sonu sood income tax: ਅਦਾਕਾਰ ਸੋਨੂੰ ਸੂਦ ਪਿਛਲੇ 4 ਦਿਨਾਂ ਤੋਂ ਆਪਣੇ ਘਰ ਅਤੇ ਦਫਤਰ ਵਿੱਚ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਕਾਰਨ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਇਸ ਮਾਮਲੇ ਵਿੱਚ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਖਬਰ ਹੈ ਕਿ ਅਦਾਕਾਰ ਸੋਨੂੰ ਸੂਦ 20 ਕਰੋੜ ਤੋਂ ਜ਼ਿਆਦਾ ਦੀ ਟੈਕਸ ਚੋਰੀ ਵਿੱਚ ਸ਼ਾਮਲ ਸੀ।
ਇਨਕਮ ਟੈਕਸ ਵਿਭਾਗ ਦੁਆਰਾ ਛਾਪੇਮਾਰੀ ਤੋਂ ਬਾਅਦ, ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ ਕਿਹਾ ਹੈ ਕਿ ਉਸਦੇ ਵਿਰੁੱਧ ਟੈਕਸ ਚੋਰੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਉਹ 20 ਕਰੋੜ ਰੁਪਏ ਤੋਂ ਜ਼ਿਆਦਾ ਦੀ ਟੈਕਸ ਚੋਰੀ ਵਿੱਚ ਸ਼ਾਮਲ ਪਾਇਆ ਗਿਆ ਹੈ।
ਰਿਪੋਰਟ ਅਨੁਸਾਰ ਵਿਭਾਗ ਨੂੰ ਇਸ ਛਾਪੇਮਾਰੀ ਵਿੱਚ ਟੈਕਸ ਚੋਰੀ ਦੇ ਪੱਕੇ ਸਬੂਤ ਮਿਲੇ ਹਨ। ਇਹ ਟੈਕਸ ਹੇਰਾਫੇਰੀ ਸੋਨੂੰ ਸੂਦ ਦੇ ਨਿੱਜੀ ਵਿੱਤ ਨਾਲ ਸਬੰਧਤ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਸ ਦੀਆਂ ਫਿਲਮਾਂ ਤੋਂ ਪ੍ਰਾਪਤ ਫੀਸਾਂ ਵਿੱਚ ਟੈਕਸ ਬੇਨਿਯਮੀਆਂ ਦੇਖੀਆਂ ਗਈਆਂ ਹਨ।
ਅਜੇ ਤੱਕ ਇਸ ਮਾਮਲੇ ਵਿੱਚ ਸੋਨੂੰ ਸੂਦ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ, ਪਰ ਉਸਨੂੰ ਇਸ ਮਾਮਲੇ ਵਿੱਚ ਪ੍ਰਸ਼ੰਸਕਾਂ ਦਾ ਬਹੁਤ ਸਮਰਥਨ ਮਿਲ ਰਿਹਾ ਹੈ। ਸੋਨੂੰ ਸੂਦ ਦੇ ਸਮਰਥਨ ਵਿੱਚ ਲੋਕ ਸੋਸ਼ਲ ਮੀਡੀਆ ਉੱਤੇ #IstandWithSonuSood ਨੂੰ ਟ੍ਰੈਂਡ ਕਰ ਰਹੇ ਹਨ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਆਈਟੀ ਟੀਮ ਦੇ ਸਰਚ ਆਪਰੇਸ਼ਨ ਦੀ ਨਿੰਦਾ ਕੀਤੀ ਹੈ।