Runway34 Heropanti2 Box Office: ਅਜੈ ਦੇਵਗਨ ਦੀ ਥ੍ਰਿਲਰ ਫਿਲਮ ‘ਰਨਵੇ 34’ ਅਤੇ ਟਾਈਗਰ ਸ਼ਰਾਫ ਦੀ ਫਿਲਮ ‘ਹੀਰੋਪੰਤੀ 2’ ਇਕੱਠੀਆਂ ਰਿਲੀਜ਼ ਹੋ ਚੁੱਕੀਆਂ ਹਨ ਪਰ ਟਾਈਗਰ ਨੇ ਜਿੱਤ ਹਾਸਲ ਕੀਤੀ ਹੈ। ‘ਹੀਰੋਪੰਤੀ 2’ ਨੂੰ ‘ਰਨਵੇ 34’ ਨਾਲੋਂ ਵਧੀਆ ਓਪਨਿੰਗ ਮਿਲੀ ਅਤੇ ਐਡਵਾਂਸ ਬੁਕਿੰਗ ਵੀ ਸ਼ਾਨਦਾਰ ਰਹੀ।
ਟਾਈਗਰ ਦੀ ਫਿਲਮ ਬਾਕਸ ਆਫਿਸ ‘ਤੇ ਅਜੇ ਦੇਵਗਨ ਦੀ ਫਿਲਮ ਨਾਲੋਂ ਡਬਲ ਕਮਾਈ ਕਰਨ ‘ਚ ਕਾਮਯਾਬ ਰਹੀ। ਟਾਈਗਰ ਸ਼ਰਾਫ ਅਤੇ ਤਾਰਾ ਸੁਤਾਰੀਆ ਸਟਾਰਰ ਫਿਲਮ ‘ਹੀਰੋਪੰਤੀ 2’ ਅਤੇ ਅਜੇ ਦੇਵਗਨ, ਅਮਿਤਾਭ ਬੱਚਨ, ਰਕੁਲ ਪ੍ਰੀਤ ਸਿੰਘ ਸਟਾਰਰ ਫਿਲਮ ‘ਰਨਵੇ 34’ 29 ਅਪ੍ਰੈਲ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਚੁੱਕੀਆਂ ਹਨ। ਜਿੱਥੇ ਦਰਸ਼ਕਾਂ ਨੇ ਟਾਈਗਰ ਦੀ ਫਿਲਮ ਨੂੰ ਚੰਗਾ ਹੁੰਗਾਰਾ ਦਿੱਤਾ, ਉਥੇ ਅਜੈ ਦੀ ਫਿਲਮ ਅਜੇ ਤੱਕ ਠੀਕ ਤਰ੍ਹਾਂ ਨਾਲ ਟੇਕ ਆਫ ਨਹੀਂ ਹੋਈ ਹੈ। ‘ਹੀਰੋਪੰਤੀ 2’ ਨੇ ਸ਼ੁੱਕਰਵਾਰ ਨੂੰ ਕਰੀਬ 7.50 ਕਰੋੜ ਦੀ ਕਮਾਈ ਕੀਤੀ ਹੈ ਜਦੋਂ ਕਿ ‘ਰਨਵੇ 34’ ਨੇ ਪਹਿਲੇ ਦਿਨ 3-4 ਕਰੋੜ ਦੀ ਕਮਾਈ ਕੀਤੀ ਹੈ। ‘ਰਨਵੇ 34’ ਨੇ ਲਗਭਗ 3.50 ਕਰੋੜ ਦੀ ਹੌਲੀ ਓਪਨਿੰਗ ਕੀਤੀ। ਫਿਲਮ ਆਲੋਚਕਾਂ ਮੁਤਾਬਕ ਫਿਲਮ ਦੀ ਕਹਾਣੀ ਨੂੰ ਲੈ ਕੇ ਦਰਸ਼ਕ ਕੋਈ ਉਤਸ਼ਾਹ ਨਹੀਂ ਦਿਖਾ ਰਹੇ ਹਨ। ਹਾਲਾਂਕਿ ਉਮੀਦ ਹੈ ਕਿ ਓਪਨਿੰਗ ਵੀਕੈਂਡ ‘ਤੇ ਕਲੈਕਸ਼ਨ 15-17 ਕਰੋੜ ਤੱਕ ਪਹੁੰਚ ਸਕਦੀ ਹੈ।
ਟਾਈਗਰ ਸ਼ਰਾਫ ਦੀ ਫਿਲਮ ‘ਹੀਰੋਪੰਤੀ 2’ ਨੇ ਸ਼ਾਨਦਾਰ ਓਪਨਿੰਗ ਕਰਦੇ ਹੋਏ ਕਰੀਬ 7.50 ਕਰੋੜ ਦਾ ਕਲੈਕਸ਼ਨ ਕੀਤਾ ਹੈ। ਐਡਵਾਂਸ ਬੁਕਿੰਗ ਦੌਰਾਨ ਹੀ 3 ਕਰੋੜ ਰੁਪਏ ਕਮਾਏ ਗਏ ਸਨ। ‘ਹੀਰੋਪੰਤੀ 2’ ਦਾ ਕਲੈਕਸ਼ਨ ਵੀਕੈਂਡ ‘ਚ 30 ਕਰੋੜ ਤੱਕ ਪਹੁੰਚਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਹਾਲਾਂਕਿ ਦੋਵੇਂ ਫਿਲਮਾਂ ਇੱਕੋ ਦਿਨ ਰਿਲੀਜ਼ ਹੋਣ ‘ਤੇ ਟਕਰਾਅ ਦਾ ਖਦਸ਼ਾ ਸੀ ਪਰ ਮੰਨਿਆ ਜਾ ਰਿਹਾ ਸੀ ਕਿ ਵੱਖ-ਵੱਖ ਵਿਸ਼ਿਆਂ ਵਾਲੀ ਫਿਲਮ ਇਕ-ਦੂਜੇ ਦਾ ਮੁਕਾਬਲਾ ਨਹੀਂ ਕਰੇਗੀ। ਟਾਈਗਰ ਦੀ ਨੌਜਵਾਨ ਅਪੀਲ ਵੀ ਸ਼ਾਨਦਾਰ ਓਪਨਿੰਗ ‘ਚ ਮਦਦਗਾਰ ਸਾਬਤ ਹੋਈ ਹੈ। ਹੁਣ ਦੇਖਣਾ ਹੋਵੇਗਾ ਕਿ ਈਦ ‘ਤੇ ਕਿਸ ਨੂੰ ਈਦ ਮਿਲਦੀ ਹੈ। ‘ਹੀਰੋਪੰਤੀ 2’ ਸਾਜਿਦ ਨਾਡਿਆਡਵਾਲਾ ਦੁਆਰਾ ਨਿਰਮਿਤ ਹੈ ਅਤੇ ਅਹਿਮਦ ਖਾਨ ਦੁਆਰਾ ਨਿਰਦੇਸ਼ਤ ਹੈ, ਜਦਕਿ ‘ਰਨਵੇ 34’ ਅਜੇ ਦੇਵਗਨ ਦੁਆਰਾ ਨਿਰਦੇਸ਼ਤ ਹੈ। ਸੱਚੀਆਂ ਘਟਨਾਵਾਂ ‘ਤੇ ਆਧਾਰਿਤ ਐਵੀਏਸ਼ਨ ਥ੍ਰਿਲਰ ਡਰਾਮਾ ਫਿਲਮ ਨੂੰ ਅਜੈ ਨੇ ਆਪਣੇ ਬੈਨਰ ਐਮ ਫਿਲਮਜ਼ ਅਤੇ ਪੈਨੋਰਮਾ ਸਟੂਡੀਓਜ਼ ਦੇ ਸਹਿਯੋਗ ਨਾਲ ਤਿਆਰ ਕੀਤਾ ਹੈ।