ਬਾਲੀਵੁੱਡ ਅਦਾਕਾਰ ਤੇ ਇੰਵੈਸਟਰ ਸੁਨੀਲ ਸ਼ੈੱਟੀ ਨੇ Swiggy ਤੇ Zomato ਨੂੰ ਟੱਕਰ ਦੇਣ ਦੇ ਲਈ ਮੰਗਲਵਾਰ ਨੂੰ ਇੱਕ ਨਵੀਂ ਫੂਡ ਡਿਲੀਵਰੀ ਐਪ ‘ਵਾਯੂ’ ਲਾਂਚ ਕੀਤੀ ਹੈ। ਇਸ ਫੂਡ ਡਿਲੀਵਰੀ ਐਪ ਦਾ ਉਦੇਸ਼ ਜ਼ੀਰੋ ਕਮਿਸ਼ਨ ਪਲੇਟਫਾਰਮ ਵਾਲੇ ਰੈਸਟੋਰੈਂਟ ਦੀ ਪੇਸ਼ਕਸ਼ ਕਰਨਾ ਹੈ। ਡੇਸਟੇਕ ਹੇਰਿਕਾ ਦੇ ਅਨਿਰੁੱਧ ਕੋਟਗਿਰੇ ਤੇ ਮੰਦਾਰ ਲਾਂਡੇ ‘ਵਾਯੂਲ ਐਪ ਦੇ ਫਾਊਂਡਰ ਹਨ। ‘ਵਾਯੂ’ ਐਪ ਹੋਟਲ ਤੇ ਰੈਸਟੋਰੈਂਟ ਨੂੰ ਬਿਨ੍ਹਾਂ ਕਿਸੇ ਕਮਿਸ਼ਨ ਦੇ ਫ਼ੂਡ ਡਿਲੀਵਰੀ ਦੇ ਲਈ ਆਰਡਰ ਲਾਗ ਕਰਨ ਵਿੱਚ ਮਦਦ ਕਰੇਗਾ।
ਦੱਸ ਦੇਈਏ ਕਿ ਫਿਲਹਾਲ ਇਸ ਐਪ ਦੀ ਸਰਵਿਸ ਸਿਰਫ਼ ਮੁੰਬਈ ਵਿੱਚ ਹੀ ਸ਼ੁਰੂ ਹੋਈ ਹੈ। ਐਪ ‘ਤੇ ਮੁੰਬਈ ਦੇ ਕਈ ਹੋਟਲਾਂ ਤੇ ਰੈਸਟੋਰੈਂਟ ਨੂੰ ਆਨਬੋਰਡ ਕੀਤਾ ਗਿਆ ਹੈ। ਐਪ ਵਿੱਚ ਵਰਤਮਾਨ ਵਿੱਚ 1,000 ਤੋਂ ਵੱਧ ਰੈਸਟੋਰੈਂਟ ਸੂਚੀਆਂ ਹਨ, ਜੋ ਕਿ ਅਗਲੇ ਤਿੰਨ ਮਹੀਨਿਆਂ ਵਿੱਚ ਮੁੰਬਈ ਅਤੇ ਪੁਣੇ ਵਿੱਚ 10,000 ਤੱਕ ਵਧਣ ਦੀ ਉਮੀਦ ਹੈ। ਵਰਤਮਾਨ ਵਿੱਚ ਮੁੰਬਈ ਵਿੱਚ ਸੇਵਾ ਕਰ ਰਹੀ ਹੈ, ਕੰਪਨੀ ਪੂਰੇ ਭਾਰਤ ਵਿੱਚ ਹੋਰ ਮੈਟਰੋ ਅਤੇ ਗੈਰ-ਮੈਟਰੋ ਸ਼ਹਿਰਾਂ ਵਿੱਚ ਵਿਸਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ: CM ਮਾਨ ਨੇ ਮਣੀਪੁਰ ‘ਚ ਫ਼ਸੇ ਪੰਜਾਬੀਆਂ ਨੂੰ ਕੱਢਣ ਲਈ ਹੈਲਪਲਾਈਨ ਨੰਬਰ ਕੀਤਾ ਜਾਰੀ
ਇਹ ਐਪ ਸਾਰੇ ਆਊਟਲੈੱਟ ਤੋਂ ਹਾਲੇ ਫਿਕਸਡ ਫੀਸ ਦੇ ਰੂਪ ਵਿੱਚ ਪ੍ਰਤੀ ਮਹੀਨਾ 1 ਹਜ਼ਾਰ ਰੁਪਏ ਲੈ ਰਹੀ ਹੈ। ਇਸ ਫੀਸ ਨੂੰ ਬਾਅਦ ਵਿੱਚ ਵਧਾ ਕੇ 2 ਹਜ਼ਾਰ ਰੁਪਏ ਵੀ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ ਇਹ ਐਪ ਓਪਨ ਨੈਟਵਰਕ ਫਾਰ ਡਿਜੀਟਲ ਕਾਮਰਸ ਦੇ ਨਾਲ ਜੁੜਨ ਦੀ ਵੀ ਯੋਜਨਾ ਬਣਾ ਰਹੀ ਹੈ। ਵਾਯੂ ਐਪ ਦੇ ਨਾਲ, ਗਾਹਕ ਪੇਟੀਐਮ, ਗੂਗਲ ਪੇ, ਯੂਪੀਆਈ, ਨੈੱਟ ਬੈਂਕਿੰਗ, ਡੈਬਿਟ ਕਾਰਡ, ਕ੍ਰੈਡਿਟ ਕਾਰਡ ਰਾਹੀਂ ਤੁਰੰਤ ਅਤੇ ਸਿੱਧੇ ਆਪਣੇ ਬੈਂਕ ਖਾਤੇ ਵਿੱਚ ਬਕਾਇਆ ਭੁਗਤਾਨ ਪ੍ਰਾਪਤ ਕਰਨ ਦੇ ਯੋਗ ਹੋਣਗੇ। ਇਸ ਵਿੱਚ ਕੈਸ਼ ਆਨ ਡਿਲੀਵਰੀ ਦਾ ਆਪਸ਼ਨ ਵੀ ਮਿਲੇਗਾ ।
ਵੀਡੀਓ ਲਈ ਕਲਿੱਕ ਕਰੋ -: