪੁਰੀ ਐੱਚ ਬਲਾਕ ‘ਚ ਡਾਂਸ ਅਤੇ ਮਿਊਜ਼ਿਕ ਇੰਸਟੀਚਿਊਟ ਖੋਲਣ ਦੇ ਲਈ ਉਸ ਨਾਲ ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ।ਦਿੱਲੀ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਸ਼ੈਲੇਂਦਰ ਸ਼੍ਰੀਵਾਸਤਵ ਨੇ ਦੱਸਿਆ ਕਿ ਰਾਖੀ ਸਾਵਤ ਦੇ ਭਰਾ ਰਾਕੇਸ਼ ਸਾਵੰਤ ਅਤੇ ਰਾਜ ਖੱਤਰੀ ਨੇ ਉਸ ਤੋਂ 6 ਲੱਖ ਦੀ ਠੱਗੀ ਕੀਤੀ ਹੈ।ਉਨਾਂ੍ਹ ਲੋਕਾਂ ਨੇ ਉਸ ਨੂੰ ਸਿਨੇਮਾ ਸਕੈਂਡਲ ਨਾਮ ਦੀ ਫਿਲਮ ਬਣਾਉਣ ਅਤੇ ਵਿਕਾਸਪੁਰੀ ਦੇ ਐੱਚ ਬਲਾਕ ‘ਚ ਡਾਂਸ ਅਤੇ ਮਿਊਜ਼ਿਕ ਇੰਸਟੀਚਿਊਟ ਖੋਲਣ ਦੇ ਨਾਮ ‘ਤੇ ਉਸ ਨਾਲ 6 ਲੱਖ ਰੁਪਏ ਲੈ ਲਏ।
ਰਾਖੀ ਸਾਵੰਤ ਦੇ ਇਸ ਇੰਸਟੀਚਿਊਟ ਦਾ ਉਦਘਾਟਨ ਕਰਨ ਦਾ ਪ੍ਰੋਗਰਾਮ ਵੀ ਨਿਰਧਾਰਿਤ ਸੀ।ਪਰ ਅਜੇ ਤੱਕ ਨਾ ਤਾਂ ਫਿਲਮ ਬਣਾਈ ਗਈ ਅਤੇ ਨਾ ਹੀ ਕੋਈ ਡਾਂਸ ਅਤੇ ਮਿਊਜ਼ਿਕ ਇੰਸਟੀਚਿਊਟ ਖੋਲਿਆ ਗਿਆ।ਜਦੋਂ ਸ਼ਿਕਾਇਤਕਰਤਾ ਨੇ ਉਨ੍ਹਾਂ ਤੋਂ ਆਪਣੇ ਪੈਸੇ ਵਾਪਸ ਮੰਗੇ ਤਾਂ ਉਨਾਂ੍ਹ ਨੇ 7 ਲੱਖ ਦਾ ਚੈੱਕ ਦਿੱਤਾ।ਜੋ ਬਾਉਂਸ ਹੋ ਗਿਆ।ਉਸਤੋਂ ਬਾਅਦ ਸ਼ਿਕਾਇਤਕਰਤਾ ਨੇ ਅਦਾਲਤ ‘ਚ ਸ਼ਰਨ ਲਈ।ਅਦਾਲਤ ਨੇ ਸੁਣਵਾਈ ਤੋਂ ਬਾਅਦ ਵਿਕਾਸਪੁਰੀ ਥਾਣੇ ਨੂੰ ਮਾਮਲਾ ਦਰਜ ਕਰ ਕੇ ਜਾਂਚ ਕਰਨ ਦੇ ਆਦੇਸ਼ ਦਿੱਤੇ।22 ਫਰਵਰੀ ਨੂੰ ਵਿਕਾਸਪੁਰੀ ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਸਾਹਮਣੇ ਆਉਣ ਦੇ ਆਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਭਾਜਪਾ ਆਗੂ ਦਾ ਵੱਡਾ ਕਾਂਡ, ਪਤਨੀ ਤੋਂ ਚੋਰੀ ਕਰਦਾ ਸੀ ਆਸ਼ਕੀ, ਇਤਰਾਜ਼ਯੋਗ ਹਾਲਤ ‘ਚ ਵੀਡੀਓ ਤੇ ਆਡੀਓ ਵਾਇਰਲ