ਅਦਾਕਾਰ-ਕਾਮੇਡੀਅਨ ਸੁਨੀਲ ਗਰੋਵਰ ਦੀ ਹਾਲ ਹੀ ਵਿੱਚ ਦਿਲ ਦੀ ਸਰਜਰੀ ਹੋਈ ਹੈ ਅਤੇ ਹੁਣ ਉਹ ਰਿਕਵਰੀ ਕਰ ਰਹੇ ਹਨ। 44 ਸਾਲਾਂ ਸੁਨੀਲ ਗਰੋਵਰ ਨੂੰ ਪਿਛਲੇ ਹਫਤੇ ਮੁੰਬਈ ਦੇ ਏਸ਼ੀਅਨ ਹਾਰਟ ਇੰਸਟੀਚਿਊਟ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ 27 ਜਨਵਰੀ ਨੂੰ ਉਨ੍ਹਾਂ ਦੀ ਸਰਜਰੀ ਹੋਈ ਸੀ। ਅੱਜ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ । ਉਨ੍ਹਾਂ ਦੇ ਫੈਨਜ਼ ਵੱਲੋਂ ਉਨ੍ਹਾਂ ਲਈ ਲਗਾਤਾਰ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਸੁਨੀਲ ਨੂੰ 2021 ਵਿੱਚ ਪ੍ਰਾਈਮ ਵੀਡੀਓ ਸੀਰੀਜ਼ ਤਾਂਡਵ ਅਤੇ ZEE5 ਕਾਮੇਡੀ ਸੀਰੀਜ਼ ਸਨਫਲਾਵਰ ਵਿੱਚ ਦੇਖਿਆ ਗਿਆ ਸੀ । ਉਹ ਕਾਨਪੁਰ ਵਾਲੇ ਖੁਰਾਣਾ ਅਤੇ ਗੈਂਗਸ ਆਫ ਫਿਲਮਿਸਤਾਨ ਵਿੱਚ ਨਜ਼ਰ ਆਏ ਸਨ । ਪਿਛਲੇ ਸਾਲ ਸੁਨੀਲ ਨੂੰ 9 ਦਸੰਬਰ ਨੂੰ ਰਿਆਦ ਦੇ ਬੁਲੇਵਾਰਡ ਸਥਿਤ ਇੰਟਰਨੈਸ਼ਨਲ ਏਰੀਨਾ ਵਿੱਚ ਅਭਿਨੇਤਾ ਸਲਮਾਨ ਖਾਨ ਦੇ ਦਬੰਗ ਟੂਰ ‘ਤੇ ਦੇਖਿਆ ਗਿਆ ਸੀ।
ਇਹ ਵੀ ਪੜ੍ਹੋ: ਪੰਜਾਬ ‘ਚ ਅੱਜ ਪੈ ਸਕਦਾ ਹੈ ਮੀਂਹ, 4 ਅਤੇ 5 ਫਰਵਰੀ ਨੂੰ ਸੰਘਣੀ ਧੁੰਦ ਪੈਣ ਦੀ ਚਿਤਾਵਨੀ
ਗੌਰਤਲਬ ਹੈ ਕਿ ਸੁਨੀਲ ਗਰੋਵਰ ਛੋਟੇ ਪਰਦੇ ਤੋਂ ਲੈ ਕੇ ਵੱਡੇ ਪਰਦੇ ਤੱਕ ਆਪਣੀ ਸ਼ਾਨਦਾਰ ਐਕਟਿੰਗ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਫਿਲਮਾਂ ਵਿੱਚ ਛੋਟੀਆਂ ਭੂਮਿਕਾਵਾਂ ਵਿੱਚ ਵੀ ਇੱਕ ਵੱਖਰੀ ਪਛਾਣ ਬਣਾਈ ਹੈ । ਉਹ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਸਟਾਰਰ ‘ਭਾਰਤ’ ਵਿੱਚ ਵੀ ਵੱਡੇ ਪਰਦੇ ‘ਤੇ ਵੀ ਨਜ਼ਰ ਆਏ ਸਨ। ਉਹ ਵਿਸ਼ਾਲ ਭਾਰਦਵਾਜ ਦੀ ਕਾਮੇਡੀ ਫਿਲਮ ਪਟਾਖਾ ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਸਨ। ਹਾਲ ਹੀ ਵਿੱਚ ਉਨ੍ਹਾਂ ਨੇ ਡਿਜੀਟਲ ਪਲੇਟਫਾਰਮ ‘ਤੇ ਡੈਬਿਊ ਕੀਤਾ ਸੀ ਅਤੇ ਸੈਫ ਅਲੀ ਖਾਨ ਦੇ ਨਾਲ ਐਮਾਜ਼ਾਨ ਪ੍ਰਾਈਮ ਵੀਡੀਓ ਵੈੱਬ ਸੀਰੀਜ਼ ਤਾਂਡਵ ਵਿੱਚ ਦਿਖਾਈ ਦਿੱਤੇ ਸਨ ।
ਵੀਡੀਓ ਲਈ ਕਲਿੱਕ ਕਰੋ -: