shrenu experience fight coronavirus:ਸਟਾਰ ਪਲੱਸ ਦੇ ਪ੍ਰਸਿੱਧ ਸੀਰੀਅਲ ਇਸ਼ਕਬਾਜ ਫੇਮ ਅਦਾਕਾਰਾ ਸ਼ਰੇਨੂ ਪਾਰਿਖ ਕੁੱਝ ਦਿਨਾਂ ਪਹਿਲਾਂ ਕੋਰੋਨਾ ਪਾਜੀਟਿਵ ਪਾਈ ਗਈ ਸੀ।ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਇੰਸਟਾਗ੍ਰਾਮ ਦੇ ਜਰੀਏ ਆਪਣੇ ਫੈਨਜ਼ ਨੂੰ ਦਿੱਤੀ ਸੀ। ਸਹੀ ਸਮੇਂ ਤੇ ਆਪਣਾ ਇਲਾਜ ਕਰਵਾ ਕੇ ਹੁਣ ਸ਼ਰੇਨੂ ਪਾਰਿਖ ਹਸਪਤਾਲ ਤੋਂ ਡਿਸਚਾਰਜ ਹੋ ਕੇ ਘਰ ਵਾਪਿਸ ਆ ਗਈ ਹੈ ਅਤੇ ਕੁੱਝ ਦਿਨਾਂ ਦੇ ਲਈ ਉਹ ਘਰ ਤੇ ਵੀ ਆਈਸੋਲੇਸ਼ਨ ਵਿੱਚ ਹੈ। ਹਾਲਾਂਕਿ ਉਹ ਅਜੇ ਵੀ ਕਮਜੋਰੀ ਮਹਿਸੂਸ ਕਰ ਰਹੀ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਇਹ ਸਾਫ ਪਤਾ ਚਲ ਰਿਹਾ ਸੀ ਕਿ ਉਹ ਅਜੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਹੈ।ਉਨ੍ਹਾਂ ਨੇ ਦੱਸਿਆ ਕਿ ਟੈਸਟ ਰਿਪੋਰਟ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਸ਼ੱਕ ਹੋ ਗਿਆ ਸੀ ਕਿ ਉਹ ਕੋਵਿਡ-19 ਦੀ ਚਪੇਟ ਵਿੱਚ ਆ ਗਈ ਹੈ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਸੀ। ਉਨ੍ਹਾਂ ਨੇ ਕਿਹਾ ਕਿ ਕੋਵਿਡ -19 ਦਾ ਨਾਮ ਸੁਣਦੇ ਹੀ ਸਭ ਤੋਂ ਡਰ ਲੱਗਦਾ ਹੈ। ਟੈਸਟ ਕਰਨ ਤੋਂ ਪਹਿਲਾਂ ਮੈਨੂੰ ਹਰ ਰੋਜ ਇੱਕ ਨਾ ਇੱਕ ਲੱਛਣ ਨਿਕਲ ਆਉਂਦੇ ਸਨ,ਤਾਂ ਮੈਂ ਦਿਮਾਗੀ ਰੂਪ ਤੋਂ ਆਪਣੇ ਆਪ ਨੂੰ ਤਿਆਰ ਕਰ ਲਿਆ ਸੀ ਕਿ ਹੋ ਸਕਦਾ ਹੈ ਮੈਨੂੰ ਕੋਰੋਨਾ ਹੋਵੇ ਪਰ ਸੱਚ ਦਸਾਂ ਤਾਂ ਜਦੋਂ ਮੈਂ ਡਾਕਟਰ ਦੇ ਫੋਨ ਤੋਂ ਸਵੇਰੇ ਉੱਠੀ ਅਤੇ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਮੈਂ ਪਾਜੀਟਿਵ ਹਾਂ ਤਾਂ ਉਸ ਸਮੇਂ ਕੁੱਝ ਸਮਝ ਨਹੀਂ ਆ ਰਿਹਾ ਸੀ, ਜਿਵੇਂ ਸੀਰੀਅਲ ਵਿੱਚ ਬਲੈਕ ਆਊਟ ਇਫੈਕਟ ਹੁੰਦਾ ਹੈ, ਉਂਝ ਹੋ ਗਈ ਸੀ ਮੈਂ।ਪਰ ਰਿਐਕਟ ਕਰਨਾ ਸੀ ਜੋ ਮੈਂ ਕੀਤਾ ਅਤੇ ਉਸ ਸਮੇਂ ਡਾਕਟਰ ਨੇ ਬੋਲਿਆ ਜਲਦੀ ਤੋਂ ਕੱਪੜੇ ਪੈਕ ਕਰ ਅਤੇ ਹਸਪਤਾਲ ਵਿੱਚ ਆ ਜਾਓ।ਡਾਕਟਰ ਨੇ ਇਹ ਗੱਲ ਸਭ ਤੋਂ ਪਹਿਲਾਂ ਮੈਨੂੰ ਦੱਸੀ ਅਤੇ ਮੈਂ ਜਾ ਕੇ ਮੰਮਾ ਪਾਪਾ ਨੂੰ ਦੱਸੀ, ਉਸ ਸਮੇਂ ਮੇਰਾ ਰਿਐਕਸ਼ਨ ਸੀ ਕਿ ਹਸਪਤਾਲ ਜਾਣਾ ਹੈ, ਪੈਨਿਕ ਨਹੀਂ ਕਰਨਾ ਹੈ।ਸਭ ਤੋਂ ਵੱਧ ਡਰ ਮੈਨੂੰ ਮੇਰੇ ਪਰਿਵਾਰ ਦੇ ਲਈ ਲੱਗਿਆ ਅਤੇ ਉਸ ਦੌਰਾਨ ਜਾਣੇ ਅਣਜਾਣੇ ਵਿੱਚ ਮੈਂ ਕਿਸੇ ਨੂੰ ਇਫੈਕਟ ਕੀਤਾ ਹੋਵੇ ਇਸਦੇ ਡਰ ਲੱਗਿਆ।
ਸ਼੍ਰੇਨੂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਰਿਪੋਰਟ ਦੇ ਬਾਰੇ ਵਿੱਚ ਪਤਾ ਚਲਿਆ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ।ਉਨ੍ਹਾਂ ਨੇ ਕਿਹਾ ਕਿ ਇਸ਼ਕਬਾਜ ਨੇ ਮੈਨੂੰ ਲਾਈਫ ਵਿੱਚ ਬਹੁਤ ਵਧੀਆ ਦੋਸਤ ਦਿੱਤੇ। ਰਿਪੋਰਟ ਆਈ ਤਾਂ ਸਭ ਤੋਂ ਪਹਿਲਾਂ ਆਪਣੀ ਕਰੀਬੀ ਦੋਸਤ ਇਸ਼ਕਬਾਜ ਦੀ ਗਰਲਜ਼ ਗੈਂਗ ਨੂੰ ਦੱਸਿਆ , ਉਨ੍ਹਾਂ ਨੇ ਬਹੁਤ ਸਾਥ ਦਿੱਤਾ, ਮੈਂ ਆਪਣੇ ਮਾਪਿਆਂ ਅੱਗੇ ਨਹੀਂ ਰੋਈ ਪਰ ਇਹ ਗੱਲ ਕਰਦੇ ਹੋਏ ਮੈਂ ਆਪਣੀਆਂ ਸਹੇਲੀਆਂ ਅੱਗੇ ਜਰੂਰ ਰੋਈ ਸੀ। ਇੱਕ ਵੀਕ ਮੁਮੈਂਟ ਸੀ ਜਦੋਂ ਦੋਸਤਾਂ ਵਲੋਂ ਖੂਬ ਸੁਪੋਰਟ ਮਿਲਦਾ ਹੈ।
ਸ਼੍ਰੇਨੂੰ ਨੇ ਕਿਹਾ ਕਿ ਇਹ ਖਬਰ ਇੰਸਟਾਗ੍ਰਾਮ ਤੇ ਥੋੜੀ ਦੇਰ ਨਾਲ ਆਈ ਪਰ ਸਾਡੇ ਕਾਨਟੈਕਟ ਵਿੱਚ ਜਿੰਨੇ ਵੀ ਲੋਕ ਆਏ ਸਨ, ਇਨਫੈਕਸ਼ਨ ਕਿਸੇ ਨੂੰ ਵੀ ਹੋ ਸਕਦਾ ਸੀ, ਬਹੁਤ ਸਮਾਂ ਲੱਗਾ ਆਪਣੇ ਫੈਨਜ਼ ਨੂੰ ਅਤੇ ਦੋਸਤਾਂ ਨੂੰ ਦੱਸਣ ਵਿੱਚ, ਕਿਉਂਕਿ ਹਸਪਤਾਲ ਵਿੱਚ ਬਹੁਤ ਸਾਰੀਆਂ ਚੀਜਾਂ ਚਲ ਰਹੀਆਂ ਸਨ।ਮੈਂ ਕੋਸ਼ਿਸ਼ ਕੀਤੀ ਆਪਣਾ ਸਾਰਾ ਹਾਲ ਫੈਨਜ਼ ਨਾਲ ਸ਼ੇਅਰ ਕਰਾਂ ਕਿਉਂਕਿ ਮੇਰੇ ਨਾਲ ਦੱਸਣ ਨਾਲ ਜੇਕਰ ਕਿਸੀ ਦੀ ਮਦਦ ਹੋ ਜਾਂਦੀ ਤਾਂ ਇਸ ਤੋਂ ਵਧੀਆ ਹੋਰ ਕੀ ਸੀ।ਪਰ ਮੈਂ ਲਾਈਵ ਹੋ ਕੇ ਸਭ ਨੂੰ ਦੱਸਣਾ ਚਾਹੁੰਦੀ ਸੀ ਪਰ ਮੇਰੇ ਵਿੱਚ ਹਿੰਮਤ ਨਹੀਂ ਸੀ ਪਰ ਮੈਂ ਇਸ ਦੇ ਜਰੀਏ ਸਭ ਨੂੰ ਕਹਿਣਾ ਚਾਹੁੰਦੀ ਹਾਂ ਕਿ ਡਰੋ ਨਹੀਂ ਇਸ ਦਾ ਡੱਟ ਕੇ ਸਾਹਮਣਾ ਕਰੋ ਇਹ ਕੋਈ ਪਾਪ ਨਹੀਂ ਹੈ ਜਿਸ ਲਈ ਸਾਨੂੰ ਸ਼ਰਮਿੰਦਾ ਹੋਣਾ ਪਵੇ।।