satish kaul harbhajan mann: ਸਤੀਸ਼ ਕੌਲ ਦੀ ਕੋਰੋਨਾ ਕਾਰਨ ਮੌਤ ਹੋ ਹੋਈ। 10 ਅਪ੍ਰੈਲ ਦੀ ਸਵੇਰ ਨੂੰ ਸਤੀਸ਼ ਕੌਲ ਨੇ ਆਖਰੀ ਸਾਹ ਲਿਆ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਸਤੀਸ਼ ਆਪਣੇ ਆਖਰੀ ਦਿਨਾਂ ਵਿੱਚ ਵਿੱਤੀ ਸਮੱਸਿਆਵਾਂ ਨਾਲ ਜੂਝ ਰਿਹਾ ਸੀ, ਜਿਸ ਕਾਰਨ ਉਹ ਆਪਣਾ ਇਲਾਜ ਸਹੀ ਤਰ੍ਹਾਂ ਨਹੀਂ ਕਰਵਾ ਸਕਿਆ। ਉਨ੍ਹਾਂ ਨੂੰ ਪੰਜਾਬੀ ਫ਼ਿਲਮਾਂ ਦੇ ਅਮਿਤਾਭ ਬੱਚਨ ਵੀ ਕਿਹਾ ਜਾਂਦਾ ਸੀ। ਗਾਇਕ ਹਰਭਜਨ ਮਾਨ ਨੇ ਵੀ ਆਪਣੇ ਫੇਸਬੁੱਕ ਪੇਜ਼ ਤੇ ਸਤੀਸ਼ ਕੌਲ ਦੇ ਨਾਲ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ – ‘ਪੰਜਾਬੀ ਫ਼ਿਲਮ ਉਦਯੋਗ ਦੇ ਸੁਪਰ ਸਟਾਰ ਰਹੇ, ਅਦਾਕਾਰ ਸਤੀਸ਼ ਕੌਲ ਜੀ ਦੇ ਸਦੀਵੀਂ ਵਿਛੋੜੇ ਬਾਰੇ ਜਾਣ ਕੇ ਬੜਾ ਦੁੱਖ ਲੱਗਿਆ। ਪਰਮਾਤਮਾ ਉਨ੍ਹਾਂ ਦੀ ਰੂਹ ਨੂੰ ਆਤਮਿਕ ਸ਼ਾਂਤੀ ਬਖ਼ਸ਼ੇ। #SatishKaul’
ਇਸ ਦੇ ਨਾਲ ਹੀ ਅਦਾਕਾਰ ਗੁੱਗੂ ਗਿੱਲ ਨੇ ਵੀ ਸਤੀਸ਼ ਕੌਲ ਦੇ ਦਿਹਾਂਤ ‘ਤੇ ਦੁੱਖ ਜਤਾਉਂਦੇ ਹੋਏ ਕਿਹਾ ਹੈ-‘ਅਲਵਿਦਾ ਸਤੀਸ਼ ਕੌਲ ਸਾਬ ! ਤੁਸੀਂ ਆਪਣੀਆਂ ਫ਼ਿਲਮਾਂ ਰਾਹੀਂ ਹਮੇਸ਼ਾਂ ਸਿਨੇਮਾ ਪ੍ਰੇਮੀਆਂ ਦੇ ਦਿਲਾਂ ਵਿੱਚ ਜਿਉਂਦੇ ਰਹੋਂਗੇ। ਪਰਮਾਤਮਾ ਇਸ ਨੇਕ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ।🙏🙏’ ।
ਉਨ੍ਹਾਂ ਦੀ ਆਰਥਿਕ ਹਾਲਤ ਵੀ ਠੀਕ ਨਹੀਂ ਸੀ। ਜਿਸ ਕਰਕੇ ਉਹ ਲੰਬੇ ਸਮੇਂ ਤੋਂ ਬਿਮਾਰੀ ਤੋਂ ਪੀੜਤ ਚੱਲ ਰਹੇ ਸੀ। ਸਤੀਸ਼ ਕੌਲ ਨੇ 300 ਤੋਂ ਵੀ ਵੱਧ ਹਿੰਦੀ ਤੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਸੀ । ਸਤੀਸ਼ ਕੌਲ ਨੇ ਮਿਥਿਹਾਸਕ ਲੜੀ ਮਹਾਂਭਾਰਤ ਵਿੱਚ ਭਗਵਾਨ ਇੰਦਰ ਦੀ ਭੂਮਿਕਾ ਨਿਭਾਈ ਸੀ। ਸਤੀਸ਼ ਕੌਲ ਨੇ ਬੀ ਆਰ ਚੋਪੜਾ ਦੇ ਮਹਾਭਾਰਤ ਵਿੱਚ ਇੰਦਰਦੇਵ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਉਸਨੇ ਪੰਜਾਬੀ ਅਤੇ ਹਿੰਦੀ ਵਿੱਚ 300 ਤੋਂ ਵੱਧ ਫਿਲਮਾਂ ਵੀ ਕੀਤੀਆਂ। ਇੰਨਾ ਕੰਮ ਕਰਨ ਦੇ ਬਾਵਜੂਦ, ਉਹ ਆਪਣੇ ਆਖਰੀ ਦਿਨਾਂ ਵਿਚ ਬਹੁਤ ਪਰੇਸ਼ਾਨ ਸੀ। ਸਤੀਸ਼ ਕੌਲ ਨੇ ਉਦਯੋਗ ਤੋਂ ਮਦਦ ਮੰਗਦਿਆਂ ਹਾਲ ਹੀ ਵਿੱਚ ਕਿਹਾ ਸੀ, ‘ਮੇਰੇ ਵਿੱਚ ਅਜੇ ਵੀ ਅਭਿਨੈ ਦੀ ਅੱਗ ਬਣੀ ਹੋਈ ਹੈ। ਮੈਂ ਮੈਨੂੰ ਕੁਝ ਕੰਮ ਦੇਣਾ ਚਾਹੁੰਦਾ ਹਾਂ ਤਾਂ ਜੋ ਮੈਂ ਆਪਣੇ ਲਈ ਪੈਸਾ ਜੋੜ ਸਕਾਂ ਅਤੇ ਇੱਕ ਘਰ ਖਰੀਦ ਸਕਾਂ ਅਤੇ ਸ਼ਾਂਤੀ ਨਾਲ ਰਹਿ ਸਕਾਂ।