ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਇਨੀਂ ਦਿਨੀਂ ਆਪਣੇ ਭਾਰਤ ਦੌਰੇ ‘P-POP CULTURE’ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਵਿਚਾਲੇ ਹੁਣ ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਆਟੋ ਵਿੱਚ ਸਫ਼ਰ ਕਰਦੇ ਨਜਰ ਆ ਰਹੇ ਹਨ ਅਤੇ ਇਸ ਦੌਰਾਨ ਉਨ੍ਹਾਂ ਵੱਲੋਂ ਵੱਖਰੇ ਅੰਦਾਜ਼ ‘ਚ ਉਨ੍ਹਾਂ ਦੀ ਮਦਦ ਕੀਤੀ ਗਈ।
ਗਾਇਕ ਕਰਨ ਔਜਲਾ ਮੁੰਬਈ ਵਿੱਚ ਇੱਕ ਆਟੋ ਰਿਕਸ਼ਾ ਵਿੱਚ ਸਫ਼ਰ ਕਰ ਰਹੇ ਸਨ, ਇਸ ਦੌਰਾਨ ਟ੍ਰੈਫਿਕ ਪੁਲਿਸ ਵੱਲੋਂ ਇੱਕ ਆਟੋ ਵਾਲੇ ਦਾ 17 ਹਜ਼ਾਰ ਰੁਪਏ ਦਾ ਬਕਾਇਆ ਚਲਾਨ ਭਰਿਆ। ਗਾਇਕ ਨੇ ਕਿਹਾ ਮੈਨੂੰ ਇਹ ਕਰਨਾ ਵਧੀਆ ਲੱਗਦਾ ਹੈ।ਇਸ ਦੌਰਾਨ ਇੱਕ ਹੋਰ ਆਟੋ ਵਾਲਾ ਗਾਇਕ ਦੇ ਕੋਲ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਉਸ ਦਾ ਵੀ ਚਲਾਨ ਬਕਾਇਆ ਹੈ, ਜੇ ਤੁਸੀਂ ਚਲਾਨ ਭਰ ਦਿਓਗੇ ਤਾਂ ਮੇਰਾ ਆਟੋ ਛੁੱਟ ਜਾਵੇਗਾ।
ਆਟੋ ਵਾਲੇ ਦੇ ਕਹਿਣ ਦੇ ਤੁਰੰਤ ਬਾਅਦ ਹੀ ਗਾਇਕ ਨੇ ਉਸ ਦਾ ਵੀ ਪੰਜ ਹਜ਼ਾਰ ਰੁਪਏ ਦਾ ਚਲਾਨ ਭਰਨ ਲਈ ਕਿਹਾ। ਇਹ ਦੇਖ ਕਿ ਆਟੋ ਵਾਲਾ ਵਿਅਕਤੀ ਬਹੁਤ ਖੁਸ਼ ਹੁੰਦਾ ਹੈ ਅਤੇ ਕਰਨ ਔਜਲਾ ਦਾ ਧੰਨਵਾਦ ਕਰਦਿਆਂ ਉਸ ਨੂੰ ਗੱਲ ਨਾਲ ਲਗਾਉਂਦਾ ਹੈ। ਸੋਸ਼ਲ ਮੀਡੀਆ ‘ਤੇ ਕਰਣ ਔਜਲਾ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਪਾਜ਼ੀਟਿਵ ਰਿਐਕਸ਼ਨ ਦੇ ਰਹੇ ਹਨ।
ਇਹ ਵੀ ਪੜ੍ਹੋ : ਨਵਜੋਤ ਕੌਰ ਸਿੱਧੂ ਨੇ ਦਾ ਵੱਡਾ ਬਿਆਨ, ਕਿਹਾ- “ਰਾਜਨੀਤੀ ਛੱਡ ਕੇ ਸੰਤਾਂ ਦੀ ਸੇਵਾ ਕਰਨਾ ਹੀ ਬਹੁਤ ਹੈ”
ਕਰਣ ਔਜਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਆਪਣੇ ਫੈਨਜ਼ ਦਾ ਮਨੋਰੰਜਨ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ। ਇੰਡਸਟਰੀ ‘ਚ ਉਹ ਗੀਤਾਂ ਦੀ ਮਸ਼ੀਨ ਦੇ ਨਾਂਅ ਨਾਲ ਜਾਣੇ ਜਾਂਦੇ ਹਨ।
ਵੀਡੀਓ ਲਈ ਕਲਿੱਕ ਕਰੋ -:
























