Sidhu Moose Wala News: ਇਸ ਲਾਕਡਾਉਨ ਦੌਰਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਇਕ ਵੀਡਿਓ ਕਾਫੀ ਵਾਇਰਲ ਹੋ ਰਹੀ ਸੀ, ਜਿਸ ਵਿਚ ਗਾਇਕ ਸਿੱਧੂ ਮੂਸੇਵਾਲਾ ਏਕੇ 47 ਨਾਲ ਗੋਲੀਆਂ ਚਲਾਉਂਦਾ ਹੋਇਆ ਦਿਖਾਈ ਦੇ ਰਿਹਾ ਸੀ। ਜਿਸ ਨੂੰ ਦੇਖਣ ਤੋਂ ਬਾਅਦ ਸਿੱਧੂ ਮੂਸੇਵਾਲੇ ਅਤੇ ਉਸਦੇ ਦੋਸਤਾਂ ਸਮੇਤ 6 ਪੁਲਿਸ ਵਾਲਿਆਂ ਤੇ ਕੇਸ ਦਰਜ਼ ਕੀਤਾ ਗਿਆ ਸੀ। ਕਈ ਵਾਰ ਕੋਰਟ ਵਿਚ ਜਮਾਨਤ ਦੀ ਅਰਜੀ ਲਗਾਉਣ ਤੋਂ ਬਾਅਦ ਇਸ ਕੇਸ ਦੇ ਦੋਸ਼ਿਆ ਨੂੰ ਜਮਾਨਤ ਨਹੀਂ ਮਿਲ ਰਹੀ ਸੀ।
ਤੁਹਾਨੂੰ ਦਸ ਦਈਏ ਕੀ ਕੁੱਝ ਦਿਨ ਪਹਿਲਾ ਹੀ ਇਸ ਕੇਸ ਨਾਲ ਰਿਲੇਟਡ ਦੋ ਬੰਦਿਆ ਨੇ ਅਦਾਲਤ ਵਿਚ ਜਮਾਨਤ ਦੀ ਅਰਜ਼ੀ ਲਗਾਈ ਸੀ, ਜਿਸਨੂੰ ਅਦਾਲਤ ਵਲੋਂ ਖਾਰਿਜ਼ ਕਰ ਦਿੱਤਾ ਗਿਆ ਸੀ, ਇਸ ਦੇ ਨਾਲ ਹੀ ਸਿੱਧੂ ਮੂਸੇਵਾਲੇ ਦੇ ਵਿਰੋਧੀ ਵਕੀਲ ਦਾ ਕਹਿਣਾ ਸੀ ਕੀ ਹਾਲੇ ਸਿੱਧੂ ਮੂਸੇਵਾਲੇ ਨੇ ਆਪਣੀ ਜਮਾਨਤ ਦੀ ਅਰਜ਼ੀ ਨਹੀਂ ਲਗਾਈ ਹੈ, ਪਰ ਅਜ ਕੋਰਟ ਵਲੋ ਵੱਡਾ ਫੈਸਲਾ ਲਿਆ ਗਿਆ ਹੈ। ਖਬਰਾਂ ਮੁਤਾਬਕ ਦਸਿਆ ਜਾ ਰਿਹਾ ਹੈ ਕੀ ਗਾਇਕ ਸਿੱਧੂ ਮੂਸੇਵਾਲੇ ਨੂੰ ਕੋਰਟ ਵਲੋਂ ਜਮਾਨਤ ਮਿਲ ਗਈ ਹੈ ।