red fort photo released: 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ਦੇ ਸਬੰਧ ‘ਚ ਅੱਜ ਦਿੱਲੀ ਪੁਲਿਸ ਵਲੋਂ ਕੁਝ ਤਸਵੀਰਾਂ ਜਾਰੀ ਕੀਤੀਆਂ ਹਨ, ਜਿਨ੍ਹਾਂ ‘ਚ ਕੁਝ ਵੱਡੇ ਚਿਹਰੇ ਸਾਹਮਣੇ ਆਏ ਹਨ। ਇਨ੍ਹਾਂ ਤਸਵੀਰਾਂ ‘ਚ ਪ੍ਰਸਿੱਧ ਪੰਜਾਬੀ ਗਾਇਕ ਇੰਦਰਜੀਤ ਨਿੱਕੂ, ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਵੀ ਸ਼ਾਮਿਲ ਹਨ।
ਲਾਲ ਕਿਲੇ ‘ਤੇ 26 ਜਨਵਰੀ ਨੂੰ ਜੋ ਘਟਨਾ ਹੋਈ ਸੀ ਉਸ ਤੋਂ ਬਾਅਦ ਲਗਾਤਾਰ ਕਿਸਾਨਾਂ ‘ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਬਹੁਤ ਸਾਰੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਸਨ। ਇਸੇ ਦੌਰਾਨ ਵੱਡੀ ਖਬਰ ਹੈ ਕਿ ਵਿਸ਼ੇਸ਼ ਫਰੈਂਸਿਕ ਟੀਮ ਦੇ ਵੱਲੋਂ ਕੁਝ ਤਸਵੀਰਾਂ ਜ਼ਾਰੀ ਕੀਤੀਆਂ ਗਈਆਂ ਹਨ। ਗੁਜਰਾਤ ਦੀ ਫੋਰੈਂਸਿਕ ਟੀਮ ਦੇ ਵੱਲੋਂ ਤਸਵੀਰਾਂ ਦਿੱਲੀ ਪੁਲੀਸ ਨੂੰ ਸੌਂਪੀਆਂ ਗਈਆਂ ਹਨ।
ਇਸ ਵੇਲੇ ਦੀ ਵੱਡੀ ਖ਼ਬਰ ਹੈ ਕਿ ਇਨ੍ਹਾਂ ਤਸਵੀਰਾਂ ਵਿੱਚ ਕਈ ਵੱਡੇ ਕਿਸਾਨ ਆਗੂਆਂ ਦੇ ਚਿਹਰੇ ਵੀ ਸਾਹਮਣੇ ਆਏ ਨੇ, ਤੇ ਨਾਲ ਦੀ ਨਾਲ ਕੁਝ ਕਲਾਕਾਰਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੇ ਗਈਆਂ ਹਨ। ਜਿਥੇ ਦੱਸਿਆ ਜਾ ਰਿਹਾ ਹੈ ਜੋ 26 ਜਨਵਰੀ ਨੂੰ ਇਹ ਸਾਰੀ ਘਟਨਾ ਹੋਈ ਸੀ। ਉਸ ਦੌਰਾਨ ਬਹੁਤ ਸਾਰੇ ਕਲਾਕਾਰ ਅਤੇ ਵੱਡੇ ਕਿਸਾਨ ਚਿਹਰੇ ਜੁੜੇ ਸੀ। ਇਹ ਦੱਸਿਆ ਜਾ ਰਿਹਾ ਹੈ ਕਿ ਰੁਲਦੂ ਸਿੰਘ ਮਾਨਸਾ ਵੀ ਲਾਲ ਕਿਲੇ ਜਦੋਂ ਘਟਨਾ ਹੋਈ, ਇਸ ਦੌਰਾਨ ਇਹ ਉੱਥੇ ਮੌਜੂਦ ਸੀ। ਮਸ਼ਹੂਰ ਗਾਇਕ ਇੰਦਰਜੀਤ ਨਿੱਕੂ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ। ਇਸ ਤਸਵੀਰਾਂ ਦਿੱਲੀ ਪੁਲੀਸ ਨੂੰ ਸੌਂਪਿਆ ਗਈਆਂ ਹਨ।