sonu sood appreciates blind girl: ਸੋਨੂੰ ਸੂਦ ਨੇ ਦੇਸ਼ ਦੇ ਮਸੀਹਾ ਦੇ ਰੂਪ ‘ਚ ਜਾਣੇ ਜਾਂਦੇ ਹਨ।ਕੋਰੋਨਾ ਵਾਇਰਸ ਮਹਾਮਾਰੀ ਇੱਕ ਸਮੇਂ ਸੋਨੂੰ ਸੂਦ ਉਹ ਇਨਸਾਨ ਹਨ, ਜੋ ਦੇਸ਼ਭਰ ਦੇ ਕਰੋੜਾਂ ਦੇਸ਼ਵਾਸੀਆਂ ਲਈ ਕਿਸੇ ਵਰਦਾਨ ਦੀ ਤਰ੍ਹਾਂ ਸਾਹਮਣੇ ਆਏ ਹਨ।
ਸੋਨੂੰ ਨੇ ਸਾਲ 2020 ‘ਚ ਲੋਕਾਂ ਦੀ ਮੱਦਦ ਕਰਨਾ ਸ਼ੁਰੂ ਕੀਤਾ ਸੀ ਅਤੇ ਉਦੋਂ ਤੋਂ ਅਜੇ ਤੱਕ ਉਹ ਕੋਰੋਨਾ ਨਾਲ ਜੂਝਣ ਵਾਲਿਆਂ ਦਾ ਸਹਾਰਾ ਬਣੇ ਹਨ।ਇਸ ਦੌਰਾਨ ਸੋਨੂੰ ਸੂਦ ਆਪਣੀ ਫਾਉਂਡੇਸ਼ਨ ਵੀ ਚਲਾ ਰਹੇ ਹਨ, ਜੋ ਜ਼ਰੂਰਤਮੰਦਾਂ ਨੂੰ ਮੱਦਦ ਮੁਹੱਈਆ ਕਰਵਾ ਰਹੀ ਹੈ।
ਹੁਣ ਸੋਨੂੰ ਸੂਦ ਦੀ ਫਾਉਂਡੇਸ਼ਨ ‘ਚ ਇੱਕ ਖਾਸ ਇਨਸਾਨ ਨੇ ਡੋਨੇਸ਼ਨ ਕੀਤਾ ਹੈ।ਸੋਨੂੰ ਸੂਦ ਨੇ ਖੁਦ ਇਸ ਸਖਸ਼ ਦੇ ਬਾਰੇ ‘ਚ ਟਵੀਟ ਕਰ ਕੇ ਦੱਸਿਆ ਹੈ ਅਤੇ ਇਸਦੀ ਤਾਰੀਫ ਵੀ ਕੀਤੀ ਹੈ।ਸੋਨੂੰ ਸੂਦ ਨੇ ਇੱਕ ਵਿਕਲਾਂਗ ਔਰਤ ਦੀ ਤਸਵੀਰ ਸ਼ੇਅਰ ਕਰ ਕੇ ਦੱਸਿਆ ਹੈ ਕਿ ਇਸ ਔਰਤ ਨੇ ਉਨ੍ਹਾਂ ਦੀ ਫਾਉਂਡੇਸ਼ਨ ‘ਚ 15000 ਰੁਪਏ ਡੋਨੇਟ ਕੀਤੇ ਹਨ।ਸੋਨੂੰ ਨੇ ਕਿਹਾ ਕਿ ਉਨਾਂ੍ਹ ਦੇ ਲਈ ਇਹ ਔਰਤ ਸਭ ਤੋਂ ਅਮੀਰ ਭਾਰਤੀ ਹਨ।
ਸੋਨੂੰ ਨੇ ਟਵੀਟ ‘ਚ ਲਿਖਿਆ, ” ਬੋਡੂ ਨਾਗਾ ਲੱਛਮੀ’ ਇੱਕ ਵਿਕਲਾਂਗ ਲੜਕੀ ਅਤੇ ਯੂਟਿਊਬਰ ਹੈ।ਇਹ ਆਂਧਰਾ ਪ੍ਰਦੇਸ਼ ਦੇ ਇੱਕ ਛੋਟੇ ਪਿੰਡ … ਤੋਂ ਹੈ।ਉਨਾਂ੍ਹ ਨੇ ਸੂਦ ਫਾਉਂਡੇਸ਼ਨ ‘ਚ 15000 ਰੁਪਏ ਦਾਨ ‘ਚ ਦਿੱਤੇ ਹਨ।ਇਹ ਪੈਸੇ ਉਨਾਂ੍ਹ ਦੀ ਪੰਜ ਮਹੀਨਿਆਂ ਦੀ ਪੈਨਸ਼ਨ ਹੈ।ਮੇਰੇ ਲਈ ਉਹ ਸਭ ਤੋਂ ਅਮੀਰ ਭਾਰਤੀ ਹੈ।ਤੁਹਾਨੂੰ ਕਿਸੇ ਦਾ ਦੁੱਖ ਦੇਖਣ ਲਈ ਅੱਖਾਂ ਦੀ ਲੋੜ ਨਹੀਂ ਹੁੰਦੀ ਹੈ।ਇੱਕ ਅਸਲੀ ਹੀਰੋ ਹੈ।ਦੱਸਣਯੋਗ ਹੈ ਕਿ ਸੋਨੂੰ ਸੂਦ ਆਮ ਜਨਤਾ ਦੇ ਨਾਲ ਸੇਲੇਬਸ ਦੀ ਮੱਦਦ ਵੀ ਕਰ ਰਹੇ ਹਨ।ਉਨਾਂ੍ਹ ਨੇ ਹਾਲ ਹੀ ‘ਚ ਕ੍ਰਿਕਟਰ ਹਰਭਜਨ ਸਿੰਘ ਦੀ ਮੱਦਦ ਕੀਤੀ।ਹਰਭਜਨ ਨੇ ਟਵੀਟ ਕਰ ਕੇ ਰੇਮਡੇਸਿਵਿਰ ਇੰਜੈਕਸ਼ਨ ਉਪਲਬਧ ਕਰਾਉਣ ਲਈ ਮੱਦਦ ਮੰਗੀ ਸੀ।