ਸੈਫ ਅਲੀ ਖਾਨ ‘ਤੇ ਹਮਲਾ ਕਰਨ ਵਾਲੇ ਮੁਲਜ਼ਮ ਸ਼ਰੀਫੁਲ ਇਸਲਾਮ ਦੀ ਪੁਲਿਸ ਕਸਟੱਡੀ ਖਤਮ ਹੋਣ ਦੇ ਬਾਅਦ ਅੱਜ ਬਾਂਦ੍ਰਾ ਕੋਰਟ ਵਿਚ ਪੇਸ਼ ਕੀਤਾ ਗਿਆ। ਕੋਰਟ ਨੇ ਮੁਲਜ਼ਮ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।
ਪੁਲਿਸ ਨੇ ਦੱਸਿਆ ਕਿ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਵਾਰਦਾਤ ਤੋਂ ਪਹਿਲਾਂ ਜਗ੍ਹਾ ਦੀ ਰੇਕੀ ਕੀਤੀ ਸੀ ਤੇ ਪੂਰੀ ਤਰ੍ਹਾਂ ਤੋਂ ਤਿਆਰੀ ਕੀਤੀ ਸੀ। ਮੁਲਜ਼ਮ ਦੇ ਕੁਝ ਹੋਰ ਸਾਥੀ ਹੋ ਸਕਦੇ ਹਨ ਜਿਸ ਦੀ ਜਾਂਚ ਜਾਰੀ ਹੈ। ਨਾਲ ਹੀ ਸ਼ਰੀਫੁਲ ਦੇ ਰਿਸ਼ਤੇਦਾਰਾਂ ਨੂੰ ਪੈਸੇ ਭੇਜਣ ਦੇ ਮਾਮਲੇ ਦੀ ਵੀ ਜਾਂਚ ਚੱਲ ਰਹੀ ਹੈ।
ਮੁੰਬਈ ਪੁਲਿਸ ਨੇ ਸੈਫ ਅਲੀ ਖਾਨ ‘ਤੇ ਹਮਲੇ ਨੂੰ ਲੈ ਕੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ ਸੀ। ਐਡੀਸ਼ਨਲ ਕਮਿਸ਼ਨਰ ਆਫ ਪੁਲਿਸ ਨੇ ਦੱਸਿਆ ਕਿ ਅਸੀਂ ਇਸ ਮਾਮਲੇ ਵਿਚ ਸ਼ਰੀਫੁਲ ਇਸਲਾਮ ਨੂੰ ਫੜਿਆ ਹੈ, ਉਹੀ ਸਹੀ ਮੁਲਜ਼ਮ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖਿਲਾਫ ਸਾਡੇ ਕੋਲ ਪੁਖਤਾ ਸਬੂਤ ਹਨ। ਐਡੀਸ਼ਨਲ ਕਮਿਸ਼ਨਰ ਦਾਹੀਆ ਨੇ ਇਹ ਵੀ ਕਿਹਾ ਕਿ ਕੁਝ ਰਿਪੋਰਟਾਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੈਫ ਦੇ ਘਰ ਤੋਂ ਜੋ ਫਿੰਗਰਪ੍ਰਿੰਟਸ ਮਿਲੇ ਹਨ, ਉਹ ਸ਼ਰੀਫੁਲ ਦੇ ਫਿੰਗਰਪ੍ਰਿੰਟਸ ਨਾਲ ਮੈਚ ਨਹੀਂ ਕਰਦੇ। ਅਸੀਂ ਫਿੰਗਰਪ੍ਰਿੰਟਸ ਦੀ ਜਾਂਚ ਕਰ ਰਹੇ ਹਾਂ, ਹੁਣ ਤੱਕ ਅਸੀਂ ਕਿਸੇ ਵੀ ਸਿੱਟੇ ‘ਤੇ ਨਹੀਂ ਪਹੁੰਚੇ ਹਾਂ।
ਇਹ ਵੀ ਪੜ੍ਹੋ : ਭਾਰਤ ‘ਚ ਲਾਈਵ ਕੰਸਰਟ ਦਾ ਬਹੁਤ ਸਕੋਪ…ਕੋਲਡਪਲੇ ਕੰਸਰਟ ਮਗਰੋਂ PM ਮੋਦੀ ਨੇ ਗਿਣਾਈਆਂ ਭਾਰਤ ਦੀਆਂ ਸਫ਼ਲਤਾਵਾਂ
ਦੱਸ ਦੇਈਏ ਕਿ 16 ਜਨਵਰੀ ਦੀ ਰਾਤ 2 ਵਜੇ ਸੈਫ ਅਲੀ ਖਾਨ ਦੇ ਘਰ ‘ਤੇ ਹਮਲਾ ਕੀਤਾ ਗਿਆ ਸੀ। ਉਨ੍ਹਾਂ ਦੇ ਹੱਥ, ਰੀੜ੍ਹ ਦੀ ਹੱਡੀ ਤੇ ਪਿੱਠ ‘ਤੇ ਸੱਟਾਂ ਆਈਆਂ ਸਨ। ਮੁੰਬਈ ਦੇ ਲੀਲਾਵਤੀ ਹਸਪਤਾਲ ਵਿਚ 5 ਦਿਨ ਉਨ੍ਹਾਂ ਦਾ ਇਲਾਜ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -:
![](https://dailypost.in/wp-content/uploads/2024/12/maxresdefault.jpg)