ਐੱਸਐੱਸ ਰਾਜਾਮੌਲੀ ਦੀ ਫਿਲਮ ‘ਰਾਈਜ਼, ਰਾਰ, ਰਿਵੋਲਟ’ ਯਾਨੀ ਕਿ RRR ਦਾ ਡੰਕਾ ਪੂਰੀ ਦੁਨੀਆ ਵਿੱਚ ਵੱਜਿਆ ਹੈ। ਫਿਲਮ ਨੇ ਨਾ ਸਿਰਫ਼ ਬਾਕਸ ਆਫਿਸ ‘ਤੇ ਚੰਗੀ ਕੁਲੈਕਸ਼ਨ ਕੀਤੀ ਹੈ, ਬਲਕਿ ਐਵਾਰਡ ‘ਤੇ ਐਵਾਰਡ ਵੀ ਜਿੱਤਦੀ ਜਾ ਰਹੀ ਹੈ। ਬੀਤੇ ਦਿਨੀਂ ਫਿਲਮ ਨੂੰ ਗੀਤ ‘ਨਾਟੂ ਨਾਟੂ’ ਦੇ ਲਈ ਗੋਲਡਨ ਗਲੋਬ ਐਵਾਰਡ ਮਿਲਿਆ ਸੀ। ਹੁਣ ਇੱਕ ਵਾਰ ਫਿਰ ‘RRR’ ਨੇ ਗਲੋਬਲ ਲੈਵਲ ‘ਤੇ ਭਾਰਤ ਦਾ ਨਾਮ ਉੱਚਾ ਕੀਤਾ ਹੈ। ਗੋਲਡਨ ਗਲੋਬ ਜਿੱਤਣ ਤੋਂ ਬਾਅਦ ਰਾਜਾਮੌਲੀ ਦੀ ਫਿਲਮ ਨੂੰ ਬੈਸਟ ਗੀਤ ਦੇ ਲਈ ਕ੍ਰਿਟਿਕਸ ਚੁਆਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਫਿਲਮ ਦੇ ਨਾਲ ਇੱਕ ਹੋਰ ਉਪਲਬਧੀ ਜੁੜ ਗਈ ਹੈ।
ਦੱਸ ਦੇਈਏ ਕਿ ਕ੍ਰਿਟਿਕਸ ਐਵਾਰਡ ਦੇ ਅਧਿਕਾਰਿਤ ਟਵਿੱਟਰ ਹੈਂਡਲ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਟਵੀਟ ਵਿੱਚ ਲਿਖਿਆ ਕਿ ਫਿਲਮ ‘RRR’ ਦੀ ਕਾਸਟ ਐਂਡ ਕ੍ਰੂ ਨੂੰ ਬਹੁਤ ਵਧਾਈ। ਫਿਲਮ ਨੇ ਸਰਵੋਤਮ ਵਿਦੇਸ਼ੀ ਭਾਸ਼ਾ ਫਿਲਮ ਦੇ ਲਈ ਕ੍ਰਿਟਿਕਸ ਚੁਆਇਸ ਐਵਾਰਡ ਆਪਣੇ ਨਾਮ ਕੀਤਾ ਹੈ। ਕ੍ਰਿਟਿਕਸ ਚੁਆਇਸ ਐਵਾਰਡ ਦੇ ਅਧਿਕਾਰਿਤ ਟਵਿੱਟਰ ਹੈਂਡਲ ‘ਤੇ ਐੱਸਐੱਸ ਰਾਜਾਮੌਲੀ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ। ਵੀਡੀਓ ਵਿੱਚ ਉਹ ਹੱਥ ਵਿੱਚ ਟ੍ਰਾਫੀ ਲਏ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਦੇ ਚਿਹਰੇ ‘ਤੇ ਜਿੱਤ ਦੀ ਖੁਸ਼ੀ ਸਾਫ਼ ਦਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਯੂਨੀਵਰਸਿਟੀ ਦੇ VC ਨੇ ਪ੍ਰੋ. ਰਾਜ ਕੁਮਾਰ ਨੇ ਦਿੱਤਾ ਅਸਤੀਫ਼ਾ, DUI ਰੇਣੂ ਵਿਜ ਨੂੰ ਮਿਲਿਆ ਚਾਰਜ
ਇਸ ਕੈਟੇਗਰੀ ਵਿੱਚ ਐੱਸਐੱਸ ਰਾਜਾਮੌਲੀ ਦੀ ਫਿਲਮ ‘RRR’ ਦਾ ਮੁਕਾਬਲਾ ‘ਆਲ ਕੁਆਈਟ ਆਨ ਦ ਵੈਸਟਰਨ ਫਰੰਟ’,’ਅਰਜਨਟੀਨਾ 1985′, ‘ਬਾਰਡੋ’, ‘ਫਾਲਸ ਕਰਾਨਿਕਲ ਆਫ ਏ ਹੈਂਡਫੁਲ ਆਫ਼ ਟੁਥਸ’, ‘ਕਲੋਜ਼’ ਅਤੇ ‘ਡਿਸੀਜਨ ਟੂ ਲੀਵ’ ਵਰਗੀਆਂ ਫ਼ਿਲਮਾਂ ਨਾਲ ਹੋਇਆ। ਪਰ ਇਨ੍ਹਾਂ ਸਾਰੀਆਂ ਫ਼ਿਲਮਾਂ ਨੂੰ ਪਛਾੜਦੇ ਹੋਏ ‘RRR’ ਫਿਲਮ ਨੇ ਸਰਵੋਤਮ ਵਿਦੇਸ਼ੀ ਭਾਸ਼ਾ ਫਿਲਮ ਦੇ ਲਈ ਕ੍ਰਿਟਿਕਸ ਚੁਆਇਸ ਐਵਾਰਡ ਆਪਣੇ ਨਾਮ ਕਰ ਲਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਅਮਰੀਕਾ ਵਿੱਚ ਆਯੋਜਿਤ 80ਵੇਂ ਗੋਲਡਨ ਗਲੋਬ ਐਵਾਰਡ ਵਿੱਚ ਐੱਸਐੱਸ ਰਾਜਾਮੌਲੀ ਦੀ ਫਿਲਮ RRR ਨੇ ਇਤਿਹਾਸ ਰਚਿਆ ਸੀ। RRR ਦੇ ਗਾਣੇ ‘ਨਾਟੂ-ਨਾਟੂ’ ਨੇ ਸਰਵੋਤਮ ਆਰਿਜਨਲ ਗੀਤ ਦਾ ਐਵਾਰਡ ਜਿੱਤਿਆ। ਇਸ ਉਪਲਬਧੀ ‘ਤੇ ਹਾਲੇ ਫੈਨਜ਼ ਖੁਸ਼ੀਆਂ ਹੀ ਮਨ ਰਹੇ ਸੀ ਕਿ ਫਿਲਮ ਨੇ ਕ੍ਰਿਟਿਕਸ ਚੁਆਇਸ ਐਵਾਰਡ ਐਵਾਰਡ ਜਿੱਤ ਕੇ ਕਾਮਯਾਬੀ ਦਾ ਝੰਡਾ ਲਹਿਰਾ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: