Ranjit Bawa Kisan Post: ਸੈਂਟਰ ਸਰਕਾਰ ਦੇ ਕਿਸਾਨੀ ਬਿੱਲ ਨੂੰ ਲੈ ਕੇ ਲੋਕਾਂ ਵਿੱਚ ਗੁੱਸਾ ਵੱਧਦਾ ਜਾ ਰਿਹਾ ਹੈ। ਲੋਕ ਸੜਕਾਂ ਤੇ ਰੋਸ਼ ਕਰਦੇ ਨਜ਼ਰ ਆ ਰਹੇ ਹਨ। ਕੱਲ 25 ਤਾਰੀਖ ਨੂੰ ਪੰਜਾਬ ਬੰਦ ਦੱਸਿਆ ਗਿਆ ਹੈ। ਜਿਸਨੂੰ ਲੈ ਕੇ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਇਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਪੋਸਟ ਸਾਂਝੀ ਕਰਦਿਆ ਆਪਣਾ ਗੁੱਸਾ ਜਾਹਰ ਕੀਤਾ ਹੈ।
ਉਨ੍ਹਾਂ ਨੇ ਲਿਖਿਆ- ਕੱਲ ਨੂੰ 11 ਵਜੇ ਨਾਭਾ ਵਿਖੇ ਇਕਜੁੱਟ ਹੋ ਕੇ ਸੈਂਟਰ ਸਰਕਾਰ ਦੇ ਇਸ ਬਿੱਲ ਖਿਲਾਫ ਸਾਰੇ ਵੀਰ ਖੁੱਲ ਕੇ ਬੋਲਾਂਗੇ, ਸੋ ਮੈ ਬੇਨਤੀ ਕਰਦਾ ਕਿ ਜਰੂਰ ਪਹੁੰਚੋ ਜਿਹੜੇ ਵੀਰ ਵੀ ਪਹੁੰਚ ਸਕਦੇ । ਲਗਾਤਾਰ ਵਿਰੋਧ ਹੋ ਰਿਹਾ ਸਾਰੀਆਂ ਜਥੇਬੰਦੀਆਂ ਤੇ ਕਲਾਕਾਰਾਂ ਵੱਲੋ ਵੱਖ ਵੱਖ ਜਗ੍ਹਾ ਤੇ ।
ਨੋਜਵਾਨ ਵੀਰ ਜਰੂਰ ਸਾਮਿਲ ਹੋਣ ਕੱਲ ਵਾਲੇ ਸਾਡੇ ਇਸ ਰੋਸ ਪ੍ਰਦਰਸ਼ਨ ਵਿੱਚ , ਦਿੱਲੀ ਵੀ ਚਲੇ ਜਾਵਾਗੇਂ ਪਰ ਇੱਕ ਵਾਰ ਇਕੱਠੇ ਹੋ ਕਿ ਵਿਉਤਬੰਦੀ ਬਣਾਉਣੀ ਜਰੂਰੀ ਹੈ ਦੋਸਤੋ, ਸੋ ਫਿਰ ਕਹਿੰਦਾਂ ਕਿ ਕੱਲ ਕੋਈ ਵੀਰ ਰਹਿ ਨਾ ਜਾਵੇ ਜਰੂਰ ਪਹੁੰਚਣਾ। ਇਹ ਤੇ ਕਿਸੇ ਵੀ ਪਾਰਟੀ ਜਾਂ ਪਰਧਾਨ ਦਾ ਝੰਡਾ ਨਾ ਫੜਨਾ, ਕਾਲੀਆ ਝੰਡੀਆ ਜਾਂ ਕਿਸਾਨ ਯੂਨੀਅਨ ਦਾ ਹੋਵੇ । ਕੱਲ ਨੂੰ ਨਾਭਾ 11 ਵਜੇ।
ਕੱਲ ਅਸੀ ਸਾਰੇ ਜਿਵੇਂ ਹਰਭਜਨ ਮਾਨ ਬਾਈ ਜੀ , ਹਰਜੀਤ ਹਰਮਨ ਵੀਰ , ਤਰਸੇਮ ਜੱਸੜ ਵੀਰਾ , ਕੁਲਵਿੰਦਰ ਬਿੱਲਾ ਅਤੇ ਹੋਰ ਬਹੁਤ ਸਾਰੇ ਕਾਲਕਾਰ ਤੇ ਬੁੱਧੀਜੀਵੀ ਵਰਗ ਪਹੁੰਚ ਰਿਹਾ। ਆਉ ਰਲ ਮਿਲ ਕਿ ਕਿਸਾਨ ਦੇ ਮਰਦੇ ਹੱਕਾਂ ਦੀ ਗੱਲ ਕਰਕੇ ਰਿਹ ਅਵਾਜ ਦਿੱਲੀ ਤੱਕ ਪਹੁੰਚਦੀ ਕਰੀਏ। ਰਣਜੀਤ ਬਾਵਾ ਦੀ ਇਹ ਪੋਸਟ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ।