ਪਿਛਲੇ ਕੁਝ ਦਿਨਾਂ ਤੋਂ ਗਾਇਕਾ ਜੋਤੀ ਨੂਰਾਂ ਤੇ ਪਤੀ ਕੁਨਾਲ ਪਾਸੀ ਦੇ ਤਲਾਕ ਦੀਆਂ ਖ਼ਬਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਸਨ । ਇਸ ਸਬੰਧੀ ਗਾਇਕਾ ਜੋਤੀ ਨੂਰਾਂ ਨੇ ਆਪਣੇ ਪਤੀ ਤੋਂ ਪ੍ਰੇਸ਼ਾਨ ਹੋ ਕੇ ਪ੍ਰੈੱਸ ਵਾਰਤਾ ਵੀ ਕੀਤੀ ਸੀ, ਜਿਸ ਵਿੱਚ ਉਨ੍ਹਾਂ ਦੋਸ਼ ਲਾਇਆ ਸੀ ਕਿ ਵਿਆਹ ਤੋਂ ਬਾਅਦ ਮੇਰਾ ਪਤੀ ਮੈਨੂੰ ਤੰਗ-ਪ੍ਰੇਸ਼ਾਨ ਕਰਨ ਲੱਗ ਪਿਆ ਤੇ ਨਸ਼ਾ ਕਰਕੇ ਮੈਨੂੰ ਕੁੱਟਦਾ-ਮਾਰਦਾ ਸੀ ਤੇ ਮੇਰੇ ਪ੍ਰੋਗਰਾਮਾਂ ਜਾਂ ਸ਼ੋਅਜ਼ ਤੋਂ ਜੋ ਪੈਸੇ ਆਉਂਦੇ ਸਨ, ਉਹ ਆਪ ਹੀ ਰੱਖ ਲੈਂਦਾ ਸੀ ਤੇ ਸ਼ੋਅ ਵੀ ਆਪ ਹੀ ਬੁੱਕ ਕਰਦਾ ਤੇ ਪੈਸੇ ਤੈਅ ਕਰਦਾ ਸੀ।
ਦੱਸ ਦੇਈਏ ਕਿ ਇਸੇ ਵਿਚਾਲੇ ਸੋਸ਼ਲ ਮੀਡੀਆ ‘ਤੇ ਨੂਰਾਂ ਸਿਸਟਰਜ਼ ਦੇ ਪੇਜ਼ ਦੀ ਇੱਕ ਪੋਸਟ ਵਾਇਰਲ ਹੋ ਰਹੀ ਹੈ। ਜਿਸ ਵਿੱਚ ਲਿਖਿਆ ਹੈ -“ਦੁਆ ਵਿੱਚ ਦਮ ਹੈ ਸੰਗਤ ਦੀ, ਜਲਦੀ ਇਕੱਠੇ ਮਿਲਾਂਗੇ, ਦੁਆਵਾਂ ਦੇ ਸਦਕੇ, ਅਸੀਂ ਦੋ ਨਹੀਂ ਇੱਕ ਹਾਂ ।
ਇਹ ਵੀ ਪੜ੍ਹੋ: ਪੀਪੀਸੀਬੀ ਨੇ ਹੀਰੋ ਸਟੀਲਜ ਨੂੰ ਸੀਵਰੇਜ ‘ਚ ਗੰਦਾ ਪਾਣੀ ਸੁੱਟਣ ‘ਤੇ ਲਗਾਇਆ 10 ਲੱਖ ਦਾ ਜੁਰਮਾਨਾ
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜੋਤੀ ਨੂਰਾਂ ਤੇ ਉਸਦੇ ਪਤੀ ਕੁਨਾਲ ਪਾਸੀ ਵਿਚਾਲੇ ਮਤਭੇਦ ਕਾਫ਼ੀ ਵੱਧ ਗਏ ਸਨ। ਜਿਸ ਨੂੰ ਲੈ ਕੇ ਜੋਤੀ ਨੂਰਾਂ ਅਤੇ ਉਸਦੇ ਪਤੀ ਨੇ ਸੋਸ਼ਲ ਮੀਡੀਆ ਰਾਹੀਂ ਇੱਕ ਦੂਜੇ ‘ਤੇ ਗੰਭੀਰ ਦੋਸ਼ ਲਗਾਏ। ਜਿਸ ਤੋਂ ਬਾਅਦ ਜੋਤਿ ਨੂਰਾਂ ਨੇ ਆਪਣੇ ਪਤੀ ਕੁਨਾਲ ਪਾਸੀ ਤੋਂ ਤਲਾਕ ਲੈਣ ਦੇ ਲਈ ਅਦਾਲਤ ਵਿੱਚ ਕੇਸ ਫਾਈਲ ਕੀਤਾ ਸੀ। ਉਨ੍ਹਾਂ ਨੇ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਪੁਲਿਸ ਤੋਂ ਸੁਰੱਖਿਆ ਦੀ ਮੰਗ ਵੀ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: