Sushant Singh Riya Chakraborty: ਸੁਸ਼ਾਂਤ ਸਿੰਘ ਰਾਜਪੂਤ ਕੇਸ ਨੂੰ ਲੈ ਕੇ ਹਰ ਰੋਜ਼ ਨਵੇਂ ਨਵੇਂ ਅਪਡੇਟਸ ਆ ਰਹੇ ਹਨ। ਰਿਆ ਚੱਕਰਵਰਤੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਦਫਤਰ ਪਹੁੰਚੀ ਹੈ। ਰਿਆ ਨੂੰ ਈਡੀ ਦਫਤਰ ਦੇ ਬਾਹਰ ਸਪਾਟ ਕੀਤਾ ਗਿਆ ਸੀ। ਉਸ ਨੇ ਆਪਣੇ ਸਿਰ ‘ਤੇ ਚਿੱਟੇ ਰੰਗ ਦਾ ਸਕਾਰਫ ਪਾਇਆ ਹੋਇਆ ਦੇਖਿਆ ਸੀ। ਰਿਆ ਦਾ ਪਿਤਾ ਅਤੇ ਭਰਾ ਵੀ ਉਸ ਨਾਲ ਈਡੀ ਦਫ਼ਤਰ ਪਹੁੰਚੇ ਹਨ। ਦੱਸ ਦੇਈਏ ਕਿ ਰਿਆ ਚੱਕਰਵਰਤੀ ਨੂੰ ਈਡੀ ਨੇ ਸੁਸ਼ਾਂਤ ਮਾਮਲੇ ਵਿੱਚ 7 ਅਗਸਤ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਪਰ ਰਿਆ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਨਾ ਹੋਣ ਦੀ ਅਪੀਲ ਕੀਤੀ।
ਰਿਆ ਨੇ ਕਿਹਾ ਸੀ ਕਿ ਉਹ ਸੁਪਰੀਮ ਕੋਰਟ ਦੀ ਸੁਣਵਾਈ ਪੂਰੀ ਹੋਣ ਤੋਂ ਬਾਅਦ ਆਵੇਗੀ, ਪਰ ਅਪੀਲ ਨੂੰ ਈਡੀ ਨੇ ਰੱਦ ਕਰ ਦਿੱਤਾ ਸੀ। ਇਸੇ ਕਰਕੇ ਰਿਆ ਈਡੀ ਦਫਤਰ ਪਹੁੰਚੀ ਹੈ। ਈਡੀ ਨੇ ਰਿਆ ਦੇ ਭਰਾ ਸ਼ੋਵਿਕ ਚੱਕਰਵਰਤੀ ਦੇ ਨਾਲ ਪੁੱਛਗਿੱਛ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਜਿਹੀਆਂ ਖਬਰਾਂ ਹਨ ਕਿ ਸ਼ੋਵਿਕ ਸੁਸ਼ਾਂਤ ਦੀਆਂ ਦੋ ਕੰਪਨੀਆਂ ਵਿੱਚ ਡਾਇਰੈਕਟਰ ਹੈ।
ਇਸ ਦੇ ਨਾਲ ਹੀ ਸੀਬੀਆਈ ਨੇ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਬੀਆਈ ਨੇ 7 ਲੋਕਾਂ ਖਿਲਾਫ ਐਫਆਈਆਰ ਦਰਜ ਕੀਤੀ ਹੈ। ਇਸ ਐਫਆਈਆਰ ਵਿੱਚ ਰਿਆ ਦੇ ਪਿਤਾ, ਭਰਾ ਅਤੇ ਮਾਂ ਦਾ ਨਾਮ ਵੀ ਸ਼ਾਮਲ ਹੈ।